ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮੀ ਜੋੜਾ ਕਾਰ ’ਚ ਬਿਤਾ ਰਿਹਾ ਸੀ ਸਮਾਂ, ਬਦਮਾਸ਼ਾਂ ਨੇ ਮਾਰ ਦਿੱਤੀ ਗੋਲ਼ੀ

ਦੁਨੀਆ ਚ ਆਏ ਦਿਨ ਅਪਰਾਧ ਨਾਲ ਜੁੜੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਹੜੀਆਂ ਹੈਰਾਨ ਕਰਨ ਲਈ ਕਾਫ਼ੀ ਹੁੰਦੀਆਂ ਹਨ। ਯੂਕਰੇਨ ਦੇ ਗੁਟਰਿਵਕਾ ਤੋਂ ਇਕ ਖੌਫ਼ਨਾਕ ਘਟਨਾ ਸਾਹਮਣੇ ਆਈ ਜੋ ਕਾਫੀ ਸੁਰਖੀਆਂ ਚ ਬਣ ਗਈ ਹੈ। ਇਹ ਘਟਨਾ ਤੁਹਾਨੂੰ ਹੈਰਾਨ ਕਰ ਦੇਵੇਗੀ ਤੇ ਤੁਸੀਂ ਵੀ ਹਮੇਸ਼ਾ ਲਈ ਚੌਕਸ ਹੋਵੋਗੇ।

 

 

ਜਾਣਕਾਰੀ ਮੁਤਾਬਕ ਇੱਥੇ ਬਦਮਾਸ਼ਾਂ ਨੇ ਇੱਕ ਜੋੜੇ ਨੂੰ ਉਸ ਵੇਲੇ ਗੋਲੀਆਂ ਮਾਰ ਕੇ ਭੁੰਨ ਦਿੱਤਾ ਜਦੋਂ ਉਹ ਆਪਣੀ ਕਾਰ ਚ ਨਿਜੀ ਸਮਾਂ ਬਿਤਾ ਰਹੇ ਸਨ। ਇਸ ਕੇਸ ਚ ਮੁੱਖ ਦੋਸ਼ੀ ਨੂੰ ਉਮਰ ਕੈਦ ਤੇ ਉਸਦੇ ਸਾਥੀ ਦੋਸ਼ੀ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਹੈ।

 

 

ਡੇਲੀ ਮੇਲ ਦੇ ਅਨੁਸਾਰ ਇਹ ਜੋੜਾ ਗੁਟਰਿਵਕਾ ਚ ਇੱਕ ਖਾਸ ਥਾਂ ਆਉਂਦੇ ਜਾਂਦੇ ਰਹਿੰਦੇ ਸਨ। ਬਦਮਾਸ਼ਾਂ ਨੂੰ ਇਹ ਗੱਲ ਪਤਾ ਸੀ। ਇਕ ਦਿਨ ਇਹ ਜੋੜੇ ਉਸੇ ਖਾਸ ਥਾਂ ਗਏ ਤੇ ਦੋਵੇਂ ਪ੍ਰੇਮੀ-ਪ੍ਰੇਮੀਕਾ ਆਪਣੀ ਐਸਯੂਵੀ ਕਾਰ ਚ ਨਿਜੀ ਸਮਾਂ ਬਿਤਾ ਰਹੇ ਸਨ ਕਿ ਅਚਾਨਕ ਇਨ੍ਹਾਂ ਬਦਮਾਸ਼ਾਂ ਨੇ ਇਸ ਜੋੜੇ ਤੇ ਹਮਲਾ ਕਰ ਦਿੱਤਾ।

 

 

ਮੁੱਖ ਦੋਸ਼ੀ ਨੇ ਆਪਣੀ ਬੰਦੂਕ ਨਾਲ ਪ੍ਰੇਮੀ ਯੂਰੀ ਦੇ ਸਿਰ ਚ ਗੋਲੀ ਮਾਰ ਦਿੱਤੀ ਜਦਕਿ ਉਸਦੀ ਪ੍ਰੇਮੀਕਾ ਤੋਂ ਗਹਿਣੇ ਦੇਣ ਲਈ ਕਿਹਾ। ਪ੍ਰੇਮੀਕਾ ਨੇ ਆਪਣੇ ਗਹਿਣੇ ਬਦਮਾਸ਼ਾਂ ਨੂੰ ਦੇ ਦਿੱਤੇ। ਫਿਰ ਬਦਮਾਸ਼ਾਂ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਗੋਲੀਆਂ ਲੱਗਣ ਨਾਲ ਪ੍ਰੇਮੀ ਜੋੜੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਦਮਾਸ਼ ਜੋੜੇ ਦੀ ਕਾਰ ਸਮੇਤ ਉਥੋਂ ਫਰਾਰ ਹੋ ਗਏ।

 

 

ਬਦਮਾਸ਼ਾਂ ਨੇ ਜੋੜੇ ਦੀ ਕਾਰ ਨੂੰ ਆਪਣੇ ਗੈਰਾਜ ਚ ਲੁਕਾ ਕੇ ਰੱਖ ਦਿੱਤਾ। ਘਟਨਾ ਦੇ ਇਕ ਸਾਲ ਬਾਅਦ ਬਦਮਾਸ਼ ਐਂਡ੍ਰੀਵ ਨੇ ਜੋੜੇ ਦੀ ਕਾਰ ਦੇ ਹਿੱਸੇ ਵੇਚਣ ਦੀ ਕੋਸ਼ਿਸ਼ ਕੀਤੀ। ਜਿਸ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ।

 

 

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ 2 ਜੂਨ 2016 ਦੀ ਹੈ। ਚੋਰਾਂ ਨੇ ਗੋਲੀ ਮਾਰਨ ਤੋਂ ਬਾਅਦ ਜ਼ਖਮੀ ਜੋੜੇ ਨੂੰ ਜ਼ਿੰਦਾ ਦਫਨਾ ਦਿੱਤਾ। ਦਫਨਾਉਣ ਸਮੇਂ ਪ੍ਰੇਮੀ ਤੇ ਪ੍ਰੇਮਿਕਾਵਾਂ ਨੇ ਇੱਕ ਦੂਜੇ ਦੇ ਹੱਥ ਫੜ੍ਹੇ ਹੋਏ ਸਨ। ਪੁਲਿਸ ਨੇ ਇਸ ਮਾਮਲੇ ਚ 36 ਸਾਲਾ ਰਸਲਨ ਕਲੇਮੇਨਚੁਕ ਅਤੇ 39 ਸਾਲਾ ਗੇਨੇਡੀ ਐਂਡ੍ਰੀਵ ਨੂੰ ਗ੍ਰਿਫ਼ਤਾਰ ਕਰ ਲਿਆ।

 

 

ਉਨ੍ਹਾਂ ਅੱਗੇ ਦਸਿਆ ਕਿ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਲੁੱਟ-ਖੋਹ ਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ। 39 ਸਾਲਾ ਐਂਡ੍ਰੀਵ ਨੂੰ ਉਮਰ ਕੈਦ ਅਤੇ 36 ਸਾਲਾ ਕਲੇਮੇਨਚੁਕ ਨੂੰ 12 ਸਾਲ ਦੀ ਸਜ਼ਾ ਸੁਣਾਈ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Couples were doing love in the car then the miscreants did this work