ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਦੁਨੀਆ ਭਰ 'ਚ 13,671 ਮੌਤਾਂ, ਇੱਕ ਅਰਬ ਅਬਾਦੀ ਘਰ 'ਚ ਬੰਦ

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਫੈਲਣ ਨੂੰ ਰੋਕਣ ਲਈ ਲਗਭਗ 1 ਅਰਬ ਲੋਕ ਘਰਾਂ 'ਚ ਬੰਦ ਰਹੇ। ਇਸ ਦੇ ਨਾਲ ਹੀ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13,671 ਹੋ ਗਈ ਹੈ।
 

ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਤ ਇਟਲੀ ਦੀਆਂ ਫ਼ੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਮਹਾਂਮਾਰੀ ਦੇ ਕਾਰਨ ਦੁਨੀਆ ਦੇ ਲਗਭਗ 35 ਦੇਸ਼ ਬੰਦ ਹੋ ਗਏ ਹਨ, ਜਿਸ ਨਾਲ ਜਨਜੀਵਨ, ਯਾਤਰਾ ਅਤੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਸਰਹੱਦਾਂ ਨੂੰ ਬੰਦ ਕਰਨ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਵਾਇਰਸ ਕਾਰਨ ਹੋਈ ਆਰਥਿਕ ਮੰਦੀ ਤੋਂ ਬਚਣ ਲਈ ਐਮਰਜੈਂਸੀ ਉਪਾਵਾਂ ਲਈ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀਆਂ ਹਨ।
 

ਦੁਨੀਆ 'ਚ 3,18,254 ਲੱਖ ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਇਟਲੀ 'ਚ ਸਥਿਤੀ ਬਹੁਤ ਗੰਭੀਰ ਹੈ, ਜਿੱਥੇ 4,825 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਵਿਸ਼ਵ ਪੱਧਰੀ ਲਾਗ ਤੋਂ ਮਰਨ ਵਾਲਿਆਂ ਵਿੱਚੋਂ ਇੱਕ ਤਿਹਾਈ ਹੈ। ਇੱਥੇ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ 53,578 ਹੋ ਗਈ ਹੈ। ਪ੍ਰਧਾਨ ਮੰਤਰੀ ਜਿਓਸੇਪੇ ਕੋਂਟੇ ਨੇ ਸਨਿੱਚਰਵਾਰ 21 ਮਾਰਚ ਨੂੰ ਦੇਰ ਰਾਤ ਟੀਵੀ ਰਾਹੀਂ ਆਪਣੇ ਸੰਬੋਧਨ ਵਿੱਚ ਗ਼ੈਰ-ਜ਼ਰੂਰੀ ਕਾਰਖਾਨਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ।
 

6 ਕਰੋੜ ਦੀ ਆਬਾਦੀ ਵਾਲਾ ਇਟਲੀ ਪਿਛਲੇ ਸਾਲ ਚੀਨ 'ਚ ਸਾਹਮਣੇ ਆਈ ਬੀਮਾਰੀ ਦਾ ਨਵਾਂ ਕੇਂਦਰ ਬਣ ਗਿਆ ਹੈ। ਇਟਲੀ 'ਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਚੀਨ ਅਤੇ ਇਰਾਨ 'ਚ ਹੋਈਆਂ ਮੌਤਾਂ ਨਾਲੋਂ ਵੱਧ ਹੈ। ਇਟਲੀ ਵਿੱਚ ਕੋਵਿਡ-19 ਦੇ ਪੁਸ਼ਟ ਮਾਮਲਿਆਂ 'ਚ ਮੌਤ ਦਰ 8.6% ਹੈ, ਜੋ ਕਿ ਕਈ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
 

ਅੱਜ ਸਪੇਨ 'ਚ ਕੋਰੋਨਾ ਵਾਇਰਸ ਦੇ 3076 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਕੁਲ ਪਾਜੀਟਿਵ ਮਾਮਲਿਆਂ ਦੀ ਗਿਣਤੀ 28,572 ਹੋ ਗਈ ਹੈ ਅਤੇ ਇਨ੍ਹਾਂ 'ਚੋਂ 1753 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਅੱਜ 2702 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ ਕੁਲ ਪਾਜੀਟਿਵ ਮਰੀਜ਼ਾਂ ਦੀ ਗਿਣਤੀ 26,909 ਹੋ ਗਈ ਹੈ। ਅਮਰੀਕਾ 'ਚ ਹੁਣ ਤਕ 349 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ 'ਚ ਕੁਲ ਪਾਜੀਟਿਵ ਮਾਮਲਿਆਂ ਦੀ ਗਿਣਤੀ 23,937 ਹੈ, ਜਿੱਥੇ 93 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus More Than 13000 People Death one billion population Lockdown in World