ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਹੁਣ ਭਾਰਤੀ ਸਿੱਖ ਕਰ ਸਕਣਗੇ 500 ਸਾਲ ਪੁਰਾਣੇ ਗੁਰਦੁਆਰੇ ਦੇ ਦਰਸ਼ਨ

ਪਾਕਿ ’ਚ ਹੁਣ ਭਾਰਤੀ ਸਿੱਖ ਕਰ ਸਕਣਗੇ 500 ਸਾਲ ਪੁਰਾਣੇ ਗੁਰਦੁਆਰੇ ਦੇ ਦਰਸ਼ਨ

ਸਿੱਖ ਭਾਈਚਾਰੇ ਲਈ ਇਹ ਖੁਸ਼ਖਬਰੀ ਹੈ ਕਿ ਉਹ ਪਾਕਿਸਤਾਨ ਵਾਲੇ ਪੰਜਾਬ ਵਿਚ 500 ਸਾਲ ਪੁਰਾਣੇ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਿਆਲਕੋਟ ਵਿਚ ਸਥਿਤ 500 ਸਾਲ ਪੁਰਾਣੇ ਗੁਰਦੁਆਰਾ ਬਾਬੇ ਦੀ ਬੇਰ ਹੁਣ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ।  ਇਸ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਨਹੀਂ ਸੀ।

 

ਇਸ ਗੁਰਦੁਆਰਾ ਨੂੰ ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਸ਼ਰਧਾਲੂ ਨੱਥਾ ਸਿੰਘ ਨੇ ਬਣਵਾਇਆ ਸੀ।  ਇਸ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਕਸ਼ਮੀਰ ਯਾਤਰਾ ਤੋਂ ਸਿਆਲਕੋਟ ਵਾਪਸ  ਆਏ ਤਾਂ ਉਨ੍ਹਾਂ ਇਸ ਥਾਂ ਉਤੇ ਬੇਰ ਦੇ ਇਕ ਪੌਦੇ ਹੇਠ ਆਰਾਮ ਕੀਤਾ ਸੀ।  

 

ਸਥਾਨਕ ਮੀਡੀਆ ਅਨੁਸਾਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਗਵਰਨਰ ਮੁਹੰਮਦ ਸਰਵਰ ਦੇ ਨਿਰਦੇਸ਼ ਉਤੇ ਬਾਬੇ–ਦੀ–ਬੇਰ ਗੁਰਦੁਆਰੇ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਲਾਹੌਰ ਤੋਂ 140 ਕਿਲੋਮੀਟਰ ਦੂਰ ਸਿਆਲਕੋਟ ਸ਼ਹਿਰ ਵਿਚ ਸਥਿਤ ਇਸ ਗੁਰਦੁਆਰੇ ਵਿਚ ਦੇਸ਼–ਵਿਦੇਸ਼ ਤੋਂ ਵੱਡੀ ਗਿਣਤੀ ਸ਼ਰਧਾਲੂ ਪਹੁੰਚਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Darshan of 500 Year Old Sikh Gurdwara