ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਨੇ ਟਰੰਪ 'ਤੇ 20 ਲੱਖ ਡਾਲਰ ਦਾ ਲਗਾਇਆ ਜੁਰਮਾਨਾ, ਜਾਣੋ ਕੀ ਹੈ ਕਾਰਨ

ਨਿਊਯਾਰਕ ਦੀ ਇੱਕ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਲਗਭਗ 15 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਟਰੰਪ ਨੂੰ ਉਸ ਦੀ ਚੈਰੀਟੇਬਲ ਫਾਊਂਡੇਸ਼ਨ ਦੀ ਦੁਰਵਰਤੋਂ ਕਰਨ ਲਈ 2 ਮਿਲੀਅਨ ਡਾਲਰ (ਤਕਰੀਬਨ 15 ਕਰੋੜ ਰੁਪਏ) ਜੁਰਮਾਨਾ ਕੀਤਾ ਗਿਆ ਹੈ। 

 

ਅਦਾਲਤ ਵਿੱਚ ਟਰੰਪ ਉੱਤੇ ਲਗਾਏ ਦੋਸ਼ ਸਹੀ ਸਾਬਤ ਹੋਏ ਹਨ ਕਿ ਉਸ ਨੇ ਆਪਣੀ ਚੈਰੀਟੇਬਲ ਫਾਊਂਡੇਸ਼ਨ ਦੀ ਵਰਤੋਂ ਆਪਣੇ ਰਾਜਨੀਤਿਕ ਅਤੇ ਵਪਾਰਕ ਹਿੱਤਾਂ ਦੀ ਸੇਵਾ ਲਈ ਕੀਤੀ।


ਰਿਪੋਰਟ ਦੇ ਅਨੁਸਾਰ ਜੱਜ ਸੈਲੀਅਨ ਸਕ੍ਰਾਪੁਲਾ ਨੇ ਵੀਰਵਾਰ ਨੂੰ ਇਸ ਕੇਸ ਬਾਰੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਟਰੰਪ ਫਾਊਂਡੇਸ਼ਨ ਨੂੰ ਬੰਦ ਕਰਨ ਅਤੇ ਫਾਊਂਡੇਸ਼ਨ ਦੇ ਬਾਕੀ ਫੰਡਾਂ (ਲਗਭਗ 1.7 ਮਿਲੀਅਨ ਡਾਲਰ) ਨੂੰ ਹੋਰ ਗ਼ੈਰ-ਮੁਨਾਫਾ ਸੰਗਠਨਾਂ ਵਿੱਚ ਵੰਡਣ ਦਾ ਆਦੇਸ਼ ਦਿੱਤਾ। ਕੇਸ ਦੀ ਸੁਣਵਾਈ ਦੌਰਾਨ ਟਰੰਪ ਨੇ ਦੋਸ਼ ਮੰਨ ਲਿਆ ਸੀ। 

 

ਜ਼ਿਕਰਯੋਗ ਹੈ ਕਿ ਇਹ ਮੁਕੱਦਮਾ ਪਿਛਲੇ ਸਾਲ ਟਰੰਪ 'ਤੇ ਦਾਇਰ ਕੀਤਾ ਗਿਆ ਸੀ। ਟਰੰਪ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਚੈਰਿਟੀ ਫਾਊਂਡੇਸ਼ਨ ਦਾ ਪੈਸਾ 2016 ਦੀਆਂ ਸੰਸਦੀ ਚੋਣ ਮੁਹਿੰਮ ਵਿੱਚ ਖ਼ਰਚ ਕੀਤਾ ਸੀ।

 

ਅਟਾਰਨੀ ਜਨਰਲ ਜੇਮਜ਼ ਨੇ ਇਹ ਮੁਕੱਦਮਾ ਰਾਸ਼ਟਰਪਤੀ ਟਰੰਪ ਉੱਤੇ 2.8 ਮਿਲੀਅਨ (28 ਲੱਖ) ਡਾਲਰ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਦਾਇਰ ਕੀਤਾ ਸੀ। ਜੱਜ ਸਕ੍ਰਾਪੁਲਾ ਨੇ ਇਸ ਰਕਮ ਨੂੰ 2 ਮਿਲੀਅਨ ਡਾਲਰ ਤੱਕ ਘਟਾ ਦਿੱਤਾ। ਫਾਊਂਡੇਸ਼ਨ ਦੇ ਵਕੀਲ ਨੇ ਪਹਿਲਾਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਦੀ ਸੁਣਵਾਈ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court imposed a fine of 2 million dollars on the trump this is a big reason