ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ਦੇ ਗੁਰੂਘਰ 'ਤੇ ਹਮਲਾ ਕਰ ਕੇ ਹਜ਼ਾਰਾਂ ਪੌਂਡ ਦਾ ਨੁਕਸਾਨ ਕਰਨ ਵਾਲਾ ਕਾਬੂ

UK ਦੇ ਗੁਰੂਘਰ 'ਤੇ ਹਮਲਾ ਕਰ ਕੇ ਹਜ਼ਾਰਾਂ ਡਾਲਰ ਦਾ ਨੁਕਸਾਨ ਕਰਨ ਵਾਲਾ ਕਾਬੂ

ਇੰਗਲੈਂਡ (ਯੂਕੇ – UK) ਦੇ ਸ਼ਹਿਰ ਡਰਬੀ ਸਥਿਤ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ’ਤੇ ਹਮਲਾ ਕੀਤਾ ਗਿਆ ਹੈ। ਇਹ ਹਮਲਾ ਸੋਮਵਾਰ ਸਵੇਰੇ ਹੋਇਆ ਸੀ ਤੇ ਦੇਰ ਸ਼ਾਮੀਂ ਮੁਲਜ਼ਮ ਨੂੰ ਫੜ ਲਿਆ ਗਿਆ।

 

 

ਹਮਲਾਵਰ ਨੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਕਾਫ਼ੀ ਭੰਨ–ਤੋੜ ਕੀਤੀ ਸੀ, ਜਿਸ ਕਾਰਨ ਹਜ਼ਾਰਾਂ ਪੌਂਡ ਦਾ ਨੁਕਸਾਨ ਹੋ ਗਿਆ ਹੈ।

 

 

ਗ੍ਰਿਫ਼ਤਾਰ ਮੁਲਜ਼ਮ ਪਾਕਿਸਤਾਨੀ ਮੂਲ ਦਾ ਦੱਸਿਆ ਜਾਂਦਾ ਹੈ। ਜਾਂਦਾ ਹੋਇਆ ਉਹ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਉੱਤੇ ਲਿਖ ਕੇ ਗਿਆ ਸੀ – ‘ਕਸ਼ਮੀਰ ਦੀ ਜਨਤਾ ਦੀ ਮਦਦ ਕਰਨ ਦੀ ਕੋਸ਼ਿਸ਼਼ ਕਰੋ, ਨਹੀਂ ਤਾਂ ਸਭ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ।’ ਇਸ ਸੁਨੇਹੇ ਦੇ ਨਾਲ ਇੱਕ ਫ਼ੋਨ ਨੰਬਰ ਵੀ ਲਿਖਿਆ ਹੋਇਆ ਸੀ।

UK ਦੇ ਗੁਰੂਘਰ 'ਤੇ ਹਮਲਾ ਕਰ ਕੇ ਹਜ਼ਾਰਾਂ ਡਾਲਰ ਦਾ ਨੁਕਸਾਨ ਕਰਨ ਵਾਲਾ ਕਾਬੂ

 

ਡਰਬੀ ਸ਼ਹਿਰ ਇੰਗਲੈਂਡ ਦੀ ਰਾਜਧਾਨੀ ਲੰਦਨ ਤੋਂ 200 ਕਿਲੋਮੀਟਰ ਦੂਰ ਹੈ। ਲੇਬਰ ਪਾਰਟੀ ਦੇ ਐੱਮਪੀ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਧਾਰਮਿਕ ਅਸਥਾਨ ’ਤੇ ਹਮਲਾ ਬਹੁਤ ਚਿੰਤਾ ਤੇ ਦੁੱਖ ਦਾ ਵਿਸ਼ਾ ਹੈ।

 

 

ਐੱਮਪੀ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨਾਲ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਜੁੜੀ ਹੋਈ ਹੈ ਤੇ ਇਹ ਗੁਰੂਘਰ ਰੋਜ਼ਾਨਾ ਆਪਣੇ ਲੰਗਰ ਰਾਹੀਂ 500 ਲੋਕਾਂ ਨੂੰ ਖਾਣਾ ਖਵਾਉਂਦਾ ਹੈ।

 

 

ਗੁਰਦੁਆਰਾ ਸਾਹਿਬ ਵੱਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਸੀ ਕਿ ਸੋਮਵਾਰ ਸਵੇਰੇ 6 ਕੁ ਵਜੇ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ ਤੇ ਉਸ ਨੇ ਹਜ਼ਾਰਾਂ ਪੌਂਡ ਦਾ ਨੁਕਸਾਨ ਕਰ ਕੇ ਰੱਖ ਦਿੱਤਾ। ਪਰ ਇਸ ਹਮਲੇ ’ਚ ਕਿਸੇ ਦੇ ਜ਼ਖ਼ਮੀ ਹੋਣ ਤੋਂ ਬਚਾਅ ਹੀ ਰਿਹਾ।

 

 

ਆਮ ਲੋਕ ਇਸ ਨੂੰ ਨਫ਼ਰਤ ਭਰਿਆ ਹਮਲਾ ਮੰਨ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Culprit arrested who damaged Derby UK Gurdwara Sahib