ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਤਰਨਾਕ ਅੱਤਵਾਦੀ ਸੰਗਠਨ ਹੱਕਾਨੀ ਨੈਟਵਰਕ ਦੇ ਮੁਖੀ ਦੀ ਮੌਤ

ਅਫਗਾਨਿਸਤਾਨ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਸੰਗਠਨਾਂ ਚ ਸ਼ਾਮਲ ਹੱਕਾਨੀ ਨੈਟਵਰਕ ਦੇ ਮੁਖੀ ਜਲਾਲੁਦੀਨ ਹੱਕਾਨੀ ਦੀ ਲੰਬੀ ਬੀਮਾਰੀ ਮਗਰੋਂ ਮੌਤ ਹੋ ਗਈ। ਇਸ ਦਾ ਐੈਲਾਨ ਹੱਕਾਨੀ ਨੈਟਵਰਕ ਦੇ ਸਾਥੀ ਸੰਗਠਨ ਅਫਗਾਨ ਤਾਲਿਬਾਨ ਨੇ ਮੰਗਲਵਾਰ ਨੂੰ ਕੀਤੀ। ਤਾਲਿਬਾਨ ਨੇ ਇੱਕ ਬਿਆਨ ਚ ਕਿਹਾ ਕਿ ਜਲਾਲੁਦੀਨ ਹੱਕਾਨੀ ਦਾ ਮੁੰਡਾ ਸਿਰਾਜੁਦੀਨ ਹੱਕਾਨੀ ਹੁਣ ਇਸ ਅੱਤਵਾਦੀ ਸੰਗਠਨ ਦਾ ਪ੍ਰਧਾਨ ਹੋਵੇਗਾ ਅਤੇ ਉਹ ਤਾਲਿਬਾਨ ਦਾ ਉਪ ਪ੍ਰਧਾਨ ਵੀ ਹੈ।

 

ਤਾਲਿਬਾਨ ਨੇ ਟਵਿੱਟਰ ਤੇ ਅੰਗਰੇਜ਼ੀ ਚ ਜਾਰੀ ਕੀਤੇ ਆਪਣੇ ਬਿਆਨ ਚ ਕਿਹਾ ਕਿ ਜਲਾਲੁਦੀਨ ਵਰਤਮਾਨ ਦੌਰ ਦੇ ਮੁੱਖ ਜੇਹਾਦੀਆਂ ਚੋਂ ਇੱਕ ਸੀ। ਉਹ ਇੱਕ ਅਫਗਾਨ ਮੁਜ਼ਾਹਿਦੀਨ ਕਮਾਂਡਰ ਵੀ ਰਿਹਾ ਸੀ ਜਿਸ ਨੇ 1980 ਦੇ ਦਹਾਕੇ ਚ ਅਮਰੀਕਾ ਅਤੇ ਪਾਕਿਸਤਾਨ ਦੀ ਮਦਦ ਨਾਲ ਅਫਗਾਨਿਸਤਾਨ ਚ ਸੋਵਿਅਤ ਸਮੂਹ ਦੇ ਕਬਜ਼ੇ ਖਿਲਾਫ ਜੰਗ ਲੜੀ।

 

 

 

 

ਜਿ਼ਕਰਯੋਗ ਹੈ ਕਿ ਜਲਾਲੁਦੀਨ ਅਰਬੀ ਭਾਸ਼ ਦਾ ਮਾਹਰ ਸੀ। ਉਸਦੇ ਓਸਾਮਾ ਬਿਨ ਲਾਦੇਨ ਸਮੇਤ ਅਰਬ ਜੇਹਾਦੀਆਂ ਨਾਲ ਨੇੜਲੇ ਸਬੰਧ ਰਹੇ। ਹਾਲੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਉਸਦੀ ਮੌਤ ਕਦੋਂ ਅਤੇ ਕਿੱਥੇ ਹੋਈ ਹੈ। ਲੰਘੇ ਸਾਲਾਂ ਚ ਕਈ ਵਾਰ ਉਸਦੀ ਮੌਤ ਨੂੰ ਲੈ ਕੇ ਅਫਵਾਹਾਂ ਸਾਹਮਣੇ ਆਉਂਦੀਆਂ ਰਹਿਈਆਂ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death of the head of a dangerous terrorist organization the Haqqani network