ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਨੂੰ ਪਿਆ 20 ਲੱਖ ਡਾਲਰ ਦਾ ਜੁਰਮਾਨਾ

ਨਿਊਯਾਰਕ ਦੀ ਇਕ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ 20 ਲੱਖ ਡਾਲਰ (ਲਗਭਗ 14 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ। ਰਿਪੋਰਟਾਂ ਦੇ ਅਨੁਸਾਰ ਟਰੰਪ 'ਤੇ ਸਾਲ 2016 ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਲਈ ਚੰਦੇ ਦਾ ਪੈਸਾ ਖਰਚ ਕਰਨ ਦਾ ਦੋਸ਼ ਸੀ।

 

ਅਦਾਲਤ ਨੇ ਉਨ੍ਹਾਂ ਨੂੰ ਇਸ ਕੇਸ ਵਿੱਚ ਦੋਸ਼ੀ ਪਾਏ ਜਾਣ ‘ਤੇ ਜੁਰਮਾਨਾ ਲਗਾਇਆ ਹੈ। ਦੱਸਿਆ ਜਾਂਦਾ ਹੈ ਕਿ ਟਰੰਪ ਨੇ ਚੈਰਿਟੀ ਦੇ ਪੈਸੇ ਦੀ ਵਰਤੋਂ ਆਪਣੀ ਕੰਪਨੀ ਦਾ ਕਰਜ਼ਾ ਅਦਾ ਕਰਨ ਅਤੇ ਆਪਣੀਆਂ ਤਸਵੀਰਾਂ ਖਰੀਦਣ ਲਈ ਕੀਤੀ ਸੀ। ਇਸ ਦੇ ਨਾਲ ਹੀ ਟਰੰਪ ਅਤੇ ਉਸ ਦੇ ਵਕੀਲ ਇਨ੍ਹਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਰਹੇ ਹਨ।

 

ਨਿਊਯਾਰਕ ਸੂਬੇ ਦੇ ਜੱਜ ਸੇਲੀਅਨ ਸਕਾਰਪੁਲਾ ਨੇ ਟਰੰਪ ਨੂੰ ਇਹ ਰਾਸ਼ੀ ਕਈ ਚੈਰੀਟੇਬਲ ਸੰਸਥਾਵਾਂ ਨੂੰ ਦੇਣ ਦੇ ਆਦੇਸ਼ ਦਿੱਤੇ ਹਨ। ਜੱਜ ਨੇ ਇਹ ਫੈਸਲਾ ਨਿਊਯਾਰਕ ਦੇ ਅਟਾਰਨੀ ਜਨਰਲ ਦਫਤਰ ਦੁਆਰਾ ਟਰੰਪ ਦੇ ਖਿਲਾਫ ਦਾਇਰ ਕੀਤੇ ਇੱਕ ਕੇਸ ਤੋਂ ਬਾਅਦ ਕੀਤਾ ਹੈ। ਇਹ ਕੇਸ ਟਰੰਪ ਫਾਉਂਡੇਸ਼ਨ ਦੀਆਂ ਜਾਇਦਾਦਾਂ ਦੀ ਵਰਤੋਂ ਨੂੰ ਲੈ ਕੇ ਦਾਇਰ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court imposed a fine of millions on President Trump