ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਭੀੜ ਨੇ ਕੀਤੀ ਪੱਥਰਬਾਜ਼ੀ, ਦਿੱਤੀ ਧਮਕੀ

ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ' ਸ਼ੁੱਕਰਵਾਰ ਨੂੰ ਸੈਂਕੜਿਆਂ ਦੀ ਭੀੜ ਨੇ ਸਿੱਖਾਂ ਦੇ ਪਵਿੱਤਰ ਅਸਥਾਨਾਂ ਚੋਂ ਇਕ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਤੇ ਪੱਥਰਬਾਜ਼ੀ ਕੀਤੀ। ਭੀੜ ਨੇ ਦੁਪਹਿਰ ਤੋਂ ਹੀ ਗੁਰਦੁਆਰੇ ਦਾ ਘਿਰਾਓ ਕੀਤਾ ਹੋਇਆ ਸੀ। ਸ਼ੋਸਲ ਮੀਡੀਆ ਤੇ ਇਸ ਘਟਨਾ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ।

 

ਇਸ ਘਟਨਾ ਨਾਲ ਜੁੜੇ ਵੀਡੀਓ ਇੱਕ ਸਥਾਨਕ ਕੱਟੜਪੰਥੀ ਸਿੱਖਾਂ ਨੂੰ ਨਨਕਾਣਾ ਸਾਹਿਬ ਤੋਂ ਭੱਜਣ ਅਤੇ ਇਸ ਪਵਿੱਤਰ ਸ਼ਹਿਰ ਦਾ ਨਾਮ ਗੁਲਾਮ ਅਲੀ ਮੁਸਤਫਾ ਰੱਖਣ ਦੀ ਧਮਕੀ ਦਿੰਦਾ ਹੋਇਆ ਦਿੱਖ ਰਿਹਾ ਹੈ

 

ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਰ ਦੁਆਰਾ ਕੀਤੀ ਜਾ ਰਹੀ ਹੈ, ਜਿਸ 'ਤੇ ਪਿਛਲੇ ਸਾਲ ਨਨਕਾਣਾ ਸਾਹਿਬ ਦੀ ਇਕ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰ ਕੇ ਉਸ ਨੂੰ ਜ਼ਬਰਦਸਤੀ ਧਰਮ ਬਦਲਾਉਣ ਦਾ ਇਲਜ਼ਾਮ ਲੱਗਿਆ ਸੀ। ਉਨ੍ਹਾਂ ਤੇ ਦੋਸ਼ ਹੈ ਕਿਆਪਣੀ ਮਰਜ਼ੀ ਨਾਲ ਇਸਲਾਮ ਕਬੂਲਣਅਤੇਵਿਆਹ ਕਰਾਉਣ ਵਾਲੀਆਂ’ ਕੁੜੀਆਂ ਬਾਰੇ ਸਿੱਖ ਭਾਈਚਾਰਾ ਬੇਲੋੜਾ ਰੌਲਾ ਤੇ ਹੰਗਾਮਾ ਖੜ੍ਹਾ ਕਰਦਾ ਹੈ।

 

ਇਹ ਘਟਨਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਅਜਿਹੇ ਸਮੇਂ ਵਾਪਰੀ ਹੈ ਜਦੋਂ ਭਾਰਤ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿਰੁੱਧ ਦੇਸ਼ ਭਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨਸੋਧੇ ਕਾਨੂੰਨ ਦੇ ਤਹਿਤ ਭਾਰਤ ਪੁੱਜੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਾਰਮਿਕ ਅਧਾਰ 'ਤੇ ਸਤਾਏ ਗਏ ਹਿੰਦੂ, ਸਿੱਖ, ਈਸਾਈ, ਪਾਰਸੀ, ਜੈਨ ਅਤੇ ਬੋਧੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crowd pelted at Nankana Sahib Gurdwara in Pakistan