ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਚ ਅਫਵਾਹ, ਮੀਥੇਨੌਲ ਪੀਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ਵਾਇਰਸ, 300 ਮੌਤਾਂ 

ਚੀਨ ਤੋਂ ਫੈਲਿਆ ਕੋਰੋਨਾ ਵਾਇਰਸ ਦੁਨੀਆ ਦੇ ਲਗਭਗ 200 ਦੇਸ਼ਾਂ ਵਿੱਚ ਅਜਿਹੀ ਤਬਾਹੀ ਮਚਾ ਚੁੱਕਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਵੀ ਸੋਸ਼ਲ ਮੀਡੀਆ ਉੱਤੇ ਅਫਵਾਹਾਂ ਫੈਲ ਰਹੀਆਂ ਹਨ।

 

ਇਰਾਨ ਵਿੱਚ ਵੀ ਕੋਰੋਨਾ ਵਾਇਰਸ ਬਾਰੇ ਇੱਕ ਅਫਵਾਹ ਨੇ ਲਗਭਗ 300 ਲੋਕਾਂ ਦੀ ਮੌਤ ਕਰ ਦਿੱਤੀ। ਦਰਅਸਲ, ਈਰਾਨ ਵਿੱਚ ਇੱਕ ਅਫਵਾਹ ਉਡੀ ਕਿ ਮੀਥੇਨੌਲ ਪੀਣ ਨਾਲ ਕੋਰੋਨਾ ਵਾਇਰਸ ਦੇ ਮਰੀਜ਼ ਠੀਕ ਹੋ ਸਕਦੇ ਹਨ, ਬਸ ਵੇਖਦੇ ਹੀ ਵੇਖਦੇ ਇਸ ਦਾ ਸੇਵਨ ਇੰਨੇ ਲੋਕਾਂ ਨੇ ਕਰ ਲਿਆ ਕਿ 300 ਲੋਕਾਂ ਦੀ ਮੌਤ ਹੋ ਗਈ ਅਤੇ 1000 ਲੋਕ ਬਿਮਾਰ ਹੋ ਗਏ ਹਨ।
ਨਿਊਜ਼ ਵੈਬਸਾਈਟ ਡੇਲੀ ਮੇਲ ਨੇ ਈਰਾਨ ਮੀਡੀਆ ਦੇ ਹਵਾਲੇ ਨਾਲ ਕਿਹਾ ਹੈ ਕਿ ਪੂਰੇ ਇਸਲਾਮਿਕ ਰੀਪਬਲਿਕ ਵਿੱਚ ਮੀਥੇਨੌਲ ਦੇ ਸੇਵਨ ਕਾਰਨ 300 ਲੋਕਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ 1000 ਲੋਕ ਬਿਮਾਰ ਹੋ ਚੁੱਕੇ ਹਨ।

 

ਦੱਸ ਦੇਈਏ ਕਿ ਈਰਾਨ ਵਿੱਚ ਅਲਕੋਹਲ ਪੀਣ 'ਤੇ ਪਾਬੰਦੀ ਹੈ ਅਤੇ ਮੀਥੇਨੌਲ ਇਕ ਨਸ਼ੀਲੇ ਪਦਾਰਥ ਹੈ। ਨਸ਼ੀਲੇ ਪਦਾਰਥ ਮੀਥੇਨੌਲ ਨਾਲ ਹੋਈਆਂ ਮੌਤਾਂ ਦੀ ਖ਼ਬਰ ਉਸ ਸਮੇਂ ਆਈ ਜਦੋਂ ਤੇਹਰਾਨ ਨੇ ਸ਼ੁੱਕਰਵਾਰ ਨੂੰ ਮੌਤ ਦੇ 144 ਨਵੇਂ ਕੇਸਾਂ ਦਾ ਐਲਾਨ ਕੀਤਾ। ਹੁਣ ਤੱਕ ਈਰਾਨ ਵਿੱਚ ਕੋਰੋਨਾ ਵਾਇਰਸ ਨਾਲ 2378 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 2926 ਨਵੇਂ ਮਾਮਲਿਆਂ ਨਾਲ 32300 ਹੋ ਗਈ ਹੈ।
 

ਦਰਅਸਲ, ਕੋਰੋਨਾ ਵਾਇਸ ਤੋਂ ਬੱਚਣ ਦੀ ਇਹ ਅਫਵਾਹ ਈਰਾਨ ਵਿੱਚ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਨਾਲ ਫੈਲ ਗਈ। ਇਸ ਬਾਰੇ ਥੋੜੀ ਜਾਣਕਾਰੀ ਕਾਰਨ, ਲੋਕਾਂ ਨੇ ਤੱਥਾਂ ਦੀ ਜਾਂਚ ਕੀਤੇ ਬਗੈਰ ਮੀਥੇਨੌਲ ਦਾ ਸੇਵਨ ਕਰ ਲਿਆ। 

 

ਓਸਲੋ ਵਿੱਚ ਮੀਥੇਨੋਲ ਜ਼ਹਿਰ ਬਾਰੇ ਅਧਿਐਨ ਕਰਨ ਵਾਲੇ ਡਾ: ਨੌਟ ਏਰਿਕ ਨੇ ਕਿਹਾ ਕਿ ਈਰਾਨ ਵਿੱਚ ਇਹ ਵਾਇਰਸ ਫੈਲ ਰਿਹਾ ਹੈ ਅਤੇ ਲੋਕ ਇਸ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਮਰ ਰਹੇ ਹਨ ਅਤੇ ਮੇਰੇ ਖਿਆਲ ਵਿੱਚ ਉਹ ਇਸ ਤੱਥ ਬਾਰੇ ਵੀ ਘੱਟ ਜਾਣਦੇ ਹਨ ਕਿ ਆਸ ਪਾਸ ਹੋਰ ਖ਼ਤਰੇ ਵੀ ਹਨ।  ਉਨ੍ਹਾਂ ਨੂੰ ਡਰ ਸੀ ਕਿ ਇਰਾਨ ਵਿੱਚ ਕੋਰੋਨਾ ਦਾ ਕਹਿਰ ਹੋਰ ਵੀ ਮਾੜਾ ਹੋ ਸਕਦਾ ਹੈ।


............

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus update rumor that drinking methanol protects from covid about Coronavirus killed 300 people in iran