ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਇਰਾਨ 'ਚ 41 ਸਾਲ ਬਾਅਦ ਹੋਇਆ ਕੁਝ ਜਿਹਾ, ਲੋਕ ਹਨ ਖੁਸ਼ 

ਈਰਾਨ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਪਰ ਇਸ ਨੇ 1979 ਦੇ ਇਸਲਾਮੀ ਇਨਕਲਾਬ ਤੋਂ ਬਾਅਦ ਪਹਿਲੀ ਵਾਰ ਡਰਾਈਵ-ਇਨ ਥੀਏਟਰ ਵਿੱਚ ਫ਼ਿਲਮਾਂ ਦਾ ਅਨੰਦ ਲੈਣ ਦਾ ਮੌਕਾ ਵੀ ਦਿੱਤਾ ਹੈ। 

 

ਇਕ ਸਮਾਂ ਸੀ ਜਦੋਂ ਇਸਲਾਮਿਕ ਇਨਕਲਾਬ ਦੇ ਇਨਕਲਾਬੀ ਅਣਵਿਆਹੇ ਨੌਜਵਾਨ ਜੋੜਿਆਂ ਨੂੰ ਬਹੁਤ ਜ਼ਿਆਦਾ ਨਿੱਜਤਾ ਦੇਣ ਦੇ ਵਿਰੁੱਧ ਸਨ, ਪਰ ਇਸ ਮਹਾਂਮਾਰੀ ਕਾਰਨ ਅੱਜ ਜੋੜਿਆਂ ਨੂੰ ਤਹਿਰਾਨ ਦੇ ਮਸ਼ਹੂਰ ਮਿਲਦ ਟਾਵਰ ਦੀ ਕਾਰ ਪਾਰਕਿੰਗ ਵਿੱਚ ਫ਼ਿਲਮ ਵੇਖਣ ਦਾ ਪ੍ਰਬੰਧ ਕੀਤਾ ਗਿਆ ਹੈ।

 

ਮੀਲਾਦ ਟਾਵਰ ਦੀ ਪਾਰਕਿੰਗ ਵਿੱਚ ਆਨਨਲਾਈਨ ਟਿਕਟਾਂ ਖ਼ਰੀਦਣ ਤੋਂ ਬਾਅਦ, ਇੱਥੇ ਆਉਣ ਵਾਲੀਆਂ ਕਾਰਾਂ ਕਤਾਰ ਵਿੱਚ ਖੜ੍ਹੀਆਂ ਹੁੰਦੀਆਂ ਹਨ ਅਤੇ ਕਰਮਚਾਰੀ ਵਾਇਰਸ ਮੁਕਤ ਕਰਦੇ ਹਨ। ਫ਼ਾਰਸੀ ਭਾਸ਼ਾ ਵਿੱਚ ਇਸ ਨੂੰ ਸਿਨੇਮਾ ਮਸ਼ੀਨ ਕਿਹਾ ਜਾਂਦਾ ਹੈ। ਫ਼ਿਲਮ ਵਿੱਚ ਦਰਸ਼ਕਾਂ ਦੀ ਆਵਾਜ਼ ਕਾਰ ਵਿਚਲੇ ਐੱਫ ਰੇਡੀਓ ਸਟੇਸ਼ਨ ਰਾਹੀਂ ਸੁਣਾਈ ਜਾਂਦੀ ਹੈ।

 

ਕੋਰੋਨਾ ਵਾਇਰਸ ਕਾਰਨ ਸਟੇਡੀਅਮ ਅਤੇ ਥੀਏਟਰ ਬੰਦ ਹਨ, ਇਸ ਤਰ੍ਹਾਂ ਕਾਰ ਪਾਰਕਿੰਗ ਵਿੱਚ ਫ਼ਿਲਮ ਦੀ ਸਕ੍ਰੀਨਿੰਗ ਇਕੋ ਸਮਾਜਿਕ ਮੇਲ-ਮਿਲਾਪ ਦਾ ਤਰੀਕਾ ਹੈ। ਈਰਾਨ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ 98,600 ਤੋਂ ਵੱਧ ਲੋਕਾਂ ਦੇ ਕੋਵਿਡ -19 ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਲਗਭਗ 6,200 ਆਪਣੀਆਂ ਜਾਨਾਂ ਗੁਆ ਚੁੱਕੇ ਹਨ।

 

ਪਾਰਕਿੰਗ ਵਿੱਚ ਆਪਣੀ ਪਤਨੀ ਨਾਲ ਫ਼ਿਲਮ ਵੇਖਣ ਆਏ 36 ਸਾਲਾ ਬਹਿਰੂਜ਼ ਪੂਰਨਿਜਾਮ ਨੇ ਕਿਹਾ ਕਿ ਇਹ ਬਹੁਤ ਹੀ ਆਕਰਸ਼ਕ ਸੀ, ਮੇਰੀ ਉਮਰ ਦੇ ਲੋਕਾਂ ਲਈ ਇਹ ਪਹਿਲੀ ਵਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਜ਼ਿਆਦਾਤਰ ਲੋਕ ਉਤਸੁਕਤਾ ਕਾਰਨ ਇੱਥੇ ਹਨ, ਫ਼ਿਲਮ ਆਪਣੇ ਆਪ ਵਿੱਚ ਕੋਈ ਮਾਇਨੇ ਨਹੀਂ ਰੱਖਦੀ। ਇਹ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਕਿ ਫ਼ਿਲਮ ਕਿਸ ਨੇ ਬਣਾਈ ਹੈ ਜਾਂ ਇਹ ਕਿਸ ਬਾਰੇ ਹੈ। ਇੱਥੇ ਫ਼ਿਲਮ "ਵਿਸਥਾਪਨਾ ਦਿਖਾਈ ਗਈ ਜਿਸ ਦਾ ਨਿਰਮਾਣ ਇਨਕਲਾਬੀ ਗਾਰਡ ਨਾਲ ਜੁੜੀ ਕੰਪਨੀ ਨੇ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus returns long banned drive in movies to Iran