ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਨੀਮੂਨ ’ਤੇ ਗਿਆ ਸੀ ਜੋੜਾ, ਪਰਤਦਿਆਂ ਹੀ ਪਤਨੀ ਨੇ ਦਿੱਤਾ ਝਟਕਾ

ਸੰਯੁਕਤ ਅਰਬ ਅਮੀਰਾਤ ਤੋਂ ਇਕ ਹੈਰਾਨੀ ਭਰਿਆ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਵਾਂ ਵਿਆਹਿਆ ਜੋੜਾ ਆਪਣੇ ਹਨੀਮੂਨ ’ਤੇ ਗਿਆ ਸੀ ਪਰ ਪਰਤਿਆਂ ਹੀ ਪਤਨੀ ਨੇ ਆਪਣੇ ਇਰਾਨੀ ਪਤੀ ਨੂੰ ਵੱਡਾ ਝਟਕਾ ਦੇ ਦਿੱਤਾ। ਜਿਸ ਤੋਂ ਬਾਅਦ ਪਤੀ ਦੇ ਹੋਸ਼ ਹੀ ਉੱਡ ਗਏ।

 

ਜਾਣਕਾਰੀ ਮੁਤਾਬਕ ਪਤੀ ਨਾਲ ਹਨੀਮੂਨ ਤੋਂ ਪਰਤੀ ਇਸ ਔਰਤ ਨੇ ਪਤੀ ਦੀ ਇਕ ਆਦਤ ਤੋਂ ਤੰਗ ਹੋ ਕੇ ਯੂਏਈ ਚ ਤਲਾਕ ਦੀ ਅਰਜ਼ੀ ਦਾਖ਼ਲ ਕਰ ਦਿੱਤੀ ਹੈ। ਮਹਿਲਾ ਮੁਤਾਬਕ ਇਹ ਅਰਜ਼ੀ ਅਬੂ ਧਾਬੀ ਡਿਪਾਰਟਮੈਂਟ ਆਫ਼ ਫੈਮਲੀ ਅਫ਼ੇਅਰਜ਼ (ਪਰਸਨਲ ਸਟੇਟਸ) ਚ ਤਲਾਕ ਦੀ ਅਰਜ਼ੀ ਦਾਖਲ ਕੀਤੀ ਹੈ।

 

ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਸ ਜੋੜੇ ਦਾ ਵਿਆਹ ਹਾਲੇ 3 ਹਫ਼ਤੇ ਪਹਿਲਾਂ ਹੀ ਹੋਇਆ ਸੀ ਤੇ ਇਹ ਨਵਾਂ ਵਿਆਹਿਆ ਜੋੜਾ ਆਪਣਾ ਹਨੀਮੂਨ ਮਨਾ ਕੇ ਪਰਤਿਆ ਹੀ ਸੀ। ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਇਹ ਮਹਿਸੂਸ ਹੋ ਗਿਆ ਹੈ ਕਿ ਉਸਦਾ ਪਤੀ ਬੇਹੱਦ ਕੰਜੂਸ ਹੈ ਜਿਸ ਤੋਂ ਤੰਗ ਹੋ ਕੇ ਉਸ ਨੂੰ ਤਲਾਕ ਲੈਣ ਦਾ ਇਹ ਦੁੱਖ ਭਰਿਆ ਕਦਮ ਚੁੱਕਣਾ ਪਿਆ ਹੈ।

 

ਔਰਤ ਮੁਤਾਬਕ ਉਸ ਦੇ ਪਤੀਨ ਨੇ ਵਿਆਹ ਤੋਂ ਬਾਅਦ ਇਕ ਵੀ ਦਿਰਹਮ (ਯੂਏਈ ਦੀ ਕਰੰਸੀ) ਖਰਚ ਨਹੀਂ ਕੀਤਾ। ਔਰਤ ਨੇ ਕੋਰਟ ਚ ਦਸਿਆ ਕਿ ਮੇਰਾ ਪਤੀ ਮੇਰੇ ਤੋਂ 13 ਸਾਲ ਛੋਟਾ ਹੈ ਤੇ ਵਿਆਹ ਦੇ ਪਹਿਲੇ ਦਿਨ ਤੋਂ ਉਸ ਨੇ ਮੈਨੂੰ ਪਾਣੀ, ਬਿਜਲੀ ਤੇ ਘਰੇਲੂ ਖਰਚਾ ਚੁੱਕਣ ਲਈ ਕਹਿ ਦਿੱਤਾ। ਔਰਤ ਨੇ ਦਸਿਆ ਕਿ ਉਸ ਦੇ ਪਤੀ ਨੇ ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਗੁੰਮ ਹੋ ਜਾਣ ਦਾ ਬਹਾਨਾ ਬਣਾ ਕੇ ਕਈ ਬਿਲ ਉਸ ਕੋਲੋਂ ਆਪਣੇ ਨਾਂ ਤੇ ਕਰਾਉਣ ਦੀ ਅਪੀਲ ਵੀ ਕੀਤੀ।

 

ਔਰਤ ਦੇ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਘਰ ਦਾ ਸਾਰਾ ਫਰਨੀਚਰ ਤੱਕ ਉਸ ਨੇ ਖੁੱਦ ਖਰੀਦਿਆ ਜਦਕਿ ਘਰ ਵਾਲੇ ਨੇ ਰੁਪਈਆ ਨਾ ਖਰਚ ਕੀਤਾ। ਇੰਨਾ ਸਭ ਕੁਝ ਹੋ ਜਾਣ ਮਗਰੋਂ ਉਸ ਦਾ ਪਤੀ ਉਸ ਨੂੰ ਅਣਗੋਲਿਆ ਕਰਨ ਲੱਗ ਪਿਆ। ਅਜਿਹਾ ਹਾਲਾਤਾਂ ਕਾਰਨ ਔਰਤ ਦੀ ਜ਼ਿੰਦਗੀ ਦੁੱਖਾਂ ਨਾਲ ਭਰ ਗਈ। ਜਿਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:couple had gone on honeymoon wife gave the blow as soon as she returned