ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ 'ਚ ਕੋਰੋਨਾ ਵਾਇਰਸ ਨੇ ਲਈ ਪੰਜਾਬੀ ਡਾਕਟਰ ਦੀ ਜਾਨ

ਬ੍ਰਿਟੇਨ 'ਚ ਇੱਕ ਹੋਰ ਭਾਰਤੀ ਮੂਲ ਦੇ ਡਾਕਟਰ ਦੀ ਬੀਤੇ ਦਿਨੀਂ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਡਾਕਟਰ ਦਾ ਨਾਂਅ ਮਨਜੀਤ ਸਿੰਘ ਰਿਆਤ ਹੈ। ਉਨ੍ਹਾਂ ਦਾ ਡਰਬੀਸ਼ਾਇਰ 'ਚ ਡਾਕਟਰ ਅਤੇ ਮਰੀਜ਼ ਬਹੁਤ ਸਤਿਕਾਰ ਕਰਦੇ ਸਨ। ਉਹ ਐਮਰਜੈਂਸੀ ਮੈਡੀਕਲ ਸਲਾਹਕਾਰ ਸਨ।
 

ਸ. ਰਿਆਤ ਨੇ ਸਾਲ 1992 'ਚ ਲੈਸਟਰ ਯੂਨੀਵਰਸਿਟੀ ਤੋਂ ਆਪਣੀ ਮੈਡੀਕਲ ਪੜ੍ਹਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੀ ਦੁਰਘਟਨਾ ਤੇ ਐਮਰਜੈਂਸੀ ਸੇਵਾ 'ਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਉਨ੍ਹਾਂ ਦੇ ਹਸਪਤਾਲ ਦੇ ਟਰੱਸਟ ਨੇ ਦੱਸਿਆ ਕਿ ਸ. ਰਿਆਤ ਨੇ ਡਰਬੀਸ਼ਾਇਰ 'ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਈ ਸੀ।
 

ਯੂਨੀਵਰਸਿਟੀ ਹੌਸਪੀਟਲ ਆਫ਼ ਡਰਬੀ ਐਂਡ ਬਰਨਟਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਵਿਨ ਬੋਇਲ ਨੇ ਕਿਹਾ, "ਮੈਂ ਮਨਜੀਤ ਰਿਆਤ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਇਕ ਅਤਿਅੰਤ ਆਕਰਸ਼ਕ ਸ਼ਖ਼ਸ ਸਨ, ਜਿਨ੍ਹਾਂ ਨੂੰ ਹਰ ਕੋਈ ਪਿਆਰ ਕਰਦਾ ਸੀ। ਉਹ ਹਸਪਤਾਲ 'ਚ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਸਨ। ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ।"
 

ਰਿਆਤ ਦੀ ਸਹਿਯੋਗੀ ਸੂਸੀ ਬੇਵਿਟ ਨੇ ਕਿਹਾ, "2003 'ਚ ਸ. ਮਨਜੀਤ ਡਰਬੀਸ਼ਾਇਰ ਰਾਇਲ ਇਨਫ਼ਰਮਰੀ 'ਚ ਐਮਰਜੈਂਸੀ ਸੇਵਾਵਾਂ 'ਚ ਚਾਰ ਸਲਾਹਕਾਰਾਂ ਵਿੱਚੋਂ ਇੱਕ ਸਨ। ਮਨਜੀਤ ਇੱਕ ਸਹਿਯੋਗੀ, ਸੁਪਰਵਾਈਜ਼ਰ ਅਤੇ ਸਲਾਹਕਾਰ ਵਜੋਂ ਪ੍ਰਸਿੱਧ ਸਨ। ਆਪਣੇ ਕਰੀਅਰ ਦੌਰਾਨ ਉਹ ਸਿਖਾਉਣ ਅਤੇ ਡਾਕਟਰੀ ਸਿੱਖਿਆ ਵਿੱਚ ਯੋਗਦਾਨ ਪਾਉਣ ਦੇ ਆਦੀ ਰਹੇ। ਉਨ੍ਹਾਂ ਕੋਲ ਬਹੁਤ ਸਾਰੀਆਂ ਕੁਸ਼ਲਤਾਵਾਂ ਸਨ, ਪਰ ਉਹ ਇੱਕ ਐਮਰਜੈਂਸੀ ਮੈਡੀਕਲ ਸਲਾਹਕਾਰ ਦੇ ਰੂਪ 'ਚ ਬਿਹਤਰੀਨ ਸਨ। ਸ. ਰਿਆਤ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।
 

ਅਮਰੀਕਾ 'ਚ ਤਿੰਨ ਭਾਰਤੀ ਡਾਕਟਰਾਂ ਦੀ ਮੌਤ
ਅਮਰੀਕਾ 'ਚ ਪਿਛਲੇ ਹਫ਼ਤੇ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਤਿੰਨ ਭਾਰਤੀ ਡਾਕਟਰਾਂ ਦੀ ਮੌਤ ਹੋ ਗਈ ਹੈ। ਅਮਰੀਕਾ ਦੇ ਨਿਊਯਾਰਕ ਵਿੱਚ ਸੰਕਰਮਿਤ ਕੋਰੋਨਾ ਦਾ ਇਲਾਜ ਕਰਦੇ ਸਮੇਂ ਡਾ. ਮਾਧਵੀ ਇਸ ਦੀ ਲਪੇਟ 'ਚ ਆ ਗਈ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਨਿਊਜ਼ਰਸੀ 'ਚ ਕੋਰੋਨਾ ਮਰੀਜ਼ ਦੀ ਜਾਂਚ ਕਰ ਰਹੇ ਇੱਕ ਡਾਕਟਰ ਦੇ ਚਿਹਰੇ 'ਤੇ ਮਰੀਜ਼ ਨੇ ਉਲਟੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਹ ਵਾਇਰਸ ਦੀ ਲਪੇਟ 'ਚ ਆ ਗਿਆ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਨਿਊਜਰਸੀ 'ਚ ਹੀ 43 ਸਾਲਾ ਕਿਡਨੀ ਮਾਹਿਰ ਪ੍ਰਿਆ ਖੰਨਾ ਦੀ ਕੋਰਨਾ ਵਾਇਰਸ ਕਾਰਨ ਮੌਤ ਹੋ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Manjeet Singh Riyat died at the Royal Derby Hospital