ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਚੀਨ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 106 ਹੋਈ

ਚੀਨ 'ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 106 ਹੋ ਗਈ ਹੈ। ਹੁਣ ਇਸ ਦੀ ਚਪੇਟ 'ਚ 4000 ਤੋਂ ਜ਼ਿਆਦਾ ਲੋਕ ਆ ਗਏ ਹਨ। 11 ਮਿਲੀਅਨ ਦੀ ਆਬਾਦੀ ਵਾਲੇ ਚੀਨ ਦੇ ਸ਼ਹਿਰ ਵੁਹਾਨ ਤੋਂ ਕਿਸੇ ਨੂੰ ਵੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਚੀਨ ਦੇ ਸੂਬੇ ਹੁਬੇਈ 'ਚ ਸੋਮਵਾਰ ਰਾਤ 24 ਮੌਤਾਂ ਹੋਈਆਂ। ਪਹਿਲੀ ਮੌਤ ਦੀ ਖਬਰ ਸੋਮਵਾਰ ਨੂੰ ਬੀਜਿੰਗ ਤੋਂ ਆਈ।
 

ਹੁਬੇਈ, ਵੁਹਾਨ ਅਤੇ ਸੂਬੇ ਦੇ ਕੁਝ ਸ਼ਹਿਰਾਂ 'ਚ ਹੀ ਵਾਇਰਸ ਦੇ 1300 ਨਵੇਂ ਮਾਮਲੇ ਸਾਹਮਣੇ ਆਏ ਹਨ। ਹੇਨਾਨ, ਹੇਬੀ, ਹੈਨਾਨ, ਹੇਈਲੋਂਗਜਿਆਂਗ ਅਤੇ ਸ਼ੰਘਾਈ 'ਚ ਬਹੁਤ ਸਾਰੇ ਲੋਕ ਵਾਇਰਸ ਕਾਰਨ ਆਪਣੀ ਜਾਨ ਗੁਆ ਬੈਠੇ ਹਨ। ਦੇਸ਼ ਭਰ 'ਚ 50 ਕਰੋੜ ਤੋਂ ਵੱਧ ਲੋਕਾਂ ਨੂੰ ਅੰਸ਼ਿਕ ਜਾਂ ਪੂਰਨ ਤੌਰ 'ਤੇ ਲਾਕਡਾਊਨ ਤਹਿਤ ਰੱਖਿਆ ਗਿਆ ਹੈ।
 

 

ਅੱਜ ਮੰਗਲਵਾਰ ਨੂੰ ਜਰਮਨੀ ਅਤੇ ਸ੍ਰੀਲੰਕਾ 'ਚ ਵਾਇਰਸ ਨਾਲ ਸੰਕਰਮਿਤ ਇੱਕ-ਇੱਕ ਵਿਅਕਤੀ ਦੀ ਪਛਾਣ ਹੋਈ ਹੈ। ਦੁਨੀਆਂ ਦੇ 13 ਦੇਸ਼ਾਂ 'ਚ ਅਜਿਹੇ 50 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਚੀਨ ਯਾਤਰਾ ਲਈ ਸਾਵਧਾਨੀ ਚਿਤਾਵਨੀ ਜਾਰੀ ਕੀਤੀ ਹੈ।
 

ਸ੍ਰੀਲੰਕਾ ਦੇ ਸਿਹਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਡਾ. ਸੁਦਥ ਸਮਰਵੀਰਾ ਨੇ ਦੱਸਿਆ ਕਿ ਪੀੜਤ ਔਰਤ ਲਗਭਗ 40 ਸਾਲ ਦੀ ਹੈ ਅਤੇ ਉਹ ਪਿਛਲੇ ਹਫਤੇ ਚੀਨ ਦੇ ਹੁਬੇਈ ਸੂਬੇ ਤੋਂ ਸ੍ਰੀਲੰਕਾ ਆਈ ਸੀ। ਬੁਖਾਰ ਤੋਂ ਪੀੜਤ ਔਰਤ ਨੂੰ ਸਨਿੱਚਰਵਾਰ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਭਾਰਤ 'ਚ ਵੀ ਜੈਪੁਰ, ਬਿਹਾਰ, ਚੰਡੀਗੜ੍ਹ, ਮੁੰਬਈ 'ਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 


ਕੋਰੋਨਾ ਵਾਇਰਸ ਦੇ ਲੱਛਣ :
ਇਸ ਵਾਇਰਸ ਦੇ ਨਤੀਜੇ ਵਜੋਂ ਬੁਖਾਰ, ਜ਼ੁਕਾਮ, ਸਾਹ ਲੈਣ ਵਿਚ ਤਕਲੀਫ, ਨੱਕ ਵਿਚੋਂ ਪਾਣੀ ਵਹਿਣਾ ਤੇ ਗਲੇ ਵਿਚ ਖਰਾਸ਼ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਉਥੇ ਹੀ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਤੋਂ ਬਚਣ ਤੇ ਉਸ ਦੇ ਅਸਰ ਨੂੰ ਘੱਟ ਕਰਨ ਲਈ ਕੁਝ ਉਪਾਅ ਵਰਤਣ ਦੀ ਹਿਦਾਇਤ ਦਿੱਤੀ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਵੀ ਟਵੀਟ ਕੀਤਾ ਹੈ। ਟਵੀਟ ਵਿਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਉਪਾਅ ਦੱਸੇ ਗਏ ਹਨ।

 

 

ਕੋਰੋਨਾ ਵਾਇਰਸ ਤੋਂ ਬਚਣ ਦੇ ਉਪਾਅ :
ਖੰਗਦੇ ਜਾਂ ਛਿੱਕਦੇ ਵੇਲੇ ਆਪਣੀ ਨੱਕ ਤੇ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਲਓ।
ਆਪਣੇ ਹੱਥ ਸਾਬਣ ਤੇ ਪਾਣੀ ਜਾਂ ਅਲਕੋਹਲ ਵਾਲੇ ਹੈਂਡ ਰਬ ਨਾਲ ਸਾਫ ਕਰੋ।
ਜਿਨ੍ਹਾਂ 'ਚ ਸਰਦੀ ਜਾਂ ਫਲੂ ਜਿਹੇ ਲੱਛਣ ਪਹਿਲਾਂ ਤੋਂ ਹੋਣ ਉਨ੍ਹਾਂਨਾਲ ਕਰੀਬੀ ਸੰਪਰਕ ਤੋਂ ਬਚੋ।
ਜੰਗਲ ਤੇ ਖੇਤਾਂ 'ਚ ਰਹਿਣ ਵਾਲੇ ਜਾਨਵਰਾਂ ਦੇ ਨਾਲ ਅਸੁਰੱਖਿਅਤ ਸੰਪਰਕ ਨਾ ਬਣਾਓ।
ਮੀਟ ਤੇ ਅੰਡੇ ਨੂੰ ਚੰਗੀ ਤਰ੍ਹਾਂ ਪਕਾਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Death toll in China rises to 106 nearly 1300 new cases detected