ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਭ ਤੋਂ ਮਹਿੰਗੇ ਤਲਾਕ 'ਤੇ ਅਦਾਲਤ ਨੇ ਲਾਈ ਮੋਹਰ, ਬੇਜੋਸ ਦੀ ਪਤਨੀ ਮੈਕੇਂਜੀ ਨੂੰ ਮਿਲਣਗੇ ਕਰੀਬ 2.62 ਲੱਖ ਕਰੋੜ

ਜੇਫ ਬੇਜੋਸ ਅਤੇ ਉਸ ਦੀ ਪਤਨੀ ਮੈਕੇਂਜੀ ਦੀ ਫਾਈਲ ਫ਼ੋਟੋ। 

 

ਈ ਵਪਾਰਕ ਕੰਪਨੀ ਅਮੇਜ਼ਨ ਦੇ ਸੰਸਥਾਪਕ ਜੇਫ ਬੇਜੋਸ ਅਤੇ ਉਸ ਦੀ ਪਤਨੀ ਮੈਕੇਂਜੀ ਵਿੱਚ ਦੁਨੀਆਂ ਦੇ ਸਭ ਤੋਂ ਮਹਿੰਗੇ ਤਲਾਕ ਉੱਤੇ ਅਦਾਲਤ ਨੇ ਮੋਹਰ ਲਗਾ ਦਿੱਤੀ ਹੈ। ਇਸ ਤਲਾਕ ਤੋਂ ਬਾਅਦ ਬੇਜੋਸ ਦੀ ਪਤਨੀ ਮੈਕੇਂਜੀ ਨੂੰ 38.3 ਅਰਬ ਡਾਲਰ (2.62 ਲੱਖ ਕਰੋੜ ਰੁਪਏ) ਮਿਲਣਗੇ। ਇਸ ਜਾਇਦਾਦ ਨਾਲ ਮੈਕੇਂਜੀ ਦੁਨੀਆਂ ਦੀ 22ਵੀਂ ਸਭ ਤੋਂ ਅਮੀਰ ਹਸਤੀ ਬਣ ਜਾਵੇਗੀ।


ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ, ਤਲਾਕ ਲਈ ਜੇਫ ਬੇਜੋਸ ਅਤੇ ਮੈਕੇਂਜੀ ਬੇਜੋਸ ਵਿਚਕਾਰ ਇੱਕ ਸਮਝੌਤੇ ਅਨੁਸਾਰ, ਮੈਕੇਂਜੀ ਨੂੰ ਅਮੇਜਨ ਡਾਟ ਕਾਮ ਵਿੱਚ 4% ਹਿੱਸੇਦਾਰੀ ਦੇ ਰੂਪ ਵਿੱਚ 1.97 ਕਰੋੜ ਸ਼ੇਅਰ ਦਿੱਤੇ ਜਾਣਗੇ, ਜਿਸ ਦਾ ਅੰਦਾਜ਼ਨ ਕੀਮਤ 38.3 ਅਰਬ ਡਾਲਰ ਜਾਂ ਕਰੀਬ 2.60 ਲੱਖ ਕਰੋੜ ਰੁਪਏ ਹੈ।  ਸ਼ੇਅਰ ਮਿਲਣ ਤੋਂ ਬਾਅਦ, ਮੈਕੇਂਜੀ ਬਲੂਮਬਰਗ ਦੇ  ਬਿਲੀਨਅਰਜ਼ ਇੰਡੈਕਸ ਵਿੱਚ 22ਵੇਂ ਸਥਾਨ ਉੱਤੇ ਆ ਜਾਵੇਗੀ।


ਬੇਜੋਸ ਬਣੇ ਰਹਿਣਗੇ ਸਭ ਤੋਂ ਅਮੀਰ


49 ਸਾਲਾ ਮੈਕੇਂਜੀ ਨੂੰ 4 ਪ੍ਰਤੀਸ਼ਤ ਦੀ ਹਿੱਸੇਦਾਰੀ ਦੇਣ ਤੋਂ ਬਾਅਦ, 55 ਸਾਲ ਦੇ ਜੇਫ ਬੇਜੋਸ ਕੋਲ 114.8 ਅਰਬ ਡਾਲਰ (7.85 ਲੱਖ ਕਰੋੜ ਰੁਪਏ) ਦੇ 12 ਫ਼ੀਸਦੀ ਸ਼ੇਅਰ ਰਹਿ ਜਾਣਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court Seal World Most Expensive Divorce Between Jeff Bezos And Mackenzie