ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੂੰ ਝੂਠ ਬੋਲ ਕੇ ਪ੍ਰੇਮਿਕਾ ਨਾਲ ਗਿਆ ਸੀ ਇਟਲੀ, ਵਾਪਸ ਪਰਤਦਿਆਂ ਹੋ ਗਿਆ ਕੋਰੋਨਾ

ਕੋਰੋਨਾ ਵਾਇਰਸ ਦੇ ਦਿਲ ਦਹਿਲਾਉਣ ਵਾਲੇ ਮਾਮਲਿਆਂ ਵਿਚਕਾਰ ਬ੍ਰਿਟੇਨ 'ਚ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ। ਦਰਅਸਲ, ਬ੍ਰਿਟੇਨ ਦਾ ਇੱਕ ਸ਼ਾਦੀਸ਼ੁਦਾ ਨੌਜਵਾਨ ਪਤਨੀ ਨੂੰ ਝੂਠ ਬੋਲ ਕੇ ਪ੍ਰੇਮਿਕਾ ਨਾਲ ਇਟਲੀ ਘੁੰਮਣ ਗਿਆ ਸੀ, ਜਿੱਥੇ ਉਹ ਕੋਰੋਨਾ ਦੀ ਲਪੇਟ 'ਚ ਆ ਗਿਆ ਅਤੇ ਪੂਰੇ ਮਾਮਲੇ ਦਾ ਖੁਲਾਸਾ ਹੋਇਆ।
 

ਅੰਗਰੇਜ਼ੀ ਅਖਬਾਰ 'ਦੀ ਸਨ' ਦੀ ਰਿਪੋਰਟ ਮੁਤਾਬਿਕ 30 ਸਾਲਾ ਨੌਜਵਾਨ ਆਪਣੀ ਪਤਨੀ ਨੂੰ ਇਹ ਕਹਿ ਕੇ ਘਰੋਂ ਕੁਝ ਦਿਨਾਂ ਲਈ ਬਾਹਰ ਗਿਆ ਸੀ ਕਿ ਉਹ ਬਿਜਨੈਸ ਦੇ ਸਬੰਧ 'ਚ ਬ੍ਰਿਟੇਨ ਦੇ ਹੀ ਦੂਜੇ ਸ਼ਹਿਰ ਜਾ ਰਿਹਾ ਹੈ। ਘਰ ਪਰਤਣ ਤੋਂ ਬਾਅਦ ਉਸ 'ਚ ਕੋਰੋਨਾ ਦੇ ਲੱਛਣ ਮਿਲੇ। ਜਾਂਚ ਤੋਂ ਬਾਅਦ ਪਾਇਆ ਗਿਆ ਕਿ ਉਹ ਕੋਰੋਨਾ ਪਾਜੀਟਿਵ ਹੈ। ਪੁਲਿਸ ਅਤੇ ਸਿਹਤ ਮੁਲਾਜ਼ਮਾਂ ਵੱਲੋਂ ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਉਹ ਬ੍ਰਿਟੇਨ 'ਚ ਨਹੀਂ ਸੀ, ਸਗੋਂ ਇਟਲੀ 'ਚ ਆਪਣੀ ਪ੍ਰੇਮਿਕਾ ਨਾਲ ਸੀ।
 

ਪਤਨੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਮਾਮਲਾ ਵੱਧ ਗਿਆ। ਪਤਨੀ ਦਾ ਕਹਿਣਾ ਹੈ ਕਿ ਹਸਪਤਾਲ 'ਚ ਦਾਖਲ ਹੋਣ ਕਾਰਨ ਹਾਲੇ ਉਹ ਉਸ ਨੂੰ ਕੁਝ ਨਹੀਂ ਕਹੇਗੀ। ਸਿਹਤ ਏਜੰਸੀਆਂ ਮੁਤਾਬਿਕ ਨੌਜਵਾਨ ਦੀ ਹਾਲਤ ਸਥਿਰ ਹੈ ਅਤੇ ਉਹ ਛੇਤੀ ਹੀ ਠੀਕ ਹੋ ਜਾਵੇਗਾ। 
 

ਦੱਸ ਦੇਈਏ ਕਿ ਚੀਨ 'ਚ ਹੁਣ ਹਾਲਾਤ ਕਾਬੂ 'ਚ ਹਨ, ਪਰ ਯੂਰਪੀ ਦੇਸ਼ ਇਟਲੀ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਟਲੀ 'ਚ ਚੀਨ ਨਾਲੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ ਹੁਣ ਤਕ 3405, ਜਦਕਿ ਚੀਨ 'ਚ 3208 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ। ਇਟਲੀ 'ਚ ਕੋਰੋਨਾ ਵਾਇਰਸ ਦੇ ਹੁਣ ਤਕ ਕੁਲ 41,035 ਲੋਕ ਪਾਜੀਟਿਵ ਪਾਏ ਗਏ ਹਨ, ਜਦਕਿ 2498 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚੀਨ 'ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 80,967 ਹੈ ਅਤੇ ਪਿਛਲੇ ਇੱਕ ਹਫ਼ਤੇ 'ਚ ਚੀਨ ਅੰਦਰ ਕੋਰੋਨਾ ਦੇ ਫੈਲਾਅ 'ਤੇ ਕਾਫੀ ਹੱਦ ਤਕ ਰੋਕ ਲੱਗ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:COVID19 UK Man went to Italy with girlfriend secretly infected with coronavirus