ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਗਲੀ ਜਾਨਵਰ ਤੇ ਕੀੜੇ-ਮਕੌੜੇ ਖਾਣ 'ਤੇ ਪਾਬੰਦੀ ਲਗਾਏਗਾ ਚੀਨ

ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਤੋਂ ਸਬਕ ਲੈਂਦਿਆਂ ਹੁਣ ਚੀਨ ਨੇ ਜੰਗਲੀ ਜਾਨਵਰਾਂ ਤੇ ਕੀੜੇ-ਮਕੌੜਿਆਂ ਦੇ ਸ਼ਿਕਾਰ ਕਰਨਾ ਅਤੇ ਖਾਣ 'ਤੇ ਰੋਕ ਲਗਾਉਣ ਦੀ ਤਿਆਰੀ ਕੀਤੀ ਹੈ। ਇਸ ਦੇ ਲਈ ਚੀਨ ਸਰਕਾਰ ਨੇ ਕਈ ਨਿਯਮ-ਕਾਨੂੰਨਾਂ ਦਾ ਡਰਾਫ਼ਟ ਤਿਆਰ ਕੀਤਾ ਹੈ।
 

ਭਾਵੇਂ ਅਜੇ ਤੱਕ ਅਧਿਕਾਰਤ ਤੌਰ 'ਤੇ ਕੋਰੋਨਾ ਵਾਇਰਸ ਦੇ ਸਰੋਤ ਦਾ ਪ੍ਰਗਟਾਵਾ ਨਹੀਂ ਹੋਇਆ ਹੈ, ਪਰ ਚੀਨ ਸਰਕਾਰ ਨੂੰ ਡਰ ਹੈ ਕਿ ਇਹ ਜਾਨਲੇਵਾ ਵਾਇਰਸ ਜੰਗਲੀ ਜਾਨਵਰਾਂ ਤੋਂ ਫੈਲਿਆ ਹੈ। ਅਜਿਹੇ 'ਚ ਬੀਜਿੰਗ ਪ੍ਰਸ਼ਾਸਨ ਨੇ ਸਖਤ ਖਰੜਾ ਤਿਆਰ ਕੀਤਾ ਹੈ। ਜੰਗਲੀ ਜਾਨਵਰਾਂ ਵਾਲੇ ਇਲਾਕਿਆਂ 'ਚ ਜੰਗਲੀ ਜੀਵ ਰੋਗ ਨਿਗਰਾਨੀ ਸਟੇਸ਼ਨ ਵੀ ਸਥਾਪਿਤ ਕੀਤੇ ਜਾਣ ਦੀ ਤਿਆਰੀ ਹੈ। ਇਸ ਤੋਂ ਪਹਿਲਾਂ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਨੇ ਵੀ ਗ਼ੈਰ-ਕਾਨੂੰਨੀ ਜੰਗਲੀ ਜੀਵਾਂ ਦੇ ਵਪਾਰ 'ਤੇ ਪਾਬੰਦੀ ਲਗਾਉਣ ਅਤੇ ਜੰਗਲੀ ਜਾਨਵਰਾਂ ਨੂੰ ਖਾਣ ਦੀਆਂ ਆਦਤਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ।
 

ਨਵਾਂ ਕਾਨੂੰਨ ਲਿਆਉਣ ਦੀ ਤਿਆਰੀ :
'ਬੀਜਿੰਗ ਡੇਲੀ' ਦੀ ਰਿਪੋਰਟ ਦੇ ਅਨੁਸਾਰ ਬੀਜਿੰਗ ਮਿਉਂਸਿਪਲ ਪੀਪਲਜ਼ ਕਾਂਗਰਸ ਦੀ ਦੋ ਮਹੀਨੇ ਪਹਿਲਾਂ ਹੀ ਵੀਰਵਾਰ ਨੂੰ ਮੀਟਿੰਗ ਹੋਈ ਸੀ। ਇਸ 15ਵੀਂ ਸਥਾਈ ਕਮੇਟੀ ਮੀਟਿੰਗ 'ਚ ਜਾਨਵਰਾਂ ਨੂੰ ਖਾਣ ਅਤੇ ਉਨ੍ਹਾਂ ਦੇ ਸ਼ਿਕਾਰ 'ਤੇ ਰੋਕ ਲਗਾਉਣ ਸਬੰਧੀ ਡਰਾਫ਼ਟ 'ਤੇ ਚਰਚਾ ਹੋਈ। ਦਰਅਸਲ, ਬੀਜਿੰਗ ਦੇ ਬਹੁਤ ਸਾਰੇ ਇਲਾਕਿਆਂ 'ਚ ਜੰਗਲੀ ਜਾਨਵਰ ਰਹਿੰਦੇ ਹਨ। ਤਿਆਰ ਕੀਤੇ ਗਏ ਖਰੜੇ ਅਨੁਸਾਰ ਰਾਜਧਾਨੀ ਦੇ ਕਿਸੇ ਵੀ ਹਿੱਸੇ ਵਿੱਚ ਪਸ਼ੂਆਂ ਦੇ ਸ਼ਿਕਾਰ 'ਤੇ ਸਾਲ ਭਰ ਪਾਬੰਦੀ ਰਹੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਇਸ ਖਰੜੇ 'ਚ ਨਾ ਸਿਰਫ਼ ਜੰਗਲੀ ਜਾਨਵਰ, ਸਗੋਂ ਮਨੁੱਖੀ ਆਬਾਦੀ 'ਚ ਰਹਿਣ ਵਾਲੇ ਜਾਨਵਰਾਂ ਦੇ ਖਾਣ-ਪੀਣ 'ਤੇ ਪਾਬੰਦੀ ਹੋਵੇਗੀ ਅਤੇ ਉਨ੍ਹਾਂ ਦੇ ਵਪਾਰ 'ਤੇ ਵੀ ਪਾਬੰਦੀ ਰਹੇਗੀ।

 

ਜੁਰਮਾਨੇ ਦਾ ਪ੍ਰਬੰਧ :
ਬੀਜਿੰਗ ਮਿਉਂਸਪਲ ਪੀਪਲਜ਼ ਕਾਂਗਰਸ ਦੀ ਦਿਹਾਤੀ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਨਿਯਮ ਦੀ ਉਲੰਘਣਾ ਕਰਨ 'ਤੇ ਮਾਰੇ ਗਏ ਜਾਨਵਰ ਦਾ 2 ਤੋਂ 15 ਵਾਰ ਜੁਰਮਾਨਾ ਕੀਤਾ ਜਾਵੇਗਾ। ਹਾਲਾਂਕਿ ਕੋਵਿਡ-19 ਦੇ ਸਰੋਤ ਬਾਰੇ ਅਜੇ ਤਕ ਪਤਾ ਨਹੀਂ ਲੱਗਿਆ ਹੈ, ਪਰ ਖੋਜਕਰਤਾਵਾਂ ਦਾ ਮੰਨਣਾ ਹੈ ਕਿ 70% ਨਵੇਂ ਵਾਇਰਸ ਜਿਹੇ ਰੋਗ ਜੰਗਲੀ ਜਾਨਵਰਾਂ ਨਾਲ ਪੈਦਾ ਹੁੰਦੇ ਹਨ। ਨਤੀਜੇ ਵਜੋਂ ਉਨ੍ਹਾਂ ਇਲਾਕਿਆਂ 'ਚ ਜੰਗਲੀ ਜੀਵ ਰੋਗ ਨਿਗਰਾਨ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਹੈ, ਜਿੱਥੇ ਬਿਮਾਰੀ ਫੈਲਣ ਦਾ ਖ਼ਤਰਾ ਵੱਧ ਹੁੰਦਾ ਹੈ। ਜੇ ਕੋਈ ਜਾਨਵਰਾਂ ਦਾ ਸ਼ਿਕਾਰ ਕਰਕੇ ਉਨ੍ਹਾਂ ਨੂੰ ਖਾਣ ਦੀ ਕੋਸ਼ਿਸ਼ ਕਰੇਗਾ ਤਾਂ ਤਾਂ ਕੋਈ ਵੀ ਵਿਅਕਤੀ ਸੂਚਨਾ ਦੇ ਸਕਦਾ ਹੈ।

 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਮਰੀਜ਼ਾਂ ਦੀ ਗਿਣਤੀ 5,32,237 ਹੋ ਗਈ ਹੈ ਅਤੇ ਇਨ੍ਹਾਂ 'ਚੋਂ 24,089 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਸਭ ਤੋਂ ਵੱਧ ਪਾਜ਼ਿਟਿਵ ਮਾਮਲਿਆਂ ’ਚ ਅਮਰੀਕਾ ਹੁਣ ਪਹਿਲੇ ਸਥਾਨ ’ਤੇ ਪੁੱਜ ਗਿਆ ਹੈ। ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਅਨੁਸਾਰ ਅਮਰੀਕਾ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 85,534 ਹੋ ਗਈ ਹੈ। ਲਗਭਗ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ’ਚ ਚੀਨ ਤੇ ਇਟਲੀ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਇਟਲੀ ’ਚ ਹੁਣ ਤੱਕ 80,589 ਅਤੇ ਚੀਨ ’ਚ 81,340 ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus China bans the eating of wild animal