ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੇਪਾਲ ਨੇ ਨਹੀਂ ਮਨਾਉਣ ਦਿੱਤਾ ਦਲਾਈਲਾਮਾ ਦਾ ਜਨਮ–ਦਿਨ, ਚੀਨੀ ਦਬਾਅ ਸਪੱਸ਼ਟ

​​​​​​​ਨੇਪਾਲ ਨੇ ਨਹੀਂ ਮਨਾਉਣ ਦਿੱਤਾ ਦਲਾਈਲਾਮਾ ਦਾ ਜਨਮ–ਦਿਨ, ਚੀਨੀ ਦਬਾਅ ਸਪੱਸ਼ਟ

ਨੇਪਾਲ ‘ਚ ਦਲਾਈਲਾਮਾ ਦਾ ਜਨਮ–ਦਿਨ ਮਨਾਉਣ ਦੇ ਪ੍ਰੋਗਰਾਮ ਨੂੰ ਸਰਕਾਰ ਵੱਲੋਂ ਕੋਈ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਕੱਲ੍ਹ ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਨੂੰ ਨੇਪਾਲ ’ਚ ਗੁਆਂਢੀ ਦੇਸ਼ ਚੀਨ ਦੇ ਵਧਦੇ ਪ੍ਰਭਾਵ ਦੇ ਇੱਕ ਹੋਰ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ।

 

 

ਨੇਪਾਲ ’ਚ ਲਗਭਗ 20,000 ਤਿੱਬਤੀਆਂ ਨੇ ਪਨਾਹ ਲਈ ਹੋਈ ਹੈ ਪਰ ਬੀਜਿੰਗ ਦੇ ਦਬਾਅ ਕਾਰਨ ਨੇਪਾਲ ਦੀ ਮੌਜੂਦਾ ਖੱਬੇ–ਪੱਖੀ ਸਰਕਾਰ ਨੇ ਸ਼ਰਨਾਰਥੀਆਂ ਦੀਆਂ ਗਤੀਵਿਧੀਆਂ ਪ੍ਰਤੀ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ।

 

 

ਕਾਠਮੰਡੂ ਦੇ ਸਹਾਇਕ ਮੁੱਖ ਜ਼ਿਲ੍ਹਾ ਅਧਿਕਾਰੀ ਕ੍ਰਿਸ਼ਨ ਬਹਾਦਰ ਕਟੂਵਾਲ ਨੇ ਕਿਹਾ ਕਿ – ‘ਇਹ ਪ੍ਰਵਾਨਗੀ ਇਸ ਲਈ ਨਹੀਂ ਦਿੱਤੀ ਗਈ ਕਿਉਂਕਿ ਉੱਥੇ ਸ਼ਾਂਤੀ ਤੇ ਸੁਰੱਖਿਆ ਨੂੰ ਲੈ ਕੇ ਸਮੱਸਿਆ ਹੋ ਸਕਦੀ ਹੈ।’

 

 

ਉਨ੍ਹਾਂ ਕਿਹਾ ਕਿ ਹੁਣ ਕੁਝ ਨਹੀਂ ਹੋ ਸਕਦਾ ਪਰ ਸਾਨੂੰ ਗ਼ੈਰ–ਵਾਜਬ ਗਤੀਵਿਧੀਆਂ ਤੇ ਇੱਥੋਂ ਤੱਕ ਖ਼ੁਦਕੁਸ਼ੀ ਦੀ ਸੰਭਾਵਨਾ ਨੂੰ ਲੈ ਕੇ ਚੌਕਸ ਰਹਿਣਾ ਹੋਵੇਗਾ।

 

 

ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਤਿੱਬਤੀ ਭਾਈਚਾਰੇ ਦੇ ਇਲਾਕਿਆਂ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਸਨ। ਇਨ੍ਹਾਂ ਵਿੱਚੋਂ ਇੱਕ ਬੁੱਧ ਮੱਠ ਵੀ ਸ਼ਾਮਲ ਹੈ, ਜਿੱਥੇ ਦਲਾਈਲਾਮਾ ਦਾ 84ਵਾਂ ਜਨਮ–ਦਿਹਾੜਾ ਮਨਾਇਆ ਜਾਣਾ ਸੀ।

 

 

ਆਯੋਜਨ ਕਮੇਟੀ ਦੇ ਇੱਕ ਮੈਂਬਰ ਨੇ ਦੱਸਿਆ ਕਿ ਕਾਫ਼ੀ ਤਿਆਰੀ ਕੀਤੀ ਜਾ ਚੁੱਕੀ ਸੀ ਪਰ ਆਖ਼ਰ ਤੱਕ ਜਾ ਕੇ ਵੀ ਪ੍ਰਵਾਨਗੀ ਨਹੀਂ ਮਿਲੀ। ਸਰਕਾਰ ਲਗਾਤਾਰ ਸਖ਼ਤ ਹੁੰਦੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dalailama s birthday celebrations not sanctioned in Nepal Chinese pressure is clear