ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1,631 ਹੋਈ, 67,535 ਪ੍ਰਭਾਵਿਤ

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 1,631 ਹੋਈ, 67,535 ਪ੍ਰਭਾਵਿਤ

ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਤੱਕ ਇਸ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1,631 ਹੋ ਗਈ ਹੈ। ਸਿਰਫ਼ ਕੱਲ੍ਹ ਸ਼ੁੱਕਰਵਾਰ ਨੂੰ ਹੀ ਇਸ ਬੀਮਾਰੀ ਕਾਰਨ ਚੀਨ ’ਚ 143 ਵਿਅਕਤੀਆਂ ਦੀ ਮੌਤ ਹੋ ਗਈ। ਇਸ ਬੀਮਾਰੀ ਦੀ ਲਪੇਟ ’ਚ ਹੁਣ ਤੱਕ 57,535 ਵਿਅਕਤੀ ਆ ਚੁੱਕੇ ਹਨ ਤੇ ਉਹ ਸਾਰੇ ਜ਼ੇਰੇ ਇਲਾਜ ਹਨ। ਉਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 

 

ਕੋਰੋਨਾ ਵਾਇਰਸ ਦਾ ਕੇਂਦਰ ਰਹੇ ਹੁਵੇਈ ਸੂਬੇ ’ਚ ਇਸ ਬੀਮਾਰੀ ਨੇ 2,420 ਨਵੇਂ ਵਿਅਕਤੀਆਂ ਨੁੰ ਆਪਣੀ ਲਪੇਟ ’ਚ ਲੈ ਲਿਆ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੁਵੇਈ ਸੂਬੇ ’ਚ ਇਸ ਬੀਮਾਰੀ ਕਾਰਨ 139 ਵਿਅਕਤੀਆਂ ਦੀ ਮੌਤ ਹੋ ਗਈ; ਜਦ ਕਿ ਹੇਨਾਨ ’ਚ ਦੋ ਵਿਅਕਤੀ ਇਸ ਵਾਇਰਸ ਦੀ ਲਪੇਟ ’ਚ ਆ ਕੇ ਮਾਰੇ ਗਏ।

 

 

ਰਾਜਧਾਨੀ ਬੀਜਿੰਗ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਧਰ ਚੋਂਗਚਿੰਗ ’ਚ ਵੀ ਇੱਕ ਮਰੀਜ਼ ਨੇ ਦਮ ਤੋੜ ਦਿੱਤਾ; ਇੰਝ ਇਕੱਲੇ ਸ਼ੁੱਕਰਵਾਰ ਨੁੰ ਮੌਤਾਂ ਦੀ ਗਿਣਤੀ 143 ਹੋ ਗਈ

 

 

ਚੀਨ ਤੋਂ ਬਾਹਰ 580 ਵਿਅਕਤੀ ਇਸ ਬੀਮਾਰੀ ਦੀ ਲਪੇਟ ’ਚ ਆ ਗਏ ਹਨ; ਜਦ ਕਿ ਚੀਨ ਤੋਂ ਇਲਾਵਾ ਤਿੰਨ ਦੇਸ਼ਾਂ ’ਚ ਕੋਰੋਨਾ ਵਾਇਰਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ। ਇਨ੍ਹਾਂ ਇੰਕ ਫ਼ਿਲੀਪੀਨਜ਼, ਇੱਕ ਹਾਂਗ ਕਾਂਗ ਤੇ ਇੱਕ ਮੌਤ ਜਾਪਾਨ ਦੇ ਮਰੀਜ਼ ਦੀ ਹੋਈ ਹੈ।

 

 

ਚਰੀਨ ਦੇ ਵੁਹਾਨ ’ਚ ਨਵੋਂ ਬਣਾੲੈ ਹਸਪਤਾਲ ’ਚ ਦਾਖ਼ਲ ਕੋਰੋਨਾ ਵਾਇਰਸ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ 1,000 ਤੱਕ ਪੁੱਜ ਗਈ ਹੈ। ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਣ ਤੋਂ ਬਾਅਦ ਚੀਨ ਨੇ ਬਹੁਤ ਘੱਟ ਦਿਨਾਂ ਅੰਦਰ ਇਸ ਹਸਪਤਾਲ ਦੀ ਉਸਾਰੀ ਕਰਵਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Toll due to Corona Virus reaches 1631 Affected 67535