ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Coronavirus : ਚੀਨ 'ਚ ਫਸੇ ਪਾਕਿ ਵਿਦਿਆਰਥੀਆਂ ਨੇ ਇਮਰਾਨ ਸਰਕਾਰ ਨੂੰ ਪਾਈਆਂ ਲਾਹਣਤਾਂ

ਚੀਨ 'ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 304 ਹੋ ਗਈ ਹੈ ਅਤੇ ਇਸ ਨਾਲ 14,308 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਅਜਿਹੇ 'ਚ ਭਾਰਤ, ਅਮਰੀਕਾ, ਬ੍ਰਿਟੇਨ, ਥਾਈਲੈਂਡ, ਮਲੇਸ਼ੀਆ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ 'ਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਪਰ ਪਾਕਿਸਤਾਨ ਨੇ ਕਥਿਤ ਤੌਰ 'ਤੇ ਚੀਨ 'ਚ ਰਹਿਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਅਣਗੌਲਿਆ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਦੇ ਇਸ ਰਵੱਈਏ ਤੋਂ ਨਾਰਾਜ਼ ਚੀਨ 'ਚ ਰਹਿ ਰਹੇ ਪਾਕਿਸਤਾਨੀ ਵਿਦਿਆਰਥੀਆਂ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
 

ਦਰਅਸਲ, ਚੀਨ 'ਚ ਕੋਰੋਨਾ ਵਾਇਰਸ ਦਾ ਕੇਂਦਰ ਬਣੇ ਵੁਹਾਨ 'ਚ ਕਾਫੀ ਪਾਕਿਸਤਾਨੀ ਵਿਦਿਆਰਥੀ ਫਸੇ ਹੋਏ ਹਨ। ਪਰ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਉੱਥੋਂ ਬਾਹਰ ਕੱਢਣ ਲਈ ਤਿਆਰ ਨਹੀਂ ਹੈ। ਪਾਕਿਸਤਾਨੀ ਵਿਦਿਆਰਥੀ ਲਗਾਤਾਰ ਵੀਡੀਓਜ਼ ਰਾਹੀਂ ਆਪਣੀ ਸਰਕਾਰ ਤੋਂ ਉਨ੍ਹਾਂ ਨੂੰ ਉੱਥੋਂ ਆਪਣੇ ਦੇਸ਼ ਲਿਆਉਣ ਦੀ ਅਪੀਲ ਕਰ ਰਹੇ ਹਨ। ਨਾਲ ਹੀ ਉਹ ਭਾਰਤ ਵੱਲੋਂ ਆਪਣੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਦੇ ਕੰਮ ਦੀ ਮਿਸਾਲ ਵੀ ਦੇ ਰਹੇ ਹਨ।
 

 

ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਯਤ ਨੇ ਵੀ ਇੱਕ ਵੀਡੀਓ ਟਵੀਟ ਕੀਤਾ ਹੈ, ਜਿਸ 'ਚ ਇੱਕ ਵਿਦਿਆਰਥੀ ਕਥਿਤ ਤੌਰ 'ਤੇ ਕਹਿ ਰਿਹਾ ਹੈ ਕਿ "ਇਹ ਭਾਰਤੀ ਵਿਦਿਆਰਥੀ ਹਨ ਅਤੇ ਉਹ ਬੱਸ ਇਨ੍ਹਾਂ ਨੂੰ ਲੈਣ ਆਈ ਹੈ, ਜੋ ਇਨ੍ਹਾਂ ਦੇ ਸਫਾਰਤਖਾਨੇ ਨੇ ਭੇਜੀ ਹੈ। ਵੁਹਾਨ ਯੂਨੀਵਰਸਿਟੀ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਬੱਸ ਰਾਹੀਂ ਹਵਾਈ ਅੱਡੇ 'ਤੇ ਲਿਜਾਇਆ ਜਾਵੇਗਾ ਅਤੇ ਉੱਥੋਂ ਉਨ੍ਹਾਂ ਨੂੰ ਵਾਪਸ ਭਾਰਤ ਲੈ ਜਾਣਗੇ। ਬੰਗਲਾਦੇਸ਼ ਵਾਲੇ ਵੀ ਅੱਜ ਰਾਤ ਇੱਥੋਂ ਆਪਣੇ ਘਰ ਚਲੇ ਜਾਣਗੇ। ਅਸੀਂ ਪਾਕਿਸਤਾਨੀ ਇੱਥੇ ਫਸੇ ਹੋਏ ਹਾਂ। ਸਾਡੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਮਰੋ ਜਾਂ ਜੀਵੋ, ਅਸੀਂ ਤੁਹਾਨੂੰ ਬਾਹਰ ਨਹੀਂ ਕੱਢਾਂਗੇ। ਸ਼ੇਮ ਆਨ ਯੂ ਪਾਕਿਸਤਾਨ, ਸਿੱਖੋ ਭਾਰਤ ਤੋਂ ਕੁੱਝ।"
 

 

 

 

ਇਸ ਤੋਂ ਇਲਾਵਾ ਇਕ ਵੀਡੀਓ 'ਚ ਤਿੰਨ ਪਾਕਿਸਤਾਨੀ ਵਿਦਿਆਰਥੀ ਇਕੱਠੇ ਬੈਠੇ ਹਨ, ਜਿਨ੍ਹਾਂ ਨੂੰ ਪਾਕਿਸਤਾਨੀ ਸਰਕਾਰ ਤੋਂ ਕੋਈ ਉਮੀਦ ਨਹੀਂ ਵਿਖਾਈ ਦੇ ਰਹੀ ਹੈ ਅਤੇ ਹੁਣ ਉਹ ਆਪਣੀ ਫੌਜ ਤੋਂ ਮਦਦ ਦੀ ਬੇਨਤੀ ਕਰ ਰਹੇ ਹਨ। ਵੀਡੀਓ 'ਚ ਇੱਕ ਵਿਦਿਆਰਥੀ ਨੇ ਕਿਹਾ, "ਕਈ ਵਾਰ ਅਜਿਹਾ ਲਗਦਾ ਹੈ ਕਿ ਅਸੀਂ ਲਾਵਾਰਿਸ ਹਾਂ। ਸਾਡੇ ਪਿੱਛੇ ਕੋਈ ਦੇਸ਼ ਨਹੀਂ ਹੈ। ਚਾਰ ਦਿਨ ਤੋਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅਸੀਂ ਫੌਜ ਤੋਂ ਉਮੀਦ ਕਰਦੇ ਹਾਂ। ਅਸੀਂ ਪਾਕਿਸਤਾਨੀ ਫੌਜ ਨੂੰ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਜਲਦੀ ਤੋਂ ਜਲਦੀ ਸਾਨੂੰ ਇੱਥੋਂ ਬਾਹਰ ਕੱਢੋ।"
 

 

ਜ਼ਿਕਰਯੋਗ ਹੈ ਕਿ ਬੀਤੀ 30 ਜਨਵਰੀ ਨੂੰ ਪਾਕਿਸਤਾਨ ਦੇ ਸਿਹਤ ਸੂਬਾ ਮੰਤਰੀ ਡਾ. ਜ਼ਫਰ ਮਿਰਜ਼ਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਪ੍ਰਸਤਾਵ ਦੇ ਮੱਦੇਨਜ਼ਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਉੱਥੋਂ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਹੈ। ਜੇ ਅਸੀਂ ਲੋਕਾਂ ਨੂੰ ਉਥੋਂ ਬਾਹਰ ਕੱਢਣ ਦਾ ਗੈਰ-ਜ਼ਿੰਮੇਵਾਰਾਨਾ ਕੰਮ ਕਰਦੇ ਹਾਂ ਤਾਂ ਇਹ ਵਾਇਰਸ ਪੂਰੀ ਦੁਨੀਆਂ 'ਚ ਜੰਗਲ ਦੀ ਅੱਗ ਵਾਂਗ ਫੈਲ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus Pakistani students in China cry for help in videos