ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1,110 ਹੋਈ, 42,708 ਪ੍ਰਭਾਵਿਤ

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1,110 ਹੋਈ, 42,708 ਪ੍ਰਭਾਵਿਤ

ਚੀਨ ’ਚ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਚੀਨੀ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਪਰ ਫਿਰ ਵੀ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ।

 

 

ਅੱਜ ਬੁੱਧਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਚੀਨ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,110 ਤੱਕ ਪੁੱਜ ਗਈ ਹੈ। ਇਸ ਤੋਂ ਇਲਾਵਾ ਇਸ ਵਾਇਰਸ ਕਾਰਨ ਪ੍ਰਭਾਵਿਤ ਤੇ ਪੀੜਤ ਵਿਅਕਤੀਆਂ ਦੀ ਗਿਣਤੀ ਵੀ ਵਧ ਕੇ 42,708 ਹੋ ਗਈ ਹੈ।

 

 

ਵਿਸ਼ਵ ਸਿਹਤ ਸੰਗਠਨ (WHO) ਨੇ ਜਨੇਵਾ ’ਚ ਇੱਕ ਮੀਟਿੰਗ ਕੀਤੀ, ਤਾਂ ਜੋ ਤੇਜ਼ੀ ਨਾਲ ਜਾਂਚ, ਦਵਾਈਆਂ ਤੇ ਟੀਕੇ ਉਪਲਬਧ ਕਰਵਾਏ ਜਾ ਸਕਣ ਤੇ ਇਸ ਮਹਾਮਾਰੀ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ। ਇਸ ਮਹਾਂਮਾਰੀ ਦੀ ਲਾਗ ਪਹਿਲਾਂ ਹੀ 20 ਦੇਸ਼ਾਂ ਤੱਕ ਪੁੱਜ ਚੁੱਕੀ ਹੈ।

 

 

ਵਿਸ਼ਵ ਸਿਹਤ ਸੰਗਠਨ (WHO) ਦੇ ਕੌਮਾਂਤਰੀ ਮਾਹਿਰਾਂ ਦੀ ਇੱਕ ਟੀਮ ਬਰੁਸ ਐਲਵਰਡ ਦੀ ਅਗਵਾਈ ਹੇਠ ਸੋਮਵਾਰ ਰਾਤੀਂ ਚੀਨ ਪੁੱਜੀ। ਡਾ. ਐਲਵਰਡ ਹੰਗਾਮੀ ਸਿਹਤ ਜਿਹੇ ਹਾਲਾਤ ਨਾਲ ਨਿਪਟਣ ਵਿੱਚ ਮਾਹਿਰ ਹਨ।

 

 

ਇਸ ਟੀਮ ਨੇ ਮੰਗਲਵਾਰ ਨੂੰ ਕਰੋਨਾ ਵਾਇਰਸ ਦੇ ਕਹਿਰ ਨਾਲ ਨਿਪਟਣ ਲਈ ਚੀਨ ਦੇ ਸਿਹਤ ਅਧਿਕਾਰੀਆਂ ਨਾਲ ਚਰਚਾ ਸ਼ੁਰੂ ਕੀਤੀ। ਜਨੇਵਾ ’ਚ 400 ਵਿਗਿਆਨੀਆਂ ਦੀ ਮੀਟਿੰਗ 11–12 ਫ਼ਰਵਰੀ ਨੂੰ ਹੋ ਰਹੀ ਹੈ; ਜਿਸ ਵਿੱਚ ਵਾਇਰਸ ਦੇ ਵੱਖੋ–ਵੱਖਰੇ ਪੱਖਾਂ ਉੱਤੇ ਚਰਚਾ ਕੀਤੀ ਜਾ ਰਹੀ ਹੈ।

 

 

ਇਸ ਦੌਰਾਨ ਚੀਨ ਸਰਕਾਰ ਨੇ ਵੁਹਾਨ ’ਚ ਕਈ ਅਧਿਕਾਰੀਆਂ ਨੂੰ ਇਸ ਵਾਇਰਸ ਦੇ ਹੋਰ ਫੈਲਣ ਤੋਂ ਰੋਕਣ ਵਿੱਚ ਲਾਪਰਵਾਹੀ ਵਰਤਣ ਕਾਰਨ ਅਹੁਦਿਆਂ ਤੋਂ ਫ਼ਾਰਗ ਕਰ ਦਿੱਤਾ ਹੈ।

 

 

WHO ਦੀ ਟੀਮ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਿਪਟਣ ਲਈ ਚੀਨੀ ਸਿਹਤ ਅਧਿਕਾਰੀਆਂ ਦੀ ਮਦਦ ਕਰ ਰਹੀ ਹੈ। ਕੋਰੋਨਾ ਵਾਇਰਸ ਦਰਅਸਲ ਕਈ ਕੀਟਾਣੂਆਂ ਦਾ ਇੱਕ ਵੱਡਾ ਸਮੂਹ ਹੁੰਦਾ ਹੈ ਪਰ ਉਨ੍ਹਾਂ ਵਿੱਚੋਂ ਸਿਰਫ਼ ਛੇ ਕੀਟਾਣੂ ਹੀ ਲੋਕਾਂ ਨੂੰ ਬੀਮਾਰ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Toll due to Corona Virus reaches 1110 Affected 42708