ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ -19: ਸਪੇਨ ’ਚ 11 ਹਜ਼ਾਰ ਤੋਂ ਵੱਧ ਮੌਤਾਂ, ਲੌਕਡਾਊਨ ’ਚ ਵਾਧਾ

ਕੋਰੋਨਾ ਵਾਇਰਸ ਨਾਲ ਲੜ ਰਹੇ ਸਪੇਨ ਵਿੱਚ ਤਾਲਾਬੰਦੀ ਦੀ ਮਿਆਦ 25 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਸਪੇਨ ਦੇ ਪ੍ਰਧਾਨਮੰਤਰੀ ਪੇਡਰੋ ਸੈਂਚੇਜ਼ ਨੇ ਸ਼ਨੀਵਾਰ (4 ਅਪ੍ਰੈਲ) ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਦੇਸ਼ ਵਿਚ ਇਸ ਵਾਇਰਸ ਕਾਰਨ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਸਪੇਨ ਵਿਚ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੀ ਲਾਗ ਨਾਲ ਹੋਈਆਂ ਮੌਤਾਂ ਘਟੀਆਂ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ 809 ਰਹੀ। ਇਹ ਜਾਣਕਾਰੀ ਸ਼ਨੀਵਾਰ (4 ਅਪ੍ਰੈਲ) ਨੂੰ ਸਰਕਾਰ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਵਿਚ ਦਿੱਤੀ ਗਈ।

 

ਇਸ ਦੇ ਅਨੁਸਾਰ ਸਪੇਨ ਵਿੱਚ ਵੀਰਵਾਰ (2 ਅਪ੍ਰੈਲ) ਨੂੰ ਕੋਰੋਨਾ ਵਾਇਰਸ ਦੀ ਲਾਗ ਕਾਰਨ ਸਭ ਤੋਂ ਵੱਧ 950 ਲੋਕਾਂ ਦੀ ਮੌਤ ਹੋਈ। ਸਪੇਨ ਵਿਚ ਹੁਣ ਤਕ 11,744 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਇਟਲੀ ਤੋਂ ਬਾਅਦ ਸਭ ਤੋਂ ਵੱਧ ਹੈ।

 

ਅੰਕੜਿਆਂ ਅਨੁਸਾਰ ਸਪੇਨ ਚ ਵੀ ਲਾਗ ਦੇ ਨਵੇਂ ਕੇਸਾਂ ਚ ਕਮੀ ਆਈ ਹੈ ਅਤੇ ਸੰਕਰਮਿਤ ਵਿਅਕਤੀਆਂ ਦੀ ਕੁੱਲ ਸੰਖਿਆ 7,026 ਨਵੇਂ ਕੇਸਾਂ ਨਾਲ ਵੱਧ ਕੇ 1,24,736 ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid-19: More than 11 thousand deaths in Spain and lockdown extended till 25 April