ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਅਮਰੀਕਾ 'ਚ ਅੱਜ ਤੋਂ ਸ਼ੁਰੂ ਹੋਵੇਗਾ ਟੀਕੇ ਦਾ ਪ੍ਰੀਖਣ

ਦੁਨੀਆ ਭਰ 'ਚ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਤਰ੍ਹਾਂ-ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਨੇ ਕੋਰੋਨਾ ਵਾਇਰਸ ਨੂੰ ਵਿਸ਼ਵ ਮਹਾਂਮਾਰੀ ਐਲਾਨਿਆ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਦੇ ਇਲਾਜ ਲਈ ਟੀਕੇ ਬਣਾਉਣ ਵਿੱਚ ਰੁੱਝੇ ਹੋਏ ਹਨ, ਕਿਉਂਕਿ ਟੀਕਾ COVID-19 ਦਾ ਅੰਤਮ ਇਲਾਜ ਹੈ। ਇਸ ਵਿਚਕਾਰ ਇੱਕ ਵਧੀਆ ਖਬਰ ਅਮਰੀਕਾ ਤੋਂ ਆ ਰਹੀ ਹੈ, ਜਿੱਥੇ ਟੀਕੇ ਦਾ ਕਲੀਨਿਕਲ ਪ੍ਰੀਖਣ ਸ਼ੁਰੂ ਹੋਣ ਜਾ ਰਿਹਾ ਹੈ।
 

ਅਮਰੀਕੀ ਸਰਕਾਰ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਪ੍ਰੀਖਣ ਤੋਂ ਪਹਿਲਾਂ ਸੋਮਵਾਰ ਨੂੰ ਕਲੀਨਿਕਲ ਟੀਕਾ ਦਿੱਤਾ ਜਾਵੇਗਾ। ਫਿਲਹਾਲ ਪ੍ਰੀਖਣ ਬਾਰੇ ਕੋਈ ਜਨਤਕ ਘੋਸ਼ਣਾ ਨਹੀਂ ਕੀਤੀ ਗਈ ਹੈ।
 

ਅਧਿਕਾਰੀ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਇਸ ਟ੍ਰਾਈਲ ਲਈ ਫੰਡਿੰਗ ਕਰ ਰਿਹਾ ਹੈ, ਜੋ ਸੀਏਟਲ ਦੇ ਕੈਂਸਰ ਪਰਮਾਨੈਂਟ ਹੈਲਥ ਰਿਸਰਚ ਇੰਸਟੀਚਿਊਟ 'ਚ ਹੋ ਰਿਹਾ ਹੈ। ਜਨਤਕ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵਿਤ ਟੀਕੇ ਨੂੰ ਪੂਰੀ ਤਰ੍ਹਾਂ ਪ੍ਰਮਾਣਿਤ ਕਰਨ 'ਚ ਇੱਕ ਤੋਂ  ਡੇਢ ਸਾਲ ਦਾ ਸਮਾਂ ਲੱਗੇਗਾ।
 

ਇਹ ਪ੍ਰੀਖਣ 45 ਨੌਜਵਾਨ ਵਲੰਟੀਅਰਾਂ ਨਾਲ ਸ਼ੁਰੂ ਹੋਵੇਗਾ, ਜਿਨ੍ਹਾਂ ਨੂੰ ਐਨਆਈਐਚ ਅਤੇ ਮਾਡਰਨਾ ਇੰਕ ਦੇ ਸਾਂਝੇ ਯਤਨਾਂ ਨਾਲ ਵਿਕਸਿਤ ਟੀਕੇ ਦਿੱਤੇ ਜਾਣਗੇ। ਹਾਲਾਂਕਿ ਹਰੇਕ ਵਾਲੰਟੀਅਰ ਨੂੰ ਵੱਖ-ਵੱਖ ਮਾਤਰਾ ਵਿੱਚ ਟੀਕਾ ਲਗਾਇਆ ਜਾਵੇਗਾ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੋਈ ਵਲੰਟੀਅਰ ਇਸ ਨਾਲ ਸੰਕਰਮਿਤ ਹੋਵੇਗਾ, ਕਿਉਂਕਿ ਇਸ ਟੀਕੇ 'ਚ ਵਾਇਰਸ ਨਹੀਂ ਹੈ।
 

ਇਸ ਟੈਸਟ ਦਾ ਟੀਚਾ ਸਿਰਫ ਇਹ ਜਾਂਚਣਾ ਹੈ ਕਿ ਟੀਕਿਆਂ ਦਾ ਕੋਈ ਚਿੰਤਾਜਨਕ ਮਾੜਾ ਪ੍ਰਭਾਵ ਨਾ ਹੋਵੇ ਅਤੇ ਫਿਰ ਇਸ ਅਧਾਰ 'ਤੇ ਵੱਡੇ ਪੱਧੜ 'ਤੇ ਪ੍ਰੀਖਣ ਕੀਤਾ ਜਾ ਸਕੇ। ਵਿਸ਼ਵ ਭਰ ਦੀਆਂ ਦਰਜਨਾਂ ਖੋਜ ਸੰਸਥਾਵਾਂ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਟੀਕੇ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus clinical vaccine trial starts today by America