ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 131 ਹੋਈ, ਰੋਜ਼ਾਨਾ ਸੈਂਕੜੇ ਨਵੇਂ ਕੇਸ ਆ ਰਹੇ ਸਾਹਮਣੇ

ਚੀਨ ’ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 131 ਹੋਈ, ਰੋਜ਼ਾਨਾ ਸੈਂਕੜੇ ਨਵੇਂ ਕੇਸ ਆ ਰਹੇ ਸਾਹਮਣੇ

ਚੀਨ ’ਚ ਕੋਰੋਨਾ ਵਾਇਰਸ ਹੋਰ ਵੀ ਘਾਤਕ ਹੁੰਦਾ ਜਾ ਰਿਹਾ ਹੈ। ਇਸ ਵਾਇਰਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 131 ’ਤੇ ਪੁੱਜ ਗਈ ਹੈ। ਰੋਜ਼ਾਨਾ ਸੈਂਕੜੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਬੁੱਧਵਾਰ ਨੂੰ ਕੇਂਦਰੀ ਹੁਵੇਈ ਸੂਬੇ ’ਚ ਅਧਿਕਾਰੀਆਂ ਨੇ 25 ਘਾਤਕ ਅਤੇ 840 ਨਵੇਂ ਮਾਮਲਿਆਂ ਬਾਰੇ ਰਿਪੋਰਟ ਦਿੱਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਤਿੱਬਤ ਨੂੰ ਛੱਡ ਕੇ ਚੀਨ ਦੇ ਸਾਰੇ ਸੁਬਿਆਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ; ਜਿਸ ਕਾਰਨ ਸਿਹਤ ਅਧਿਕਾਰੀਆਂ ਸਾਹਵੇਂ ਇਸ ਸਮੱਸਿਆ ਨਾਲ ਨਿਪਟਣ ਵਿੱਚ ਵੱਡੀ ਚੁਣੌਤੀ ਪੇਸ਼ ਆ ਰਹੀ ਹੈ।

 

 

ਚੀਨ ਦੀ ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 5,300 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇੱਥੇ ਵਰਨਣਯੋਗ ਹੈ ਕਿ ਜਾਪਾਨ ਦੀ ਸਰਕਾਰ ਆਪਣੇ 200 ਨਾਗਰਿਕਾਂ ਨੂੰ ਸ਼ਹਿਰ ਤੋਂ ਵਾਪਸ ਲੈ ਗਈ ਹੈ ਤੇ ਇੰਝ ਹੀ ਅਮਰੀਕੀ ਪ੍ਰਸ਼ਾਸਨ ਨੇ ਆਪਣੇ 240 ਨਾਗਰਿਕਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਵਾਪਸ ਲੈ ਆਂਦਾ ਹੈ।

 

 

ਭਾਰਤ ਸਰਕਾਰ ਨੇ ਵੀ ਆਪਣੇ ਭਾਰਤੀ ਲੋਕਾਂ ਨੂੰ ਉੱਥੋਂ ਵਾਪਸ ਲਿਆਉਣ ਦੀ ਗੱਲ ਆਖੀ ਹੈ। ਕੋਰੋਨਾ ਵਾਇਰਸ ਦਾ ਕੇਂਦਰ ਚੀਨ ਦਾ ਸ਼ਹਿਰ ਵੁਹਾਨ ਹੀ ਬਣਿਆ ਹੋਇਆ ਹੈ।

 

 

ਕੋਰੋਨਾ ਵਾਇਰਸ ਕਾਰਨ ਵੁਹਾਨ ਤੇ ਉਸ ਦੇ ਆਲੇ–ਦੁਆਲੇ ਦੇ ਲਗਭਗ 5 ਕਰੋੜ ਲੋਕਾਂ ਨੂੰ ਆਪੋ–ਆਪਣੇ ਘਰਾਂ ਅੰਦਰ ਹੀ ਰਹਿਣ ਲਈ ਆਖਿਆ ਗਿਆ ਹੈ। ਅਗਲੇ ਹੁਕਮਾਂ ਤੱਕ ਉਹ ਬਿਨਾ ਕਿਸੇ ਜ਼ਰੂਰੀ ਕੰਮਾਂ ਤੇ ਇਜਾਜ਼ਤ ਤੋਂ ਬਗ਼ੈਰ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ। ਚੀਨ ਸਰਕਾਰ ਨੇ ਪਹਿਲਾਂ ਹੀ ਵੁਹਾਨ ਤੇ ਹੁਵੇਈ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਆਵਾਜਾਈ ’ਤੇ ਵੀ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ।

 

 

ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਫ਼ਿੰਗ ਨੇ ਮੰਗਲਵਾਰ ਨੂੰ ਆਖਿਆ ਸੀ ਕਿ ਦੇਸ਼ ਇਸ ਵੇਲੇ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਤੇ ਇਸ ਬੀਮਾਰੀ ਉੱਤੇ ਲਗਾਮ ਕੱਸਣ ਲਈ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ਤਾ ਵਰਤੇਗੀ। ਉਨ੍ਹਾਂ ਕਿਹਾ ਸੀ ਕਿ ਇਹ ਮਹਾਮਾਰੀ ਬਹੁਤ ਵੱਡਾ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਅਸੀਂ ਇਸ ਨੂੰ ਲੁਕਾ ਨਹੀਂ ਸਕਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death toll due to Corona Virus in China reaches 131 Hundreds of new cases coming Daily