ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1,765 ਹੋਈ, 67,000 ਪ੍ਰਭਾਵਿਤ

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1,765 ਹੋਈ, 67,000 ਪ੍ਰਭਾਵਿਤ

ਚੀਨ ’ਚ ਕਹਿਰ ਮਚਾ ਰਿਹਾ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਰੋਜ਼ਾਨਾ ਸੈਂਕੜੇ ਜਾਨਾਂ ਜਾ ਰਹੀਆਂ ਹਨ। ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ 1,765 ਤੱਕ ਪੁੱਜ ਗਈ ਹੈ। ਇਸੇ ਵਾਇਰਸ ਦੀ ਛੂਤ ਕਾਰਨ ਏਸ਼ੀਆ ਤੋਂ ਬਾਹਰ ਮੌਤ ਦਾ ਪਹਿਲਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਫ਼ਰਾਂਸ ਘੁੰਮਣ ਗਈ 80 ਸਾਲਾ ਚੀਨੀ ਸੈਲਾਨੀ ਦੀ ਮੌਤ ਇਸੇ ਵਾਇਰਸ ਕਾਰਨ ਹੋਈ ਹੈ।

 

 

ਚੀਨ ਦੇ ਹੁਵੇਈ ਸੂਬੇ ਦੀ ਇਹ ਔਰਤ ਬੀਤੀ 16 ਜਨਵਰੀ ਨੂੰ ਫ਼ਰਾਂਸ ਗਈ ਸੀ ਤੇ ਉਸ ਨੂੰ ਬੀਮਾਰੀ ਕਾਰਨ ਬੀਤੀ 25 ਜਨਵਰੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

 

 

ਇਸ ਦੌਰਾਨ ਦੁਨੀਆ ਭਰ ਦੇ 67,000 ਤੋਂ ਵੱਧ ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 2,641 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਸਨਿੱਚਰਵਾਰ ਨੂੰ 1,373 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ।

 

 

ਚੀਨ ਤੋਂ ਇਲਾਵਾ ਹਾਂਗ ਕਾਂਗ ’ਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ। ਇੱਥੇ 56 ਮਾਮਲੇ ਸਾਹਮਣੇ ਆਏ ਹਨ। ਮਕਾਓ ’ਚ ਵੀ 10 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

 

 

ਹੋਰ ਤਾਂ ਹੋਰ ਹੁਣ ਚੀਨ ਨੂੰ ਨਕਦ ਰਕਮਾਂ ਰਾਹੀਂ ਇਸ ਵਾਇਰਸ ਦੀ ਲਾਗ ਫੈਲਣ ਦਾ ਡਰ ਸਤਾ ਰਿਹਾ ਹੈ। ਇਸੇ ਕਾਰਨ ਉੱਥੋਂ ਦੀ ਸਰਕਾਰ ਨੇ ਪ੍ਰਭਾਵਿਤ ਇਲਾਕਿਆਂ ’ਚ ਨਾ ਸਿਰਫ਼ ਮੌਜੂਦਾ ਨੋਟਾਂ ਤੇ ਸਿੱਕਿਆਂ ਦੀ ਵਰਤੋਂ ਉੱਤੇ ਰੋਕ ਲਾ ਦਿੱਤੀ ਹੈ, ਸਗੋਂ ਉਨ੍ਹਾਂ ਨੂੰ ਇਕੱਠਾ ਕਰ ਕੇ ਕੀਟਾਣੂ–ਮੁਕਤ ਕਰਨ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ।

 

 

ਵਿਸ਼ਵ ਸਿਹਤ ਸੰਗਠਨ (WHO) ਨੇ ਪਿਛਲੇ ਸਾਲ ਇਸ ਬੀਮਾਰੀ ਦੇ ਸਾਹਮਣੇ ਆਉਣ ਤੇ ਇਸ ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਕਾਰਨ ਇਸ ਨੂੰ ਕੋਵਿਡ–19 ਦਾ ਨਾਂਅ ਦਿੱਤਾ ਹੈ। ਚੀਨੀ ਸਿਹਤ ਅਧਿਕਾਰੀਆਂ ਮੁਤਾਬਕ ਇਹ ਕੋਰੋਨਾ ਵਾਇਰਸ ਦਰਅਸਲ ‘ਸਾਰਸ’ ਦਾ ਇੱਕ ਦੂਜਾ ਵਿਗੜਿਆ ਰੂਪ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Toll due to Corona Virus in China reaches 1765 Affected 67000