ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 2345 ਹੋਈ, 76,288 ਪ੍ਰਭਾਵਿਤ

ਚੀਨ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅੱਜ 2,345 ਹੋ ਗਈ ਹੈ ਅਤੇ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 76,288 ਤੱਕ ਪੁੱਜ ਗਈ ਹੈ। 
 

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਮੇਨਲੈਂਡ ਇਲਾਕੇ 'ਚ ਕੋਰੋਨਾ ਵਾਇਰਸ ਦੇ 397 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇੱਕ ਦਿਨ ਪਹਿਲਾਂ 889 ਕੇਸ ਘੱਟੇ ਸਨ। ਚੀਨ ਦੇ ਹੁਬੇਈ ਸੂਬੇ, ਜੋ ਕਿ ਇਸ ਵਾਇਰਸ ਦਾ ਮੁੱਖ ਕੇਂਦਰ ਹੈ, 'ਚ 109 ਨਵੀਆਂ ਮੌਤਾਂ ਹੋਈਆਂ ਹਨ, ਜਦਕਿ ਵੁਹਾਨ 'ਚ ਹੋਰ 90 ਲੋਕਾਂ ਦੀ ਮੌਤ ਹੋਈ ਹੈ।
 

ਉੱਧਰ ਈਰਾਨ 'ਚ ਕੋਰੋਨਾ ਵਾਇਰਸ ਦੇ 13 ਨਵੇਂ ਮਰੀਜ਼ਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਇਜ਼ਰਾਈਲ 'ਚ ਵੀ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਰੀਜ਼ ਮਿਲਿਆ ਹੈ। ਭਾਰਤ 'ਚ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ।
 

ਜੇਲਾਂ 'ਚ ਬੰਦ ਕੈਦੀਆਂ ਤੱਕ ਪਹੁੰਚਿਆ ਕੋਰੋਨਾ :
ਚੀਨੀ ਜੇਲਾਂ 'ਚ ਕੋਰੋਨਾ ਵਾਇਰਸ ਦੇ 200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸੂਬਾ ਸਿਹਤ ਕਮਿਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੂਰਬੀ ਸ਼ੇਂਡੋਂਗ ਸੂਬੇ 'ਚ ਰੇਨਚੇਂਗ ਜੇਲ 'ਚ 7 ਗਾਰਡਾਂ ਅਤੇ 200 ਕੈਦੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇਸ ਤੋਂ ਇਲਾਵਾ ਪੂਰਬੀ ਝੇਜਿਆਂਗ ਸੂਬੇ 'ਚ ਸ਼ਿਲੀਫੇਂਗ ਜੇਲ 'ਚ 34 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

 

ਉੱਧਰ ਪ੍ਰਿੰਸੇਜ਼ ਕਰੂਜ਼ ਤੋਂ ਇੱਥੇ ਪਹੁੰਚੇ ਅਤੇ ਕੋਰੋਨਾ ਨਾਲ ਪੀੜਤ 8 ਭਾਰਤੀਆਂ ਦੀ ਸਿਹਤ 'ਚ ਕਾਫੀ ਸੁਧਾਰ ਹੈ। ਟੋਕਿਓ ਦੂਤਘਰ ਨੇ ਟਵਿੱਟਰ 'ਤੇ ਦੱਸਿਆ ਕਿ ਕੋਈ ਨਵਾਂ ਭਾਰਤੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਚੀਨ ਤੋਂ ਕੇਰਲ ਵਾਪਸ ਆਏ ਤਿੰਨ ਨਾਗਰਿਕਾਂ 'ਚ ਕੋਰੋਨਾ ਵਾਇਰਸ ਠੀਕ ਹੋਣ ਤੋਂ ਬਾਅਦ ਦੇਸ਼ 'ਚ ਇਸ ਖ਼ਤਰਨਾਕ ਵਾਇਰਸ ਦਾ ਕੋਈ ਮਰੀਜ਼ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus 2345 people have died in the China 76288 people infected