ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪੇਨ 'ਚ ਹਾਲਾਤ ਬੇਕਾਬੂ, ਹਰੇਕ 10 ਮਿੰਟ 'ਚ 8 ਲੋਕਾਂ ਨੂੰ ਹੋ ਰਿਹੈ ਵਾਇਰਸ; ਇਰਾਨ 'ਚ ਹਰ 10 ਮਿੰਟ 'ਚ ਇੱਕ ਮੌਤ

ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਸ਼ੁੱਕਰਵਾਰ ਸਵੇਰ ਤਕ 179 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਹੁਣ ਤਕ 10,049 ਲੋਕਾਂ ਦੀ ਮੌਤ ਹੋ ਚੁੱਕੀ ਹੈ। 2,45,670 ਲੋਕ ਕੋਰੋਨਾ ਵਾਇਰਸ ਪਾਜੀਟਿਵ ਪਾਏ ਗਏ ਹਨ।
 

ਚੀਨ 'ਚ ਹੁਣ ਹਾਲਾਤ ਕਾਬੂ 'ਚ ਹਨ, ਪਰ ਯੂਰਪੀ ਦੇਸ਼ ਇਟਲੀ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਟਲੀ 'ਚ ਚੀਨ ਨਾਲੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ ਹੁਣ ਤਕ 3405, ਜਦਕਿ ਚੀਨ 'ਚ 3208 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ। ਇਟਲੀ 'ਚ ਕੋਰੋਨਾ ਵਾਇਰਸ ਦੇ ਹੁਣ ਤਕ ਕੁਲ 41,035 ਲੋਕ ਪਾਜੀਟਿਵ ਪਾਏ ਗਏ ਹਨ, ਜਦਕਿ 2498 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੀਨ 'ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 80,967 ਹੈ ਅਤੇ ਪਿਛਲੇ ਇੱਕ ਹਫ਼ਤੇ 'ਚ ਚੀਨ ਅੰਦਰ ਕੋਰੋਨਾ ਦੇ ਫੈਲਾਅ 'ਤੇ ਕਾਫੀ ਹੱਦ ਤਕ ਰੋਕ ਲੱਗ ਗਈ ਹੈ।
 

ਉੱਧਰ ਈਰਾਨ ਸਰਕਾਰ ਵੱਲੋਂ ਦਿੱਤੇ ਬਿਆਨ ਨੇ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਈਰਾਨ ਦੇ ਸਿਹਤ ਵਿਭਾਗ ਨੇ ਕਿਹਾ, "ਦੇਸ਼ 'ਚ ਹਰ 10 ਮਿੰਟ 'ਚ ਇੱਕ ਕੋਰੋਨਾ ਵਾਇਰਸ ਪੀੜਤ ਦੀ ਮੌਤ ਹੋ ਰਹੀ ਹੈ ਅਤੇ ਹਰ 50 ਮਿੰਟ 'ਚ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ।" ਈਰਾਨ 'ਚ ਹੁਣ ਤਕ 18,407 ਪਾਜੀਟਿਵ ਮਰੀਜ਼ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ 1284 ਲੋਕਾਂ ਦੀ ਮੌਤ ਹੋ ਚੁੱਕੀ ਹੈ। 
 

ਪਾਕਿਸਤਾਨ 'ਚ ਕੋਰੋਨਾ ਦੇ ਪਾਜੀਟਿਵ ਕੇਸਾਂ ਦੀ ਗਿਣਤੀ 454 ਹੋ ਚੁੱਕੀ ਹੈ। ਇਨ੍ਹਾਂ 'ਚੋਂ ਦੋ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ 'ਚ ਕੋਰੋਨਾ ਵਾਇਰਸ ਦੇ 14,339 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ 'ਚੋਂ 217 ਲੋਕਾਂ ਦੀ ਮੌਤ ਹੋ ਚੁੱਕੀ ਹੈ। 
 

ਯੂਰਪੀ ਦੇਸ਼ ਸਪੇਨ 'ਚ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਇੱਥੇ ਦੀ ਰਾਜਧਾਨੀ ਮੈਡ੍ਰਿਡ 'ਚ ਹਰ 10 'ਚੋਂ 8 ਵਿਅਕਤੀ ਕੋਰੋਨਾ ਵਾਇਰਸ ਬਿਮਾਰੀ ਦੀ ਲਪੇਟ 'ਚ ਹਨ। ਰੀਜ਼ਨ ਆਫ਼ ਮੈਡ੍ਰਿਡ ਦੀ ਪ੍ਰਧਾਨ ਇਸਾਬੇਲ ਡਿਆਜ਼ ਆਏਸੋ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲੱਛਣ ਹਲਕੇ ਹਨ, ਪਰ ਇਹ ਦੇਸ਼ ਦੀ ਆਬਾਦੀ ਦੇ ਇਕ ਹਿੱਸੇ ਲਈ ਵੱਡੀ ਸਮੱਸਿਆ ਹੋ ਸਕਦੀ ਹੈ। ਇਹ ਗਿਣਤੀ ਦੇਸ਼ ਦੀ ਆਬਾਦੀ ਦਾ 15 ਫ਼ੀਸਦੀ ਹੈ।
 

ਉਨ੍ਹਾਂ ਨੇ ਸਪੈਨਿਸ਼ ਰੇਡੀਓ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਕਿ ਅਸਲ ਵਿੱਚ ਪੂਰੀ ਆਬਾਦੀ ਇਸ ਨਾਲ ਸੰਕਰਮਿਤ ਹੋ ਸਕਦੀ ਹੈ, ਪਰ ਸਾਡੀ ਵੱਡੀ ਸਮੱਸਿਆ ਉਨ੍ਹਾਂ ਲੋਕਾਂ ਬਾਰੇ ਹੈ, ਜੋ ਆਸਾਨੀ ਨਾਲ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਇਸ ਬਿਮਾਰੀ ਨੂੰ ਬਜ਼ੁਰਗਾਂ ਅਤੇ ਅਜਿਹੇ ਲੋਕਾਂ ਲਈ ਜਾਨਲੇਵਾ ਦੱਸਿਆ ਹੈ ਜੋ ਪਹਿਲਾਂ ਹੀ ਹੋਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ।
 

ਇਸ ਸਮੇਂ ਸਪੇਨ 'ਚ ਕੋਰੋਨਾ ਵਾਇਰਸ ਦੇ ਪਾਜੀਟਿਵ ਕੇਸਾਂ ਦੀ ਗਿਣਤੀ 18,077 ਹੈ ਅਤੇ 877 ਲੋਕਾਂ ਦੀ ਮੌਤ ਹੋ ਚੁੱਕੀ ਹੈ। 939 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus situation in Spain is uncontrollable 8 people get the virus every 10 minutes One death every 10 minutes in Iran