ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪੇਨ ਚ ਕੋਰੋਨਾ ਦਾ ਕਹਿਰ, ਇੱਕੋ ਰਾਤ 700 ਮੌਤਾਂ ਅਤੇ ਅੰਕੜਾ ਪੁੱਜਾ 3,434 ਤੋਂ ਪਾਰ

ਕੋਰੋਨਾ ਵਾਇਰਸ ਦੀ ਲਾਗ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਸਪੇਨ ਨੇ ਚੀਨ ਨੂੰ ਪਛਾੜ ਦਿੱਤਾ ਹੈ ਅਤੇ ਇੱਥੇ ਹੁਣ ਤੱਕ ਕੁੱਲ 3,434 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਪੇਨ ਨੇ ਰਾਤ ਭਰ 700 ਤੋਂ ਵੱਧ ਮੌਤਾਂ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਚੀਨ ਵਿੱਚ ਹੁਣ ਤੱਕ ਲਗਭਗ 3,281 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।

 

ਸਪੇਨ ਦੀ ਸਰਕਾਰ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 738 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਅੰਕੜਾ 3434 ਤੱਕ ਪਹੁੰਚ ਗਿਆ ਹੈ। ਸਪੇਨ ਵਿਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ 47,610 ਹੈ।

 

ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਨਾਲ ਪੀੜਤ 47 ਲੋਕਾਂ ਦੇ ਵਿਦੇਸ਼ਾਂ ਤੋਂ ਚੀਨ ਆਉਣ ਦੇ 47 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ, ਇਸ ਮਾਰੂ ਗਲੋਬਲ ਮਹਾਂਮਾਰੀ ਦਾ ਕੇਂਦਰ, ਵੁਹਾਨ ਵਿੱਚ ਨੌਂ ਹਫਤਿਆਂ ਦੇ ਬੰਦ ਹੋਣ ਤੋਂ ਬਾਅਦ ਪਹਿਲੀ ਵਾਰ ਬੁੱਧਵਾਰ ਨੂੰ ਸ਼ਹਿਰ ਵਿੱਚ ਬੱਸ ਸੇਵਾ ਸ਼ੁਰੂ ਹੋਈ। 

 

ਚੀਨ ਨੇ ਮੰਗਲਵਾਰ ਨੂੰ ਕੇਂਦਰੀ ਹੁਬੇਈ ਸੂਬੇ ਵਿੱਚ ਪੰਜ ਕਰੋੜ 60 ਲੱਖ ਤੋਂ ਜ਼ਿਆਦਾ ਲੋਕਾਂ ਉੱਤੇ ਤਿੰਨ ਮਹੀਨੇ ਤੋਂ ਲਾਗੂ ਬੰਦ ਨੂੰ ਹਟਾਉਣ ਦਾ ਮੰਗਲਵਾਰ ਨੂੰ ਫੈਸਲਾ ਕੀਤਾ। ਹਾਲਾਂਕਿ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿੱਚ ਲੰਮੇ ਸਮੇਂ ਤੋਂ ਜਾਰੀ ਬੰਦ 8 ਅਪ੍ਰੈਲ ਨੂੰ ਖ਼ਤਮ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Coronavirus updates Spain records 700 deaths from Covid19 overnight