ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ 25 ਸ਼ਹਿਰਾਂ 'ਚ ਕਰਫ਼ਿਊ, 1400 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਮਿਨੀਪੋਲਿਸ ਸ਼ਹਿਰ 'ਚ ਪੁਲਿਸ ਹਿਰਾਸਤ 'ਚ ਮਾਰੇ ਗਏ ਅਫ਼ਰੀਕੀ ਮੂਲ ਦੇ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ 30 ਸ਼ਹਿਰਾਂ 'ਚ ਪ੍ਰਦਰਸ਼ਨ ਹੋ ਰਹੇ ਹਨ। ਸਨਿੱਚਰਵਾਰ ਰਾਤ ਨੂੰ ਕਈ ਸ਼ਹਿਰਾਂ 'ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਈਆਂ। ਲਾਸ ਏਂਜਲਸ, ਫਿਲਾਡੇਲਫਿਆ ਤੇ ਐਟਲਾਂਟਾ ਸਮੇਤ 16 ਸੂਬਿਆਂ ਦੇ 25 ਸ਼ਹਿਰਾਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਾਡੇ ਕੋਲ ਖ਼ਤਰਨਾਕ ਕੁੱਤੇ ਤੇ ਜਾਨਲੇਵਾ ਹਥਿਆਰ ਹਨ।

 


 

ਸਨਿੱਚਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਭਰ ਕੇ ਪੁਲਿਸ ਅਧਿਕਾਰੀਆਂ 'ਤੇ ਸੁੱਟੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਨੇੜੇ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਹ ਗੱਡੀਆਂ ਪੁਲਿਸ ਅ ਵਿਸ਼ੇਸ਼ ਸੇਵਾ ਅਧਿਕਾਰੀ ਵੱਲੋਂ ਵਰਤੀਆਂ ਜਾਂਦੀਆਂ ਹਨ।

 


 

ਪੁਲਿਸ ਨੇ ਦੱਸਿਆ ਕਿ ਹੁਣ ਤਕ ਪੂਰੇ ਅਮਰੀਕਾ 'ਚ 1400 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ ਹੋ ਚੁੱਕੇ ਹਨ। ਮਿਨੀਸੋਟਾ ਵਿੱਚ ਵੀਰਵਾਰ ਦੁਪਹਿਰ ਤੋਂ ਸਨਿੱਚਰਵਾਰ ਦੁਪਹਿਰ ਤਕ ਦੰਗੇ, ਚੋਰੀ, ਜਾਇਦਾਦ ਦੇ ਨੁਕਸਾਨ ਦੇ ਦੋਸ਼ ਵਿੱਚ 51 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਨ੍ਹਾਂ ਵਿੱਚੋਂ 43 ਲੋਕ ਮਿਨੀਪੋਲਿਸ ਦੇ ਹਨ। ਪ੍ਰਦਰਸ਼ਨ ਦੌਰਾਨ ਫਿਲਾਡੇਲਫੀਆ 'ਚ 13 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।
 

ਸ਼ੁੱਕਰਵਾਰ ਨੂੰ ਸੈਂਕੜੇ ਲੋਕਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ, ਜਿਸ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ। ਸਨਿੱਚਰਵਾਰ ਨੂੰ ਵੀ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋਏ। ਇਸ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨਾਲ ਉਨ੍ਹਾਂ ਦੀ ਝੜਪ ਹੋਈ। ਟਰੰਪ ਨੇ ਵ੍ਹਾਈਟ ਹਾਊਸ ਦੀ ਰਾਖੀ ਕਰ ਰਹੇ ਅਮਰੀਕੀ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਹੈ।

 


 

ਟਰੰਪ ਨੇ ਕਿਹਾ, "ਵੈਰੀ ਕੂਲ, ਮੈਂ ਅੰਦਰ ਸੀ ਅਤੇ ਪੂਰੀ ਘਟਨਾ ਵੇਖ ਰਿਹਾ ਸੀ। ਮੈਂ ਬਹੁਤ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਵੱਡੀ ਭੀੜ ਯੋਜਨਾ ਤਹਿਤ ਇਕੱਠੀ ਹੋਈ ਸੀ, ਪਰ ਕੋਈ ਵੀ ਵਾੜ ਨੂੰ ਤੋੜਨ ਲਈ ਨੇੜੇ ਨਹੀਂ ਆਇਆ। ਜੇ ਉਹ ਆ ਜਾਂਦੇ ਤਾਂ ਉਨ੍ਹਾਂ ਦਾ ਸਵਾਗਤ ਖਤਰਨਾਕ ਕੁੱਤਿਆਂ ਤੇ ਜਾਨਲੇਵਾ ਹਥਿਆਰਾਂ ਨਾਲ ਕੀਤਾ ਜਾਂਦਾ।"
 

ਇਨ੍ਹਾਂ ਸੂਬਿਆਂ 'ਚ ਪ੍ਰਦਰਸ਼ਨ ਹੋ ਰਹੇ ਹਨ
ਕੈਲੇਫ਼ੋਰਨੀਆ, ਕੋਲੋਰਾਡੋ, ਫਲੋਰਿਡਾ, ਜਾਰਜੀਆ, ਇਲੀਨੋਇਸ, ਕੈਂਟਕੀ, ਮਿਨੇਸੋਟਾ, ਨਿਊਯਾਰਕ, ਓਹੀਓ, ਓਰੇਗਨ, ਪੈਨਸਿਲਵੇਨੀਆ, ਸਾਊਥ ਕੈਰੋਲਿਨਾ, ਟੈਨੇਸੀ, ਓਟਾਹ, ਵਾਸ਼ਿੰਗਟਨ, ਵਿਸਕਾਨਸਿਨ।

 

ਜਾਰਜ ਫਲੋਇਡ ਨੂੰ 26 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ
26 ਮਈ ਨੂੰ ਜਾਰਜ ਫਲੋਇਡ ਨੂੰ ਮਿਨੀਪੋਲਿਸ 'ਚ ਧੋਖਾਧੜੀ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਫਲੋਇਡ ਨੂੰ ਸੜਕ 'ਤੇ ਫੜ ਲਿਆ ਅਤੇ ਲਗਭਗ 8 ਮਿੰਟ ਤਕ ਉਸ ਦੀ ਗਰਦਨ ਨੂੰ ਗੋਡੇ ਨਾਲ ਦੱਬ ਕੇ ਰੱਖਿਆ। ਫਲੋਇਡ ਦੇ ਹੱਥਾਂ 'ਚ ਹੱਥਕੜੀਆਂ ਸਨ। ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਇਸ 'ਚ 40 ਸਾਲਾ ਜਾਰਜ ਲਗਾਤਾਰ ਪੁਲਿਸ ਅਧਿਕਾਰੀ ਨੂੰ ਆਪਣੇ ਗੋਡੇ ਹਟਾਉਣ ਲਈ ਬੇਨਤੀ ਕਰਦਾ ਰਿਹਾ। ਉਸ ਨੇ ਕਿਹਾ, "ਤੁਹਾਡਾ ਗੋਡਾ ਮੇਰੇ ਗਲੇ 'ਤੇ ਹੈ। ਮੈਂ ਸਾਹ ਨਹੀਂ ਲੈ ਸਕਦਾ….।" ਹੌਲੀ-ਹੌਲੀ ਉਸ ਦੀ ਹਰਕਤ ਰੁਕ ਜਾਂਦੀ ਹੈ। ਇਸ ਤੋਂ ਬਾਅਦ ਅਧਿਕਾਰੀ ਕਹਿੰਦਾ ਹੈ, "ਉਠੋ ਤੇ ਕਾਰ 'ਚ ਬੈਠੋ।" ਉਦੋਂ ਵੀ ਉਸ ਦੀ ਕੋਈ ਹਿਲਜੁਲ ਨਹੀਂ ਹੁੰਦੀ। ਇਸ ਦੌਰਾਨ ਆਸਪਾਸ ਕਾਫ਼ੀ ਭੀੜ ਜਮਾਂ ਹੋ ਜਾਂਦੀ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਉਸ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Curfew in 25 US cities Trump warns protesters- We have dangerous dogs and deadly weapons