ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : ਦੁਨੀਆ ਭਰ 'ਚ ਜੂਨ ਤਕ 30 ਕਰੋੜ ਤੋਂ ਵੱਧ ਲੋਕ ਗੁਆ ਸਕਦੇ ਹਨ ਆਪਣੀ ਨੌਕਰੀ

ਸੰਯੁਕਤ ਰਾਸ਼ਟਰ ਦੀ ਕਿਰਤ ਇਕਾਈ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਨੇ ਵਾਇਰਸ ਮਹਾਂਮਾਰੀ ਕਾਰਨ ਲੋਕਾਂ ਦੇ ਨੌਕਰੀਆਂ ਗੁਆਉਣ ਦੀ ਭਵਿੱਖਬਾਣੀ 'ਚ ਇੱਕ ਵਾਰ ਫਿਰ ਵਾਧਾ ਕੀਤਾ ਹੈ। ਸੰਗਠਨ ਦੇ ਅਨੁਸਾਰ ਅਪ੍ਰੈਲ ਤੋਂ ਜੂਨ ਤਕ ਸਿਰਫ਼ ਤਿੰਨ ਮਹੀਨਿਆਂ 'ਚ ਲਗਭਗ 30.5 ਕਰੋੜ ਲੋਕਾਂ ਦੀ ਨੌਕਰੀ ਖ਼ਤਮ ਹੋ ਸਕਦੀ ਹੈ।
 

ਸੰਗਠਨ ਨੇ ਪਿਛਲੀ ਭਵਿੱਖਬਾਣੀ 'ਚ ਕਿਹਾ ਸੀ ਕਿ ਮਹਾਂਮਾਰੀ ਕਾਰਨ ਜੂਨ ਤਿਮਾਹੀ 'ਚ ਹਰ ਹਫ਼ਤੇ ਔਸਤਨ 48 ਘੰਟੇ ਕੰਮ ਵਾਲੀਆਂ 19.5 ਕਰੋੜ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ। ਸੰਗਠਨ ਨੇ ਕਿਹਾ ਕਿ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਦੁਨੀਆ ਭਰ 'ਚ ਲੌਕਡਾਊਨ ਵਧਾਉਣ ਕਾਰਨ ਉਸ ਨੂੰ ਅਨੁਮਾਨਾਂ 'ਚ ਸੋਧ ਕਰਨਾ ਪਿਆ ਹੈ।
 

ਸੰਗਠਨ ਨੇ ਕਿਹਾ ਕਿ ਮਹਾਂਮਾਰੀ ਕਾਰਨ ਗੈਰ-ਰਸਮੀ ਸੈਕਟਰ ਦੇ 1.6 ਅਰਬ ਕਾਮਿਆਂ ਨੂੰ ਰੋਜ਼ੀ-ਰੋਟੀ ਦਾ ਖ਼ਤਰਾ ਪੈਦਾ ਹੋ ਚੁੱਕਾ ਹੈ, ਕਿਉਂਕਿ ਮਹਾਂਮਾਰੀ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਬੰਦ ਹੋ ਚੁੱਕਾ ਹੈ। ਇਹ ਪੂਰੀ ਦੁਨੀਆ ਦੇ 3.3 ਅਰਬ ਮੁਲਾਜ਼ਮਾਂ ਦਾ ਅੱਧਾ ਹਿੱਸਾ ਹੈ।
 

ਦੂਜੇ ਪਾਸੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਅਤੇ ਇਸ ਦੇ ਨਤੀਜੇ ਵਜੋਂ ਲੌਕਡਾਊਨ ਨਾਲ ਬੇਰੁਜ਼ਗਾਰੀ ਦੀ ਦਰ ਵੱਧ ਕੇ 23.4% ਤਕ ਪਹੁੰਚ ਗਈ ਹੈ। ਸੀਐਮਆਈਈ ਦੀ ਰਿਪੋਰਟ ਦੇ ਅਨੁਸਾਰ ਲੌਕਡਾਊਨ ਨਾਲ ਭਾਰਤ ਦੀ ਸ਼ਹਿਰੀ ਬੇਰੁਜ਼ਗਾਰੀ ਦਰ 30.9% ਤਕ ਵੱਧ ਸਕਦੀ ਹੈ। ਹਾਲਾਂਕਿ ਕੁੱਲ ਬੇਰੁਜ਼ਗਾਰੀ 23.4% ਤਕ ਵਧਣ ਦਾ ਅਨੁਮਾਨ ਹੈ। ਇਹ ਰਿਪੋਰਟ ਅਰਥਚਾਰੇ 'ਤੇ ਕੋਰੋਨਾ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ।
 

ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ (ਸੀਐਮਆਈਈ) ਦਾ ਅਨੁਮਾਨ ਹੈ ਕਿ ਬੇਰੁਜ਼ਗਾਰੀ ਦੀ ਦਰ ਮਾਰਚ ਦੇ ਅੱਧ 'ਚ 8.4% ਤੋਂ ਵੱਧ ਕੇ 23% ਹੋ ਗਈ ਹੈ। ਸੀਐਮਆਈਈ ਦੇ ਅੰਕੜਿਆਂ ਅਨੁਸਾਰ 15 ਮਾਰਚ 2020 ਤਕ ਸ਼ਹਿਰੀ ਖੇਤਰਾਂ 'ਚ ਬੇਰੁਜ਼ਗਾਰੀ ਦੀ ਦਰ 8.21% ਸੀ। ਇਹ 22 ਮਾਰਚ 2020 ਨੂੰ 8.66% 'ਤੇ ਆਈ। ਫਿਰ 24 ਮਾਰਚ ਨੂੰ ਲੌਕਡਾਊਨ ਦੀ ਘੋਸ਼ਣਾ ਤੋਂ ਬਾਅਦ ਇਸ 'ਚ ਜ਼ਬਰਦਸਤ ਤੇਜ਼ੀ ਆਈ। 29 ਮਾਰਚ 2020 ਨੂੰ ਇਹ 30.01% 'ਤੇ ਪਹੁੰਚ ਗਈ ਅਤੇ ਫਿਰ 5 ਅਪ੍ਰੈਲ 2020 ਦੇ ਅੰਕੜਿਆਂ ਦੇ ਅਨੁਸਾਰ ਇਹ 30.93% ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus kill more than 300 million jobs till june 2020 worldwide