ਅਗਲੀ ਕਹਾਣੀ

ਕੈਨੇਡਾ ਦੇ ਐਬਟਸਫੋਰਡ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ

ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ ਸ਼ਾਮ ਸਮੇਂ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਲੀਅਰਬਰੂਕ ਰੋਡ 'ਤੇ ਸੀ.ਆਈ.ਬੀ.ਸੀ. ਬੈਂਕ ਦੇ ਸਾਹਮਣੇ ਸ਼ਾਮ ਦੇ ਲਗਭਗ 6:45 ਵਜੇ ਕੁੱਝ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਅਤੇ ਜਦ ਪੁਲਿਸ ਮੌਕੇ 'ਤੇ ਪੁੱਜੀ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਦੀ ਲਾਸ਼ ਮਿਲੀ। ਹਾਲੇ ਤਕ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

 

ਪੁਲਿਸ ਮੁਤਾਬਿਕ ਇਹ ਟਾਰਗੇਟ ਕਿਲਿੰਗ ਦਾ ਕਤਲ ਹੈ। ਪੁਲਿਸ ਅਧਿਕਾਰੀ ਜੁਡੀ ਬਰਡ ਨੇ ਇਸ ਸਬੰਧੀ ਕੁੱਝ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਦੀ ਲਾਸ਼ ਬੈਂਕ ਦੇ ਏ.ਟੀ.ਐੱਮ. ਏਰੀਏ 'ਚ ਪਈ ਸੀ ਅਤੇ ਦਰਵਾਜ਼ੇ ਦਾ ਕੱਚ ਟੁੱਟ ਕੇ ਫੈਲਿਆ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਬੈਂਕ ਬੰਦ ਸੀ। ਜਾਂਚ ਅਧਿਕਾਰੀ ਇਸ ਸਥਾਨ 'ਤੇ ਜਾਂਚ ਕਰਦੇ ਹੋਏ ਦਿਖਾਈ ਦਿੱਤੇ। ਐਬਟਸਫੋਰਡ ਪੁਲਿਸ ਅਤੇ ਇੰਟੇਗ੍ਰੇਟਡ ਹੋਮੀਸਾਈਡ ਜਾਂਚ ਟੀਮ ਮਿਲ ਕੇ ਇਸ ਮਾਮਲੇ ਦੀ ਜਾਂਚ 'ਚ ਲੱਗ ਗਈਆਂ ਹਨ।

 

ਦੱਸਣਯੋਗ ਹੈ ਕਿ ਐਬਟਸਫੋਰਡ 'ਚ 2 ਹਫਤਿਆਂ ਦੌਰਾਨ ਇਹ ਦੂਜਾ ਕਤਲ ਹੈ। 3 ਅਕਤਬੂਰ ਨੂੰ ਇਕ 19 ਸਾਲਾ ਪੰਜਾਬੀ ਨੌਜਵਾਨ ਵਰਿੰਦਰਪਾਲ ਗਿੱਲ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਵੀ ਹਾਲੇ ਜਾਂਚ ਚੱਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death of a person in firing in Abbotsford Canada