ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 2 ਲੱਖ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ : ਵ੍ਹਾਈਟ ਹਾਊਸ

ਕੋਰੋਨਾ ਵਾਇਰਸ ਵਿਰੁੱਧ ਲੜਾਈ ਦੀ ਅਗਵਾਈ ਕਰਨ ਵਾਲੀ ਅਮਰੀਕੀ ਸਰਕਾਰ ਦੇ ਦੋ ਚੋਟੀ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਕਾਰਨ ਲਗਭਗ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਵ੍ਹਾਈਟ ਹਾਊਸ ਦੇ ਟਾਸਕ ਫ਼ੋਰਸ ਦੇ ਮੈਂਬਰ ਐਂਥਨੀ ਫੌਸੀ ਅਤੇ ਡੈਬੋਰਾਹ ਬ੍ਰਿਕਸ ਨੇ ਕਿਹਾ ਕਿ ਅਮਰੀਕਾ 'ਚ ਸਕੂਲ, ਰੈਸਟੋਰੈਂਟ, ਸਿਨੇਮਾ ਅਤੇ ਸਾਰੀਆਂ ਗ਼ੈਰ-ਜ਼ਰੂਰੀ ਗਤੀਵਿਧੀਆਂ ਬੰਦ ਕਰਨ ਦੇ ਬਾਵਜੂਦ 1,00,000 ਤੋਂ 2,40,000 ਅਮਰੀਕੀ ਮਾਰੇ ਜਾ ਸਕਦੇ ਹਨ।
 

ਦੋਵਾਂ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਕੁਝ ਨਾ ਕੀਤਾ ਗਿਆ ਤਾਂ ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ 1.50 ਲੱਖ ਤੋਂ 2 ਲੱਖ ਤੱਕ ਵੀ ਪਹੁੰਚ ਸਕਦੀ ਹੈ। ਬ੍ਰਿਕਸ ਨੇ ਇੱਕ ਚਾਰਟ ਪੇਸ਼ ਕਰਦਿਆਂ ਕਿਹਾ ਕਿ ਦੇਸ਼ 'ਚ ਇਸ ਮਹਾਂਮਾਰੀ ਕਾਰਨ 1 ਲੱਖ ਤੋਂ 2,40,000 ਲੋਕਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀਆਂ) ਕੰਮ ਕਰ ਰਹੀ ਹੈ ਅਤੇ ਇਹ ਪ੍ਰਭਾਵਸ਼ਾਲੀ ਹੈ। ਹੁਣ ਤਕ ਇਹ ਸ਼ਾਇਦ ਸਭ ਤੋਂ ਵਧੀਆ ਰਣਨੀਤੀ ਹੈ।
 

ਡੀਬੋਰਾਹ ਬ੍ਰਿਕਸ ਨੇ ਕਿਹਾ ਕਿ ਨਾ ਤਾਂ ਕੋਈ ਮੈਜ਼ਿਕ ਬੁਲੇਟ ਹੈ ਅਤੇ ਨਾ ਹੀ ਜਾਦੂ ਦਾ ਕੋਈ ਟੀਕਾ ਜਾਂ ਥੈਰੇਪੀ ਹੈ। ਇਸ ਸੋਸ਼ਲ ਡਿਸਟੈਂਸਿੰਗ ਨਾਲ ਹੀ ਕੋਰੋਨਾ ਤੋਂ ਮੌਤ ਦੇ ਅੰਕੜਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮੌਤ ਦਾ ਅੰਕੜਾ ਦੱਸਦਿਆਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਹ ਇੱਕ ਸੀਮਾ ਹੈ। ਸਾਨੂੰ ਭਰੋਸਾ ਹੈ ਕਿ ਅਸੀ ਰੋਜ਼ਾਨਾ ਹੋਰ ਬਿਹਤਰ ਕਰ ਸਕਦੇ ਹਾਂ।

 


 

ਉੱਥੇ ਹੀ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੇ ਦੇਸ਼ ਵਾਸੀਆਂ ਨੂੰ ਚੌਕਸ ਕੀਤਾ ਸੀ। ਟਰੰਪ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਦੇਸ਼ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ ਅਤੇ ਦੇਸ਼ ਵਾਸੀਆਂ ਨੂੰ 'ਬਹੁਤ ਦਰਦਨਾਕ' ਆਉਣ ਵਾਲੇ ਦੋ ਹਫ਼ਤਿਆਂ ਲਈ ਤਿਆਰ ਰਹਿਣਾ ਪਵੇਗਾ।
 

ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ, "ਮੈਂ ਚਾਹੁੰਦਾ ਹਾਂ ਕਿ ਹਰ ਅਮਰੀਕੀ ਆਉਣ ਵਾਲੇ ਮੁਸ਼ਕਲ ਦਿਨਾਂ ਲਈ ਤਿਆਰ ਰਹੇ। ਜਿਵੇਂ ਕਿ ਮਾਹਰ ਭਵਿੱਖਬਾਣੀ ਕਰ ਰਹੇ ਹਨ ਕਿ ਸਾਡੇ ਆਉਣ ਵਾਲੇ ਦੋ ਹਫ਼ਤੇ ਮੁਸ਼ਕਲ ਭਰੇ ਰਹਿਣ ਵਾਲੇ ਹਨ। ਮੈਂ ਚਾਹੁੰਦਾ ਹਾਂ ਕਿ ਇਹ ਝੂਠ ਹੋਵੇ। ਸਾਨੂੰ ਸੁਰੰਗ ਦੇ ਅਖੀਰ 'ਚ ਕੁਝ ਰੌਸ਼ਨੀ ਨਜ਼ਰ ਆ ਰਹੀ ਹੈ, ਪਰ ਅਗਲੇ ਦੋ ਹਫ਼ਤੇ ਬਹੁਤ ਦੁਖਦਾਈ ਰਹਿਣ ਵਾਲੇ ਹਨ।"
 

ਦੱਸ ਦੇਈਏ ਕਿ ਅਮਰੀਕਾ 'ਚ ਹੁਣ ਤਕ ਕੋਰੋਨਾ ਵਾਇਰਸ ਦੇ ਕੁਲ 1,89,199 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 4,059 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7,251 ਲੋਕ ਠੀਕ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus pandemic US White House projects 100 000 to 240 000 deaths from coronavirus