ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਕੋਰੋਨਾ ਵਾਇਰਸ ਪੀੜਤ ਦੀ ਹਾਲਤ ਸੁਧਰੀ ਤਾਂ ਡਾਕਟਰਾਂ ਨੇ ਇੰਜ ਮਨਾਈ ਖੁਸ਼ੀ

ਇਨ੍ਹੀਂ ਦਿਨੀਂ ਚੀਨ ਸਮੇਤ ਸਮੁੱਚੀ ਦੁਨੀਆ ਭਿਆਨਕ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਇਸ ਬਿਮਾਰੀ ਨਾਲ ਇੱਕ-ਇੱਕ ਮਰੀਜ਼ ਵੱਲੋਂ ਮੌਤ ਤੋਂ ਲੜਾਈ ਜਿੱਤਣਾ ਕਿਸੇ ਵੱਡੀ ਸਫਲਤਾ ਤੋਂ ਘੱਟ ਨਹੀਂ ਹੈ। ਇਨ੍ਹੀਂ ਦਿਨੀਂ ਅਜਿਹੇ ਇੱਕ ਮਰੀਜ਼ ਦੀ ਰਿਕਵਰੀ 'ਤੇ ਖੁਸ਼ੀ ਜਾਹਿਰ ਕਰਦੇ ਸਿਹਤ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਈ ਹੈ। 
 

ਵੀਡੀਓ ਵਿੱਚ ਦੋ ਮੈਡੀਕਲ ਅਟੈਂਡੈਂਟ ਖੁਸ਼ੀ 'ਚ ਨੱਚਦੇ-ਟੱਪਦੇ ਵਿਖਾਈ ਦੇ ਰਹੇ ਹਨ। ਪੀਪਲਜ਼ ਡੇਲੀ ਚਾਈਨਾ ਦੁਆਰਾ ਟਵੀਟ ਕੀਤੇ ਇੱਕ ਵੀਡੀਓ ਵਿੱਚ ਦੋ ਮੈਡੀਕਲ ਮੁਲਾਜ਼ਮ ਹਸਪਤਾਲ ਤੋਂ ਬਾਹਰ ਆਉਂਦੇ ਹਨ ਅਤੇ ਕੈਮਰਾ ਵੇਖ ਕੇ ਮਸਤੀ 'ਚ ਨੱਚਣ ਲੱਗ ਜਾਂਦੇ ਹਨ। ਡਾਕਟਰਾਂ ਦੀ ਇਸ ਕਾਮਯਾਬੀ 'ਤੇ ਕਾਫੀ ਲੋਕ ਕੁਮੈਂਟ ਕਰ ਰਹੇ ਹਨ। ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।
 

 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 2804 ਹੋ ਗਈ ਹੈ, ਜਦਕਿ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 82,166 ਤੱਕ ਪੁੱਜ ਗਈ ਹੈ। ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਾਇਰਸ ਨਾਲ ਪ੍ਰਭਾਵਿਤ ਸ਼ਹਿਰ ਵੁਹਾਨ 'ਚ ਸਥਿਤੀ ਗੰਭੀਰ ਬਣੀ ਹੋਈ ਹੈ। ਹਾਲਾਂਕਿ ਵਾਇਰਸ ਨਾਲ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ 'ਚ ਕਮੀ ਆਈ ਹੈ।
 

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਚੀਨ ਤੋਂ ਬਾਹਰ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵੱਧ ਰਹੇ ਹਨ। ਡਬਲਯੂਐਚਓ ਦੇ ਮੁਖੀ ਟੇਡਰੋਸ ਅਧਾਨੋਮ ਗੈਬਰੇਜ਼ ਨੇ ਜੇਨੇਵਾ 'ਚ ਕਿਹਾ, “25 ਫਰਵਰੀ ਨੂੰ ਪਹਿਲੀ ਵਾਰ ਚੀਨ 'ਚ ਕੋਰੋਨਾ ਵਾਇਰਸ ਦੇ ਜਿੰਨੇ ਮਾਮਲੇ ਸਾਹਮਣੇ ਆਏ ਸਨ, ਉਸ ਤੋਂ ਵੱਧ ਮਾਮਲੇ ਚੀਨ ਦੇ ਬਾਹਰ ਮਿਲ ਚੁੱਕੇ ਹਨ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona Virus The recent improvement in the patient the medical attendant stalled video viral