ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਚੀਨ 'ਚ ਨਹੀਂ ਵਿਕੇਗਾ ਕੁੱਤੇ ਦਾ ਮਾਸ ; ਹਰ ਸਾਲ 1 ਕਰੋੜ ਕੁੱਤਿਆਂ ਦੀ ਬਚੇਗੀ ਜਾਨ

ਅੱਜ ਜਿਸ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਹੈ, ਉਸ ਦਾ ਕੇਂਦਰ ਰਹੇ ਚੀਨ ਨੇ ਕੁੱਤੇ ਦੇ ਮਾਸ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਕੋਰੋਨਾ ਵਾਇਰਸ ਦੀ ਤਬਾਹੀ ਵਿਚਕਾਰ ਚੀਨ ਨੇ ਕੁੱਤੇ ਨੂੰ ਪਾਲਤੂ ਜਾਨਵਰਾਂ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ, ਜੋ ਉਨ੍ਹਾਂ ਦੇ ਮਾਸ ਖਾਣ ਦੀ ਪਰੰਪਰਾ ਨੂੰ ਰੋਕ ਦੇਵੇਗਾ। ਚੀਨ 'ਚ ਹਰ ਸਾਲ 1 ਕਰੋੜ ਕੁੱਤੇ ਮਾਰੇ ਜਾਂਦੇ ਹਨ ਅਤੇ ਉਨ੍ਹਾਂ ਦਾ ਮਾਸ ਭੋਜਨ ਵਜੋਂ ਖਾਧਾ ਜਾਂਦਾ ਹੈ।
 

ਕੋਰੋਨਾ ਵਾਇਰਸ ਬਾਰੇ ਕਈ ਤਰ੍ਹਾਂ ਦੇ ਵਿਚਾਰ-ਵਟਾਂਦਰੇ ਵਿਚਕਾਰ ਚੀਨੀ ਖੇਤੀਬਾੜੀ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ਼ ਕੁੱਤਿਆਂ ਨੂੰ ਪਾਲਣ ਅਤੇ ਵਪਾਰ ਕਰਨ ਦੀ ਇਜ਼ਾਜਤ ਹੋਵੇਗੀ। ਜ਼ਿਕਰਯੋਗ ਹੈ ਕਿ ਚੀਨੀ ਸੂਬੇ ਵੁਹਾਨ 'ਚ ਜਾਨਵਰਾਂ ਦਾ ਮਾਸ ਖੁੱਲ੍ਹੇ ਬਾਜ਼ਾਰ 'ਚ ਵੇਚਿਆ ਜਾਂਦਾ ਹੈ ਅਤੇ ਇਸ ਗੱਲ ਦੀ ਚਰਚਾ ਹੈ ਕਿ ਕੋਰੋਨਾ ਵਾਇਰਸ ਇੱਥੇ ਹੀ ਫ਼ੈਲਿਆ ਹੈ।

 

 

ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਕਰੋਨਾ ਵਾਇਰਸ ਕਿਸੇ ਜਾਨਵਰ ਤੋਂ ਆਇਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਯੂਐਚਓ) ਨੇ ਇਹ ਵੀ ਕਿਹਾ ਹੈ ਕਿ ਪਾਲਤੂ ਜਾਨਵਰਾਂ ਤੋਂ ਕੋਰੋਨਾ ਵਾਇਰਸ 'ਕੋਵਿਡ-19' ਦੇ ਸੰਕਰਮਣ ਦਾ ਕੋਈ ਸਬੂਤ ਨਹੀਂ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਅਫ਼ਵਾਹਾਂ ਹਨ ਕਿ ਚੀਨ 'ਚ ਲੋਕ ਜਾਨਵਰਾਂ ਨੂੰ ਮਾਰ ਕੇ ਖਾਂਦੇ ਹਨ, ਜਿਸ ਕਾਰਨ ਵਾਇਰਸ ਫੈਲ ਗਿਆ ਹੈ। ਪਰ ਇਨ੍ਹਾਂ ਅਫ਼ਵਾਹਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਇੱਥੋਂ ਤਕ ਕਿ ਬਹੁਤ ਸਾਰੀਆਂ ਖੋਜਾਂ ਵਿੱਚ ਇਸ ਨੂੰ ਕੁਦਰਤੀ ਵਾਇਰਸ ਦੱਸਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus update China ends dog meat consumption by humans amid covid 19 Outbreak