ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹਾਲੇ ਕਈ ਮਹੀਨੇ ਹੋਰ ਲੱਗਣਗੇ` ਵਿਜੇ ਮਾਲਿਆ ਨੂੰ ਭਾਰਤ ਲਿਆਉਣ `ਚ

‘ਹਾਲੇ ਕਈ ਮਹੀਨੇ ਹੋਰ ਲੱਗਣਗੇ` ਵਿਜੇ ਮਾਲਿਆ ਨੂੰ ਭਾਰਤ ਲਿਆਉਣ `ਚ

ਅੱਜ ਸੋਮਵਾਰ ਨੂੰ ਭਾਵੇਂ ਵੈਸਟਮਿਨਸਟਰ ਮੈਜਿਸਟ੍ਰੇਟਸ ਦੀ ਅਦਾਲਤ ਨੇ ਸ਼ਰਾਬ-ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਹਾਲੇ ਵੀ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ `ਚ ਸ਼ਾਮਲ ਇਸ ਮੁਲਜ਼ਮ ਨੂੰ ਭਾਰਤ ਲਿਆਉਣ ਵਿੱਚ ਕਈ ਮਹੀਨੇ ਹੋਰ ਲੱਗ ਸਕਦੇ ਹਨ। ਇਹ ਮਾਹਿਰਾਨਾ ਵਿਚਾਰ ਲੰਦਨ ਦੀ ਇੱਕ ਪ੍ਰਸਿੱਧ ਲਾੱਅ-ਫ਼ਰਮ ‘ਜ਼ਾਇਵਾਲਾ ਐਂਡ ਕੰਪਨੀ` ਦੇ ਬਾਨੀ ਸਰੋਸ਼ ਜ਼ਾਇਵਾਲਾ ਨੇ ਕੀਤਾ ਹੈ।


ਸ੍ਰੀ ਸਰੋਸ਼ ਦਾ ਕਹਿਣਾ ਹੈ,‘‘ਮਾਲਿਆ ਨੂੰ ਹਾਲੇ ਕਈ ਹੋਰ ਮਹੀਨੇ ਭਾਰਤ ਨਹੀਂ ਲਿਜਾਂਦਾ ਜਾ ਸਕਦਾ। ਅੱਜ ਅਦਾਲਤ ਨੇ ਭਾਵੇਂ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦੇ ਦਿੱਤੇ ਹਨ ਪਰ ਹਾਲੇ ਮਾਲਿਆ ਕੋਲ ਇਸ ਫ਼ੈਸਲੇ ਵਿਰੁੱਧ ਅਪੀਲ ਕਰਨ ਵਾਸਤੇ 14 ਦਿਨ ਹੋਰ ਪਏ ਹਨ। ਇਨ੍ਹਾਂ ਸਾਰੇ ਸਮਿਆਂ ਦੌਰਾਨ ਉਸ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਜਾਵੇਗਾ ਤੇ ਜ਼ਮਾਨਤ `ਤੇ ਰਿਹਾਅ ਰਹੇਗਾ।``


ਵੈਸਟਮਿਨਸਟਰ ਮੈਜਿਸਟਰੇਟ ਦੀ ਅਦਾਲਤ ਦੇ ਚੀਫ਼ ਮੈਜਿਸਟਰੇਟ ਐਮਾ ਆਰਬਥਨੌਟ ਨੇ ਫ਼ੈਸਲਾ ਸੁਣਾਇਆ ਕਿ ਜੇ ਮੁਲਜ਼ਮ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ, ਤਾਂ ਉਸ ਨੂੰ ਇਨਸਾਫ਼ ਨਾ ਮਿਲਣ ਜਾਂ ਉਸ `ਤੇ ਸਿਆਸੀ ਹਿਤਾਂ ਕਾਰਨ ਕਿਸੇ ਮੁਕੱਦਮੇ ਵਿੱਚ ਫਸਾਏ ਜਾਣ ਦਾ ਕੋਈ ਖ਼ਤਰਾ ਵਿਖਾਈ ਨਹੀਂ ਦਿੰਦਾ।


ਜੇ ਵਿਜੇ ਮਾਲਿਆ ਅੱਜ ਦੇ ਅਦਾਲਤੀ ਫ਼ੈਸਲੇ ਵਿਰੁੱਧ ਅਪੀਲ ਕਰ ਦਿੰਦਾ ਹੈ, ਜੋ ਕਿ ਉਹ ਜ਼ਰੁਰ ਕਰੇਗਾ ਤੇ ਇੰਨੀ ਆਸਾਨੀ ਨਾਲ ਭਾਰਤ ਪਰਤਣ ਲਈ ਤਿਆਰ ਨਹੀਂ ਹੋਵੇਗਾ, ਤਾਂ ਫਿਰ ਉਸ ਮਾਮਲੇ ਦੀ ਸੁਣਵਾਈ ਨਿਪਟਾਉਣ ਵਿੱਚ ਕਈ ਮਹੀਨੇ ਹੋਰ ਲੱਗ ਸਕਦੇ ਹਨ। ਕਾਨੂੰਨੀ ਮਾਹਿਰ ਜ਼ਾਇਵਾਲਾ ਨੇ ਕਿਹਾ ਕਿ ਇਸ ਕਾਨੂੰਨੀ ਪ੍ਰਕਿਰਿਆ `ਚ ਪੰਜ ਤੋਂ ਛੇ ਮਹੀਨੇ ਹੋਰ ਲੱਗ ਸਕਦੇ ਹਨ। ਉਸ ਕੋਲ ਸੁਪਰੀਮ ਕੋਰਟ `ਚ ਵੀ ਅਪੀਲ ਕਰਨ ਦਾ ਅਧਿਕਾਰ ਹੈ ਤੇ ਉਸ ਹਾਲਤ ਵਿੱਚ ਛੇ ਮਹੀਨੇ ਹੋਰ ਲੱਗ ਜਾਣਗੇ। ਇੰਝ ਹਾਲੇ ਕੁੱਲ ਮਿਲਾ ਕੇ ਵਿਜੇ ਮਾਲਿਆ ਨੂੰ ਭਾਰਤ ਲਿਆਉਣ ਵਿੱਚ ਇੱਕ ਸਾਲ ਤੱਕ ਦਾ ਸਮਾਂ ਹੋਰ ਲੱਗ ਸਕਦਾ ਹੈ।


ਸ੍ਰੀ ਜ਼ਾਇਵਾਲਾ ਨੇ ਕਿਹਾ ਕਿ ਸਰਕਾਰੀ ਧਿਰ ਇਸ ਮਾਮਲੇ ਦੀ ਤੇਜ਼-ਰਫ਼ਤਾਰ ਸੁਣਵਾਈ ਲਈ ਵੀ ਅਪੀਲ ਕਰ ਸਕਦੀ ਹੈ ਪਰ ਇਸ ਦੀ ਮਨਜ਼ੂਰੀ ਆਮ ਤੌਰ `ਤੇ ਮਿਲਦੀ ਨਹੀਂ ਹੈ। ‘ਤੁਹਾਨੂੰ ਇੰਨੀ ਕਾਹਲ਼ੀ ਕਿਉਂ ਹੈ, ਇਸ ਦਾ ਕੋਈ ਠੋਸ ਕਾਰਣ ਦੇਣਾ ਪੈਂਦਾ ਹੈ।`


ਜੇ ਵਿਜੇ ਮਾਲਿਆ ਕਿਸੇ ਕਾਰਨ ਅੱਜ ਦੇ ਫ਼ੈਸਲੇ ਵਿਰੁੱਧ ਅਪੀਲ ਨਹੀਂ ਕਰਦਾ, ਤਾਂ ਸੀਪੀਐੱਸ ਮੈਜਿਸਟਰੇਟ ਦਾ ਇਹ ਫ਼ੈਸਲਾ ਗ੍ਰਹਿ ਸਕੱਤਰ ਨੂੰ ਭੇਜੇਗਾ, ਜਿਨ੍ਹਾਂ ਕੋਲ ਇਹ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ 28 ਦਿਨਾਂ ਦਾ ਸਮਾਂ ਹੋਵੇਗਾ। ਉਹ ਫ਼ੈਸਲਾ ਲੈਣਗੇ ਕਿ ਵਿਜੇ ਮਾਲਿਆ ਨੂੰ ਵਾਪਸ ਭੇਜਣਾ ਹੈ ਜਾਂ ਨਹੀਂ। ਇੰਝ ਅੰਤਿਮ ਫ਼ੈਸਲਾ ਮੰਤਰੀ ਹੱਥ ਹੋਵੇਗਾ ਪਰ ਹਵਾਲਗੀ ਨਾਲ ਸਬੰਧਤ ਅਦਾਲਤੀ ਫ਼ੈਸਲੇ ਨੂੰ ਉਹ ਕਿਸੇ ਹਾਲਤ `ਚ ਪਲਟਾਉਣਗੇ ਨਹੀਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Could take many more months to extradite Vijay Malya