ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ: ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਕੀਤਾ ਐਲਾਨ, ਮੋਦੀ ਨੂੰ ਦਸਿਆ ਆਪਣਾ 'ਸਰਬੋਤਮ ਮਿੱਤਰ'

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ (15 ਮਈ) ਨੂੰ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਅਮਰੀਕਾ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜਾ ਹੈ। ਇਸਦੇ ਨਾਲ ਹੀ ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦੇਣ ਦਾ ਐਲਾਨ ਕੀਤਾ। ਟਰੰਪ ਨੇ ਕਿਹਾ, "ਮੈਨੂੰ ਇਹ ਐਲਾਨ ਕਰਦਿਆਂ ਮਾਣ ਹੈ ਕਿ ਅਮਰੀਕਾ ਭਾਰਤ ਚ ਆਪਣੇ ਦੋਸਤਾਂ ਲਈ ਵੈਂਟੀਲੇਟਰ ਦਾਨ ਕਰੇਗਾ।"

 

ਭਾਰਤੀ-ਅਮਰੀਕੀ ਨੂੰ ਇੱਕ ਮਹਾਨ ਵਿਗਿਆਨੀ ਅਤੇ ਖੋਜਕਰਤਾ ਦੱਸਦੇ ਹੋਏ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਵਿਡ-19 ਦੇ ਟੀਕੇ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ (ਭਾਰਤ ਅਤੇ ਅਮਰੀਕਾ) ਮਿਲ ਕੇ ਇਸ ਵਾਇਰਸ ਨੂੰ ਹਰਾ ਦੇਵਾਂਗੇ।

 

ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਵਿਡ -19 ਟੀਕਾ ਇਸ ਸਾਲ ਦੇ ਅੰਤ ਤੱਕ ਵਿਕਸਤ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ, "ਮੈਂ ਕੁਝ ਸਮਾਂ ਪਹਿਲਾਂ ਹੀ ਭਾਰਤ ਤੋਂ ਵਾਪਸ ਆਇਆ ਹਾਂ ਤੇ ਅਸੀਂ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਾਂ।" ਅਮਰੀਕਾ ਵਿਚ ਭਾਰਤੀਆਂ ਦੀ ਵੱਡੀ ਗਿਣਤੀ ਹੈ ਅਤੇ ਤੁਸੀਂ ਜਿਸ ਬਾਰੇ ਗੱਲ ਕਰ ਰਹੇ ਹੋ ਉਨ੍ਹਾਂ ਚੋਂ ਬਹੁਤ ਸਾਰੇ ਲੋਕ ਟੀਕਾ ਬਣਾਉਣ ਚ ਲਗੇ ਹੋਏ ਹਨ। ਮਹਾਨ ਵਿਗਿਆਨੀ ਤੇ ਖੋਜੀ।”

 

ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਚੰਗਾ ਦੋਸਤ ਦੱਸਿਆ ਹੈ। ਇਸ ਦੌਰਾਨ ਜਿਵੇਂ ਕਿ ਨਿਊਜ਼ ਏਜੰਸੀ ਏਪੀ ਦੁਆਰਾ ਰਿਪੋਰਟ ਕੀਤੀ ਗਈ ਹੈ, ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ (15 ਮਈ) ਨੂੰ ਉਮੀਦ ਜਤਾਈ ਹੈ ਕਿ ਕੋਰੋਨਾ ਵਾਇਰਸ ਟੀਕਾ ਇਸ ਸਾਲ ਦੇ ਅੰਤ ਵਿਚ ਜਾਂ ਉਸ ਤੋਂ ਬਾਅਦ ਬਾਜ਼ਾਰ ਚ ਉਪਲਬਧ ਹੋ ਸਕਦਾ ਹੈ।

 

ਟਰੰਪ ਦੁਆਰਾ ਵਾਇਰਸ ਦੇ ਕੇਸਾਂ ਲਈ ਨਿਯੁਕਤ ਕੀਤੇ ਗਏ ਸਾਬਕਾ ਡਰੱਗ ਐਗਜ਼ੀਕਿਊਟਿਵ ਮੋਨਸੇਪ ਸਲੋਈ ਨੇ ਕਿਹਾ. "ਸਾਡੀ ਕੋਸ਼ਿਸ਼ 2020 ਦੇ ਅੰਤ ਤੱਕ ਟੀਕਾ ਤਿਆਰ ਕਰਨ ਦਾ ਹੈ।" 

 

ਰੋਜ਼ ਗਾਰਡਨ ਵਿਖੇ ਇਕ ਪ੍ਰੋਗਰਾਮ ਚ ਟਰੰਪ ਨੇ ਕਿਹਾ ਕਿ ਉਹ ਸੂਬਿਆਂ ਨੂੰ ਆਰਥਿਕ ਗਤੀਵਿਧੀ ਮੁੜ ਸ਼ੁਰੂ ਕਰਨ ਦੇ ਨਾਲ ਅੱਗੇ ਵਧਦੇ ਹੋਏ ਦੇਖਣਾ ਚਾਹੁੰਦੇ ਹਨ।
 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus: Trump announced to give ventilator to India PM tells his best friend