ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਸਪਤਾਲ ਦੀ ਹਵਾ 'ਚ ਕੋਰੋਨਾ ਵਾਇਰਸ, ਮਰੀਜ਼ ਤੋਂ 4 ਮੀਟਰ ਦੀ ਦੂਰੀ 'ਤੇ ਮਿਲਿਆ

ਕੋਰੋਨਾ ਵਾਇਰਸ ਦੀ ਲਾਗ ਬਾਰੇ ਰੋਜ਼ਾਨਾ ਨਵੇਂ ਅਧਿਐਨ ਸਾਹਮਣੇ ਆ ਰਹੇ ਹਨ। ਇੱਕ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਹਸਪਤਾਲ ਦੇ ਮਰੀਜ਼ਾਂ ਦੇ ਕਮਰੇ 'ਚ ਕੋਰੋਨਾ ਵਾਇਰਸ ਹਵਾ 'ਚ ਮੌਜੂਦ ਪਾਇਆ ਗਿਆ। ਵਾਇਰਸ ਮਰੀਜ਼ ਤੋਂ ਲਗਭਗ 4 ਮੀਟਰ ਦੀ ਦੂਰੀ 'ਤੇ ਮੌਜੂਦ ਪਾਇਆ ਗਿਆ। ਇਹ ਖੋਜ ਸੀਡੀਸੀ ਅਟਲਾਂਟਾ ਦੇ ਜਨਰਲ ਐਮਰਜਿੰਗ ਇੰਫੈਕਸਿਸ ਡਿਸੀਜ਼ 'ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਅਧਿਐਨ ਦਾ ਨਤੀਜਾ ਇਹ ਨਿਕਲਿਆ ਹੈ ਕਿ ਕੋਰੋਨਾ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ 'ਚ ਰੱਖਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।
 

40 ਵਿੱਚੋਂ 14 ਸੈਂਪਲਾਂ ਵਿੱਚ ਵਾਇਰਸ ਦੀ ਮੌਜੂਦਗੀ :
ਨਵਾਂ ਅਧਿਐਨ ਅਕੈਡਮੀ ਆਫ਼ ਮਿਲਟਰੀ ਮੈਡੀਕਲ ਸਾਇੰਸਿਜ ਬੀਜਿੰਗ ਨੇ ਵੁਹਾਨ ਦੇ ਹਸਪਤਾਲ ਦੇ ਆਈਸੀਯੂ-ਜਨਰਲ ਵਾਰਡ 'ਚ ਕੀਤਾ ਹੈ। ਆਈਸੀਯੂ 'ਚ ਕੋਰੋਨਾ ਦੇ 15 ਗੰਭੀਰ ਮਰੀਜ਼ ਦਾਖ਼ਲ ਸਨ, ਜਦਕਿ ਜਨਰਲ ਵਾਰਡ 'ਚ ਆਮ ਲੱਛਣਾਂ ਵਾਲੇ 14 ਮਰੀਜ਼ ਸਨ। ਆਈਸੀਯੂ ਅੰਦਰ ਹਵਾ 'ਚੋਂ ਲਏ ਗਏ 40 'ਚੋਂ 14 ਸੈਂਪਲਾਂ 'ਚ ਵਾਇਰਸ ਦੀ ਮੌਜੂਦਗੀ ਪਾਈ ਗਈ। ਮਤਲਬ ਪਾਜ਼ੀਟਿਵ ਸੈਂਪਲਾਂ ਦੀ ਗਿਣਤੀ ਲਗਭਗ 35 ਫ਼ੀਸਦੀ ਦਰਜ ਕੀਤੀ ਗਈ। ਜਨਰਲ ਵਾਰਡ ਤੋਂ ਲਏ ਗਏ 16 ਸੈਂਪਲਾਂ 'ਚੋਂ ਹਵਾ ਦੇ 2 ਸੈਂਪਲਾਂ 'ਚ ਵਾਇਰਸ ਮੌਜੂਦ ਸੀ। ਇਸ ਅਧਿਐਨ ਦਾ ਦੂਜਾ ਨਤੀਜਾ ਇਹ ਹੈ ਕਿ ਮਰੀਜ਼ ਤੋਂ ਚਾਰ ਮੀਟਰ ਦੀ ਦੂਰੀ 'ਤੇ ਹਵਾ ਤੋਂ ਲਏ ਗਏ ਸੈਂਪਲਾਂ 'ਚ ਵਾਇਰਸ ਪਾਇਆ ਗਿਆ।

 

ਇੱਕ ਸੈਂਪਲ 2.4 ਮੀਟਰ ਦੀ ਦੂਰੀ 'ਤੇ ਲਿਆ ਗਿਆ, ਉਹ ਵੀ ਪਾਜ਼ੀਟਿਵ ਪਾਇਆ ਗਿਆ। ਇਹ ਨਤੀਜਾ ਵੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਡਬਲਿਯੂਐਚਓ ਨੇ ਜਿਹੜੀ ਸੋਸ਼ਲ ਡਿਸਟੈਂਸਿੰਗ ਤੈਅ ਕੀਤੀ ਹੋਈ ਹੈ, ਉਹ ਵੱਧ ਤੋਂ ਵੱਧ 2 ਮੀਟਰ ਰੱਖੀ ਗਈ ਹੈ। ਅਧਿਐਨ 'ਚ ਇਹ ਵੀ ਪਾਇਆ ਗਿਆ ਹੈ ਕਿ ਮਰੀਜ਼ਾਂ ਦੇ ਕਮਰੇ ਦੇ ਫ਼ਰਸ਼, ਕੰਪਿਊਟਰ ਮਾਊਸ, ਦਰਵਾਜ਼ੇ ਦੇ ਹੈਂਡਲ, ਮਰੀਜ਼ ਦੇ ਮਾਸਕ ਅਤੇ ਪੀਪੀਈ ਤੋਂ ਲਏ ਗਏ ਨਮੂਨਿਆਂ 'ਚ ਵੀ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਵਾਇਰਸ ਜੁੱਤੇ ਦੇ ਹੇਠਾਂ ਵੀ ਪਾਏ ਗਏ।
 

ਖੋਜਕਰਤਾਵਾਂ ਨੇ ਕਿਹਾ ਕਿ ਇਸ ਅਧਿਐਨ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਕੋਰੋਨਾ ਦੇ ਰੋਗੀ ਨੂੰ ਹੋਣ ਆਈਸੋਲੇਸ਼ਨ 'ਚ ਰੱਖਣਾ ਬੀਮਾਰੀ ਦੇ ਫੈਲਾਅ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਘਰਾਂ 'ਚ ਲੋਕਾਂ ਕੋਲ ਨਿੱਜੀ ਬਚਾਅ ਦੇ ਉਪਕਰਣ ਨਹੀਂ ਹੁੰਦੇ ਹਨ। ਇੱਕ ਨਤੀਜਾ ਇਹ ਵੀ ਕੱਢਿਆ ਗਿਆ ਕਿ ਜਨਰਲ ਵਾਰਡ ਨਾਲੋਂ ਆਈਸੀਯੂ ਹਵਾ 'ਚ ਵਾਇਰਸ ਦੇ ਵੱਧ ਪਾਜ਼ੀਟਿਵ ਸੈਂਪਲ ਪਾਏ ਗਏ। ਕਾਰਨ ਇਹ ਹੈ ਕਿ ਆਈਸੀਯੂ ਨੂੰ ਬਾਹਰ ਦੇ ਵਾਤਾਵਰਣ ਤੋਂ ਵੱਧ ਰੱਖਿਆ ਜਾਂਦਾ ਹੈ। ਇਸ ਲਈ ਆਈਸੀਯੂ ਵਿੱਚ ਵਾਇਰਸ ਦੇ ਸੰਕਰਮਣ ਦਾ ਜ਼ੋਖਮ ਵੱਧ ਹੁੰਦਾ ਹੈ।
 

ਕੋਰੋਨਾ ਹਵਾ 'ਚ ਫੈਲਦਾ ਹੈ ਜਾਂ ਨਹੀਂ, ਇਸ ਬਾਰੇ ਵਿਗਿਆਨੀਆਂ ਦੀ ਵੱਖ-ਵੱਖ ਰਾਏ ਹੈ। ਇਸ ਅਧਿਐਨ 'ਚ ਵਿਗਿਆਨੀਆਂ ਨੇ ਹਵਾ ਵਿੱਚ ਵਾਇਰਸ ਦੀ ਮੌਜੂਦਗੀ ਪਾਈ ਹੈ ਪਰ ਇਨ੍ਹਾਂ ਹਸਪਤਾਲਾਂ ਵਿੱਚ ਕੋਈ ਸਿਹਤ ਮੁਲਾਜ਼ਮ ਸੰਕਰਮਿਤ ਨਹੀਂ ਪਾਇਆ ਗਿਆ। ਹਾਲਾਂਕਿ ਦਲੀਲ ਇਹ ਵੀ ਹੈ ਕਿ ਉਹ ਨਿੱਜੀ ਬਚਾਅ ਉਪਕਰਣਾਂ ਨਾਲ ਲੈਸ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus found in ward of hospital 4 metre away from patient