ਦੁਨੀਆ ਭਰ ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸੋਮਵਾਰ (30 ਮਾਰਚ) ਤਕ 34,610 ਹੋ ਗਈ ਜਦਕਿ ਇਸ ਨਾਲ ਪੀੜਤਾਂ ਦੀ ਕੁੱਲ ਸੰਖਿਆ 727,080 ਹੋ ਗਈ।
ਏਐਫਪੀ ਨੇ ਕੌਮੀ ਅਥਾਰਟੀਆਂ ਅਤੇ ਵਿਸ਼ਵ ਸਿਹਤ ਸੰਗਠਨ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਇਹ ਅੰਕੜੇ ਅੰਤਰਰਾਸ਼ਟਰੀ ਸਮੇਂ ਦੇ ਗਿਆਰਾਂ ਵਜੇ ਤਿਆਰ ਕੀਤੇ ਹਨ, ਇਸ ਬਿਮਾਰੀ ਕਾਰਨ ਮਰਨ ਵਾਲਿਆਂ ਚੋਂ ਦੋ ਤਿਹਾਈ ਲੋਕ ਯੂਰਪ ਦੇ ਹਨ। ਪਰ ਇਹ ਸ਼ਾਇਦ ਅਸਲ ਲਾਗ ਦੇ ਕੁਲ ਮਾਮਲਿਆਂ ਦੇ ਸਿਰਫ ਇੱਕ ਹਿੱਸੇ ਨੂੰ ਦਰਸਾਉਂਦੇ ਹਨ। ਬਹੁਤ ਸਾਰੇ ਦੇਸ਼ ਸਿਰਫ ਉਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੇ ਹਨ ਜਿਨ੍ਹਾਂ ਲਈ ਹਸਪਤਾਲ ਚ ਦਾਖਲ ਕਰਨ ਦੀ ਲੋੜ ਹੁੰਦੀ ਹੈ।
ਚੀਨ ਚ ਲੰਘੇ ਦਸੰਬਰ ਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਬਾਅਦ 183 ਦੇਸ਼ਾਂ ਅਤੇ ਖੇਤਰਾਂ ਵਿੱਚ ਵਾਇਰਸ ਨਾਲ ਪੀੜਤ ਹੋਣ ਦੇ ਕੁੱਲ 727,080 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਚੋਂ 142,300 ਤੰਦਰੁਸਤ ਹੋ ਗਏ ਹਨ।