ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਖਤਮ ਹੋ ਸਕਦੀਆਂ ਹਨ 2.50 ਕਰੋੜ ਨੌਕਰੀਆਂ : UN

ਕੋਰੋਨਾ ਵਾਇਰਸ ਦੇ ਕਹਿਰ ਵਿਚਕਾਰ ਇੱਕ ਹੋਰ ਬੁਰੀ ਖ਼ਬਰ ਹੈ। ਕੋਰੋਨਾ ਵਾਇਰਸ ਕਾਰਨ ਕਰੋੜਾਂ ਲੋਕ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ। ਸੰਯੁਕਤ ਰਾਸ਼ਟਰ (ਯੂ.ਐਨ.) ਦੀ ਏਜੰਸੀ ਦੇ ਅਨੁਸਾਰ ਕੋਰੋਨਾ ਵਾਇਰਸ ਦਾ ਮਹਾਂਮਾਰੀ ਦੁਨੀਆ ਭਰ ਵਿੱਚ ਲਗਭਗ 2.5 ਕਰੋੜ ਨੌਕਰੀਆਂ ਖ਼ਤਮ ਕਰ ਸਕਦੀ ਹੈ, ਪਰ ਅੰਤਰਰਾਸ਼ਟਰੀ ਪੱਧਰ 'ਤੇ ਤਾਲਮੇਲ ਨੀਤੀਗਤ ਕਾਰਵਾਈ ਨਾਲ ਗਲੋਬਲ ਬੇਰੁਜ਼ਗਾਰੀ 'ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘਟਾਉਣ 'ਚ ਸਹਾਇਤਾ ਕਰ ਸਕਦੀ ਹੈ।
 

ਅੰਤਰਰਾਸ਼ਟਰੀ ਲੇਬਰ ਆਰਗੇਨਾਈਜ਼ੇਸ਼ਨ (ਆਈ.ਐਲ.ਓ.) ਨੇ ਆਪਣੀ ਸ਼ੁਰੂਆਤੀ ਮੁਲਾਂਕਣ ਰਿਪੋਰਟ ਦਾ ਸਿਰਲੇਖ 'ਕੋਵਿਡ-19 ਅਤੇ ਕਾਰਜਸ਼ੀਲ ਸੰਸਾਰ : ਪ੍ਰਭਾਵ ਅਤੇ ਕਾਰਵਾਈ' 'ਚ ਕੰਮ ਵਾਲੀ ਥਾਂ 'ਤੇ ਮਜ਼ਦੂਰਾਂ ਦੀ ਰਾਖੀ, ਅਰਥਚਾਰੇ ਨੂੰ ਮਦਦ ਤੇ ਰੁਜ਼ਗਾਰ ਅਤੇ ਆਮਦਨੀ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
 

ਆਈ.ਐਲ.ਓ. ਨੇ ਕਿਹਾ ਕਿ ਇਨ੍ਹਾਂ ਉਪਾਵਾਂ ਵਿੱਚ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ, ਰੁਜ਼ਗਾਰ ਕਾਇਮ ਰੱਖਣ ਵਿੱਚ ਮਦਦ (ਮਤਲਬ ਛੋਟੀ ਮਿਆਦ ਦੇ ਕੰਮ, ਤਨਖਾਹ ਵਾਲੀਆਂ ਛੁੱਟੀਆਂ, ਹੋਰ ਸਬਸਿਡੀਆਂ) ਅਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵਿੱਤੀ ਤੇ ਟੈਕਸ ਵਿੱਚ ਰਾਹਤ ਸ਼ਾਮਲ ਹੈ।
 

ਆਈ.ਐਲ.ਓ. ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਆਰਥਿਕ ਅਤੇ ਕਿਰਤ ਸੰਕਟ ਕਾਰਨ ਦੁਨੀਆ ਭਰ ਵਿੱਚ ਲਗਭਗ 2.50 ਕਰੋੜ ਲੋਕ ਬੇਰੁਜ਼ਗਾਰ ਹੋ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਜਿਵੇਂ 2008 ਦੇ ਸੰਕਟ ਵਿਚ ਦੇਖਿਆ ਗਿਆ ਸੀ, ਜੇ ਅਸੀ ਵਿਸ਼ਵ ਪੱਧਰੀ ਤਾਲਮੇਲ ਨੀਤੀਗਤ ਕਾਰਵਾਈ ਨੂੰ ਗੰਭੀਰਤਾ ਨਾਲ ਲਾਗੂ ਕਰੀਏ ਤਾਂ ਬੇਰੁਜ਼ਗਾਰੀ 'ਤੇ ਪ੍ਰਭਾਵ ਕਾਫੀ ਘੱਟ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:COVID19 About 25 million jobs could be lost worldwide due to coronavirus says UN