ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਊਦੀ ਹਮਲਾ : ਕੱਚੇ ਤੇਲ ਦੇ ਉਤਪਾਦਨ ਦਾ ਅੱਧਾ ਹਿੱਸਾ ਬਹਾਲ

ਸਊਦੀ ਹਮਲਾ : ਕੱਚੇ ਤੇਲ ਦੇ ਉਤਪਾਦਨ ਦਾ ਅੱਧਾ ਹਿੱਸਾ ਬਹਾਲ

ਸਊਦੀ ਅਰਬ ਦੇ ਊਰਜਾ ਮੰਤਰੀ ਅਬਦੁਲਅਜੀਜ ਬਿਨ ਸਲਮਾਨ ਨੇ ਕਿਹਾ ਕਿ ਤੇਲ ਸ਼ੋਧ ਇਕਾਈਆਂ ਉਤੇ ਡ੍ਰੋਨ ਹਮਲੇ ਦੇ ਬਾਅਦ ਰੋਜ਼ਾਨਾ ਕੱਚੇ ਤੇਲ ਉਤਪਾਦਨ ਦੇ ਅੱਧੇ ਤੋਂ ਜ਼ਿਆਦਾ ਹਿੱਸੇ ਨੂੰ ਫਿਰ ਤੋਂ ਬਹਾਲ ਕਰ ਲਿਆ ਗਿਆ ਹੈ।

 

ਉਨ੍ਹਾਂ ਦੱਸਿਆ ਕਿ ਨਿਸ਼ਾਨਾ ਬਣਾਏ ਗਏ ਪਲਾਂਟਾਂ ਦੀ ਉਤਪਾਦਨ ਸਮਰਥਾ ਨੂੰ ਸਤੰਬਰ ਅੰਤ ਤੱਕ ਪੂਰੀ  ਤਰ੍ਹਾਂ ਬਹਾਲ ਕਰ ਲਿਆ ਜਾਵੇਗਾ। ਸਲਮਾਨ ਨੇ ਮੰਗਲਵਾਰ ਨੂੰ ਕਿਹਾ, ‘ਤੁਹਾਨੂੰ ਇਸ ਦੁਨੀਆਂ ਵਿਚ ਅਜਿਹੀ ਕੰਪਨੀ ਕਿਥੇ ਮਿਲੇਗੀ ਜੋ ਇਸ ਤਰ੍ਹਾਂ ਦੇ ਘਾਤਕ ਹਮਲੇ ਵਿਚੋਂ ਲੰਘੀ ਹੋਵੇ ਅਤੇ ਫੀਨਿਕਸ ਪੰਛੀ ਦੀ ਤਰ੍ਹਾਂ ਫਿਰ ਤੋਂ ਉਠ ਖੜ੍ਹੀ ਹੋਵੇ?’

 

ਦੁਨੀਆ ਦੇ ਸਭ ਤੋਂ ਵੱਡੇ ਤੇਲ ਸੋਧ ਪਲਾਂਟ ਅਬਕੈਕ ਖੁਰੈਸ ਤੇਲ ਖੇਤਰ ਵਿਚ ਡ੍ਰੋਨ ਨਾਲ ਹੋਏ ਹਮਲੇ ਕਾਰਨ ਪ੍ਰਤੀਦਿਨ 57 ਲੱਖ ਬੈਰਲ ਕੱਚੇ ਤੇਲ ਦੀ ਸਪਲਾਈ ਵਿਚ ਰੁਕਵਾਟ ਹੋਣ ਦੇ ਅਨੁਮਾਨ ਲਗਾਇਆ ਜਾ ਰਿਹਾ ਹੈ। ਇਹ ਕੁਲ ਵਿਸ਼ਵ ਉਤਪਾਦਨ ਦਾ ਕਰੀਬ 5 ਫੀਸਦੀ ਹੈ।

 

ਊਰਜਾ ਮੰਤਰੀ ਨੇ ਕਿਹਾ ਕਿ ਸਊਦੀ ਅਰਾਮਕੋ ਇਸ ਮਹੀਨੇ ਆਪਣੇ ਕੱਚੇ ਤੇਲ ਦੇ ਭੰਡਾਰ ਤੋਂ ਤੇਲ ਕੱਢਕੇ ਅਤੇ ਹੋਰ ਤੇਲ ਖੇਤਰਾਂ ਤੋਂ ਵਾਧੂ ਕੱਚੇ ਤੇਲ ਦੇ ਉਤਪਾਦਨ ਦੀ ਪੇਸ਼ਕਸ਼ ਕਰਕੇ ਗ੍ਰਾਹਕਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਬਣਾਈ ਰਖੇਗਾ।

 

ਅਬਦੁਲਅਜੀਜ ਨੇ ਕਿਹਾ ਕਿ ਸਤੰਬਰ ਅੰਤ ਤੱਕ ਉਤਪਾਦਨ ਸਮਰਥਾ ਪ੍ਰਤੀਦਿਨ 1.1 ਕਰੋੜ ਬੈਰਲ ਕਰ ਲਈ ਜਾਵੇਗੀ ਅਤੇ ਨਵੰਬਰ ਵਿਚ ਇਹ 1.2 ਕਰੋੜ ਡਾਲਰ ਪ੍ਰਤੀ ਦਿਨ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਬਕੈਕ ਤੇਲ ਖੋਜ ਇਕਾਈ ਦੀ ਮੌਜੂਦਾ ਉਤਪਾਦਨ ਸਮਰਥਾ 20 ਲੱਖ ਬੈਰਲ ਪ੍ਰਤੀ ਦਿਨ ਹੈ। ਸਊਦੀ ਅਰਬ ਉਤੇ ਹਮਲੇ ਦੇ ਬਾਅਦ ਕਾਰੋਬਾਰ ਦੇ ਪਹਿਲੇ ਦਿਨ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ 14 ਫੀਸਦੀ ਤੋਂ ਜ਼ਿਆਦਾ ਉਛਾਲ ਆਇਆ ਸੀ। ਇਹ ਕਈ ਸਾਲਾਂ ਵਿਚ ਇਕ ਦਿਨ ਦੇ ਸਭ ਤੋਂ ਵੱਡਾ ਵਾਧਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:crude oil production will be normal by September in saudi