ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਇੱਕ ਦਿਨ 'ਚ 1783 ਲੋਕਾਂ ਦੀ ਮੌਤ

ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ ਪਿਛਲੇ ਇੱਕ ਮਹੀਨੇ ਤੋਂ ਜਾਰੀ ਹੈ। ਰੋਜ਼ਾਨਾ ਇੱਕ ਤੋਂ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ। ਦੁਨੀਆ 'ਚ ਸਭ ਤੋਂ ਵੱਧ ਕੋਰੋਨਾ ਮਰੀਜ਼ ਅਮਰੀਕਾ 'ਚ ਹੀ ਮਿਲੇ ਹਨ। ਇਸ ਵਿਚਕਾਰ ਤਾਜ਼ਾ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ 1783 ਲੋਕ ਆਪਣੀ ਜਾਨ ਗੁਆ​ਚੁੱਕੇ ਹਨ। ਇਸ ਤੋਂ ਪਹਿਲਾਂ ਅਮਰੀਕਾ 'ਚ ਲਗਾਤਾਰ ਦੂਜੇ ਦਿਨ ਲਗਭਗ 2 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ।
 

ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ 'ਚ ਹੁਣ ਤੱਕ 4,68,566 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਹੁਣ ਤੱਕ 16,691 ਲੋਕਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ। ਉੱਥੇ ਹੀ ਜੇ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਹੁਣ ਤਕ 16,03,750 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ 95,725 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ 18,279, ਸਪੇਨ 'ਚ 15,447 ਲੋਕਾਂ ਦੀ ਮੌਤ ਹੋਈ ਹੈ।
 

ਉੱਧਰ ਇੱਕ ਅਮਰੀਕੀ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਊਯਾਰਕ 'ਚ ਕੋਰੋਨਾ ਵਾਇਰਸ ਏਸ਼ੀਆ ਤੋਂ ਆਏ ਯਾਤਰੀ ਤੋਂ ਨਹੀਂ, ਸਗੋਂ ਯੂਰਪ ਤੋਂ ਆਇਆ ਯਾਤਰੀ ਲੈ ਕੇ ਆਇਆ ਹੈ। ਨਿਊਯਾਰਕ 'ਚ ਕੋਵਿਡ-19 ਦਾ ਪਹਿਲਾ ਕੇਸ 1 ਮਾਰਚ ਨੂੰ ਸਾਹਮਣੇ ਆਇਆ ਸੀ, ਪਰ ਇਹ ਫ਼ਰਵਰੀ ਦੇ ਮੱਧ 'ਚ ਸੂਬੇ ਵਿੱਚ ਫੈਲਣਾ ਸ਼ੁਰੂ ਹੋ ਗਿਆ ਸੀ। ਇਸ ਅਧਿਐਨ ਦੇ ਸਹਿ-ਖੋਜਕਰਤਾ ਮਾਊਂਟ ਸਿਨਾਈ ਦੇ ਇਚਨ ਸਕੂਲ ਆਫ਼ ਮੈਡੀਸਨ ਦੇ ਜੈਨੇਟਿਕਲਿਸਟ ਹਰਮ ਵਾਨ ਬਕੇਲ ਨੇ ਕਿਹਾ ਕਿ ਜ਼ਿਆਦਾਤਰ ਲੋਕ ਸਪੱਸ਼ਟ ਤੌਰ 'ਤੇ ਯੂਰਪ ਤੋਂ ਆਏ ਯਾਤਰੀ ਹਨ।
 

ਅਮਰੀਕਾ 'ਚ 10 ਦਵਾਈਆਂ ਦਾ ਟ੍ਰਾਇਲ ਚੱਲ ਰਿਹੈ :
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਫਿਲਹਾਲ ਕੋਰੋਨਾ ਵਾਇਰਸ ਦੀਆਂ 10 ਦਵਾਈਆਂ ਦਾ ਕਲੀਨਿਕਲ ਪ੍ਰੀਖਣ ਚੱਲ ਰਿਹਾ ਹੈ। ਇਹ ਪ੍ਰੀਖਣ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਇਲਾਜ ਸਬੰਧੀ ਹੱਲ ਲੱਭਣ ਦੀਆਂ ਬੇਮਿਸਾਲ ਕੋਸ਼ਿਸ਼ਾਂ ਅਧੀਨ ਕੀਤਾ ਜਾ ਰਿਹਾ ਹੈ। ਟਰੰਪ ਨੇ ਕਿਹਾ, "ਅਮਰੀਕੀ ਉਦਯੋਗ ਅਤੇ ਅਮਰੀਕੀ ਡਾਕਟਰ ਤੇ ਵਿਗਿਆਨੀ ਮਦਦ ਲਈ ਅੱਗੇ ਆਏ ਹਨ। 10 ਦਵਾਈਆਂ ਦੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ ਅਤੇ ਮੇਰਾ ਪ੍ਰਸ਼ਾਸਨ ਬਗੈਰ ਕਿਸੇ ਦੇਰੀ ਇਲਾਜ ਮੁਹੱਈਆ ਕਰਾਉਣ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus in us 1783 deaths in 24 hours know latest positive cases of covid 19