ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਡਰਿਆ ISIS, ਅੱਤਵਾਦੀਆਂ ਨੂੰ ਯੂਰਪ ਨਾ ਜਾਣ ਦੀ ਦਿੱਤੀ ਚਿਤਾਵਨੀ

ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ 'ਚ ਇੰਨੀ ਫੈਲ ਰਹੀ ਹੈ ਕਿ ਅੱਤਵਾਦੀ ਸੰਗਠਨ ਆਈਐਸਆਈਐਸ ਮਤਲਬ ਇਸਲਾਮਿਕ ਸਟੇਟ ਵੀ ਘਬਰਾ ਗਿਆ ਹੈ। ਦੁਨੀਆ ਭਰ 'ਚ ਅੱਤਵਾਦ ਫੈਲਾਉਣ ਵਾਲਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖੁਦ ਇਸ ਸਮੇਂ ਕੋਰੋਨਾ ਵਾਇਰਸ ਤੋਂ ਡਰਿਆ ਹੋਇਆ ਹੈ ਅਤੇ ਉਸ ਨੇ ਆਪਣੇ ਅੱਤਵਾਦੀਆਂ ਲਈ ਚਿਤਾਵਨੀ ਜਾਰੀ ਕਰ ਦਿੱਤੀ ਹੈ। ਇਸਲਾਮਿਕ ਸਟੇਟ ਨੇ ਆਪਣੇ ਅੱਤਵਾਦੀਆਂ ਨੂੰ ਯੂਰਪ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਇਸਲਾਮਿਕ ਸਟੇਟ ਨੇ ਯੂਰਪ ਨੂੰ 'ਮਹਾਂਮਾਰੀ ਦੀ ਧਰਤੀ' ਦੱਸਿਆ ਹੈ।
 

'ਸੰਡੇ ਟਾਈਮਜ਼' ਦੇ ਅਨੁਸਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੀ ਇਹ ਟ੍ਰੈਵਲ ਐਡਵਾਈਜ਼ਰੀ ਨਿਊਜ਼ਲੈਟਰ ਅਲ ਨਬਾ 'ਚ ਛਪੀ ਹੈ। ਇਸ 'ਚ ਅੱਤਵਾਦੀਆਂ ਨੂੰ ਯੂਰਪ ਦੀ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਨਿਊਜ਼ਲੈਟਰ 'ਚ ਕਿਹਾ ਗਿਆ ਹੈ ਕਿ ਇੱਕ ਤੰਦਰੁਸਤ ਵਿਅਕਤੀ ਨੂੰ ਮਹਾਂਮਾਰੀ (ਯੂਰਪ) ਦੀ ਧਰਤੀ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ ਅਤੇ ਪੀੜਤ ਨੂੰ ਇਸ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
 

ਇਸਲਾਮਿਕ ਸਟੇਟ ਨੇ ਆਪਣੇ ਮੈਂਬਰਾਂ ਨੂੰ ਉਬਾਸੀ ਲੈਣ ਅਤੇ ਛਿੱਕਣ ਸਮੇਂ ਆਪਣੇ ਮੂੰਹ ਨੂੰ ਢਕਣ ਅਤੇ ਹੱਥ ਧੋਣ ਦੀ ਹਦਾਇਤ ਦਿੱਤੀ ਹੈ। ਦੱਸ ਦੇਈਏ ਕਿ ਇਰਾਕ ਅਤੇ ਸੀਰੀਆ ਇਸਲਾਮਿਕ ਸਟੇਟ ਦਾ ਗੜ੍ਹ ਹਨ ਅਤੇ ਯੂਰਪ ਵਿੱਚ ਕਈ ਹਮਲਿਆਂ ਨੂੰ ਅੰਜਾਮ ਦੇ ਚੁੱਕੇ ਹਨ। ਮੱਧ ਪੂਰਬ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ, ਕਿਉਂਕਿ ਇਰਾਕ 'ਚ 101 ਮਾਮਲੇ ਸਾਹਮਣੇ ਆਏ ਹਨ।
 

ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿੱਚ ਯੂਰਪ ਨੂੰ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਦੱਸਿਆ ਸੀ। ਇਟਲੀ, ਫਰਾਂਸ ਅਤੇ ਸਪੇਨ ਨੇ ਜਨਤਕ ਇਕੱਠ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦੁਨੀਆ ਭਰ ਵਿੱਚ ਲਗਭਗ 5700 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:COVID 19 ISIS travel advisory warns terrorists off coronavirus hit Europe