ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 212 ਹੋਈ, ਗਲੋਬਲ ਐਮਰਜੈਂਸੀ ਐਲਾਨੀ

ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 212 ਹੋਈ, ਗਲੋਬਲ ਐਮਰਜੈਂਸੀ ਐਲਾਨੀ

ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਹ ਵਾਇਰਸ ਇੰਨੀ ਜ਼ਿਆਦਾ ਤਬਾਹੀ ਮਚਾ ਰਿਹਾ ਹੈ ਕਿ ਇਸ ਕਾਰਨ ਚੀਨ ’ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 212 ਤੱਕ ਪੁੱਜ ਗਈ ਹੈ। ਇਸ ਵਾਇਰਸ ਤੋਂ ਪੀੜਤ ਤੇ ਇਸ ਦੀ ਛੂਤ ਤੋਂ ਗ੍ਰਸਤ ਮਰੀਜ਼ਾਂ ਦੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਭਾਵ WTO ਨੇ ਵੱਡਾ ਕਦਮ ਚੁੱਕਦਿਆਂ ਸਮੁੱਚੇ ਵਿਸ਼ਵ ਵਿੱਚ ਹੰਗਾਮੀ ਹਾਲਾਤ (ਗਲੋਬਲ ਐਮਰਜੈਂਸੀ) ਦਾ ਐਲਾਨ ਕਰ ਦਿੱਤਾ ਹੈ।

 

 

ਇਸ ਦੌਰਾਨ ਚੀਨ ਸਰਕਾਰ ਨੇ ਇਸ ਕੁਦਰਤੀ ਆਫ਼ਤ ਨਾਲ ਨਿਪਟਣ ਲਈ 28,000 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਹੈ। ਉੱਧਰ ਸੰਯੁਕਤ ਰਾਸ਼ਟਰ (UNO) ਦੇ ਡਾਇਰੈਕਟਰ ਜਨਰਲ ਡਾ. ਟੈਡਰਜ਼ ਐਡਹੇਨਮ ਨੇ ਟਵੀਟ ਕਰ ਕੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਨੂੰ ਇੱਕ ਕੌਮਾਂਤਰੀ ਚਿੰਤਾ ਮੰਨਦੇ ਹੋਏ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਰਦੇ ਹਨ।

 

 

ਡਾ. ਐਡਹੇਨਮ ਨੇ ਕਿਹਾ ਕਿ ਉਹ ਚੀਨ ’ਚ ਕੁਝ ਵਾਪਰੇ ਹੋਣ ਕਾਰਨ ਨਹੀਂ, ਸਗੋਂ ਹੋਰਨਾਂ ਦੇਸ਼ਾਂ ਵਿੱਚ ਜੋ ਕੁਝ ਵੀ ਵਾਪਰਿਆ ਹੈ, ਉਸ ਕਾਰਨ ਇਸ ਐਮਰਜੈਂਸੀ ਦਾ ਐਲਾਨ ਕਰਦਾ ਹਾਂ।

 

 

ਹੁਣ ਤੱਕ ਚੀਨ ’ਚ 9,000 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਸਰਕਾਰ ਨੇ ਅੱਜ ਚੀਨ ਦੇ ਸਭ ਤੋਂ ਵੱਧ ਪ੍ਰਭਾਵਿਤ ਵੁਹਾਨ ਸੂਬੇ ’ਚੋਂ ਭਾਰਤੀਆਂ ਨੂੰ ਬਾਹਰ ਕੱਢ ਕੇ ਵਤਨ ਵਾਪਸ ਲਿਆਉਣ (ਏਅਰ–ਲਿਫ਼ਟ ਕਰਨ) ਦੀ ਪ੍ਰਕਿਰਿਆ ਵੀ ਅਰੰਭ ਕਰਨੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਚੀਨ ਤੋਂ ਬਾਹਰ ਹੁਣ ਤੱਕ 18 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ 82 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਥਾਈਲੈਂਡ ’ਚ 14, ਸਿੰਗਾਪੁਰ ’ਚ 10, ਦੱਖਣੀ ਕੋਰੀਆ ’ਚ 4, ਆਸਟ੍ਰੇਲੀਆ ਤੇ ਮਲੇਸ਼ੀਆ ’ਚ 7–7, ਅਮਰੀਕਾ ਤੇ ਫ਼ਰਾਂਸ ’ਜ 5–5, ਜਰਮਨੀ ਤੇ ਸੰਯੁਕਤ ਅਰਬ ਅਮੀਰਾਤ ’ਚ 4–4 ਤੇ ਕੈਨੇਡਾ ’ਚ ਕੋਰੋਨਾ ਵਾਇਰਸ ਦੇ 3 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

 

 

ਇਨ੍ਹਾਂ ਦੇਸ਼ਾਂ ਤੋਂ ਇਲਾਵਾ ਵੀਅਤਨਾਮ ’ਚ ਦੋ, ਕੰਬੋਡੀਆ, ਫ਼ਿਲੀਪੀਨਜ਼, ਨੇਪਾਲ, ਸ੍ਰੀ ਲੰਕਾ, ਭਾਰਤ ਤੇ ਫ਼ਿਨਲੈਂਡ ’ਚ ਇਸ ਵਾਇਰਸ ਦਾ ਇੱਕ–ਇੱਕ ਮਰੀਜ਼ ਸਾਹਮਣੇ ਆ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Toll due to Corona Virus reaches 212 Global Emergency Declared