ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Cyclone Idai: ਜ਼ਿੰਬਾਬਵੇ ਆਏ ਚੱਕਰਵਾਤ ’ਚ ਕਰੀਬ 150 ਲੋਕਾਂ ਦੀ ਮੌਤ

Cyclone Idai: ਜ਼ਿੰਬਾਬਵੇ ਆਏ ਚੱਕਰਵਾਤ ’ਚ ਕਰੀਬ 150 ਲੋਕਾਂ ਦੀ ਮੌਤ

ਪੂਰਬੀ ਜ਼ਿੰਬਾਬਵੇ ਵਿਚ ਬੀਤੇ ਦਿਨੀਂ ਆਏ ਚੱਕਰਵਾਤ ‘ਇਡਾਈ’ ਵਿਚ ਘੱਟੋ ਘੱਟ 150 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਲਾਪਤਾ ਹਨ। ਜ਼ਿੰਬਾਬਵੇ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 15 ਲੱਖ ਤੋਂ ਜ਼ਿਆਦਾ ਲੋਕ ਇਸ ਚੱਕਰਵਾਤ ਨਾਲ ਪ੍ਰਭਾਵਿਤ ਹੋਏ ਹਨ।

 

ਜ਼ਿੰਬਾਬਵੇ ਦੇ ਸੂਚਨਾ ਮੰਤਰਾਲੇ ਨੇ ਟਵੀਟ ਕੀਤਾ ਕਿ ਜ਼ਿਆਦਾਤਰ ਮੌਤਾਂ ਚਿਮਨੀਮਾਨੀ ਪੂਰਬ ਵਿਚ ਹੋਈ ਹੈ। ਜ਼ਿੰਬਾਬਵੇ ਦੇ ਨਾਗਰਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਦੇ ਗੁੰਮ ਹੋਣ ਦੀ ਖਬਰ ਮਿਲੀ ਹੈ। ਤੂਫਾਨ ਦੌਰਾਨ ਮੋਜਾਂਬਿਕ ਸੀਮਾ ਨਾਲ ਲਗਦੇ ਮਨੀਕਾਲੈਂਡ ਪ੍ਰਾਂਤ ਵਿਚ ਕਈ ਘਰ ਹਾਦਸਾਗ੍ਰਸਤ ਹੋ ਗੲ ਅਤੇ ਕਈ ਪੁਲ ਬੈਠ ਗਏ। ਅਬੂ ਧਾਬੀ ਦੀ ਯਾਤਰਾ ਉਤੇ ਗਏ ਰਾਸ਼ਟਰਪਤੀ ਇਮਰਸਨ ਮਨਾਂਗਗਵਾ ਨੇ ਪ੍ਰਭਾਵਿਤ ਖੇਤਰਾਂ ਵਿਚ ਐਂਮਰਜੈਂਸੀ ਸਥਿਤੀ ਐਲਾਨ ਦਿੱਤੀ ਹੈ।

 

ਮੋਜਾਂਬਿਕ ਵਿਚ ਚੱਕਰਵਾਤ ਨਾਲ 19 ਲੋਕਾਂ ਦੀ ਮੌਤ

 

ਜ਼ਿੰਬਾਬਵੇ ਦਾ ਗੁਆਢੀ ਦੇਸ਼ ਮੱਧ ਮੋਜਾਂਬਿਕ ਵਿਚ ਸ਼ੁੱਕਰਵਾਰ ਨੂੰ ਆਏ ਚੱਕਰਵਾਤ ‘ਇਡਾਈ’ ਦੇ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਬੀਰਾ ਸ਼ਹਿਰ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸੇ ਨਾਲੋਂ ਟੁੱਟ ਗਿਆ।

ਰੇਡੀਓ ਮੋਜਾਂਬਿਕ ਦੇ ਅਨੁਸਾਰ, ਜ਼ਿਆਦਾਤਰ ਮੌਤਾ ਸੋਫਾਲਾ ਸੂਬੇ ਦੇ ਬੀਰਾ ਸ਼ਹਿਰ ਵਿਚ ਹੋਈਆਂ ਹਨ।  ਜਦੋਂ ਕਿ 70 ਤੋਂ ਜ਼ਿਆਦਾ ਹੋਰ ਲੋਕ ਜ਼ਖਮੀ ਹੋ ਗਏ ਹਨ। ਚੱਕਰਵਾਤ ਕਾਰਨ ਬੀਰਾ ਵਿਚ ਬਿਜਲੀ ਗੁਲ ਹੋ ਗਈ ਹੈ। ਹਵਾਈ ਅੱਡਾ ਵੀ ਬੰਦ ਹੋ ਗਿਆ ਅਤੇ ਸੜਕਾਂ ਉਤੇ ਹੜ੍ਹ ਦਾ ਪਾਣੀ ਭਰ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Idai At least 31 people died in cyclone in Zimbabwe more than 100 missing