ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵਧ ਕੇ 811 ਹੋਈ, 37198 ਪ੍ਰਭਾਵਿਤ

ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵਧ ਕੇ 811 ਹੋਈ, 37198 ਪ੍ਰਭਾਵਿਤ

ਚੀਨ ’ਚ ਖ਼ਤਰਨਾਕ ਤੇ ਘਾਤਕ ਕੋਰੋਨਾ ਵਾਇਰਸ ਦੀ ਲਾਗ ਤੇ ਛੂਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 811 ਹੋ ਗਈ ਹੈ। 37,000 ਤੋਂ ਵੱਧ ਲੋਕਾਂ ਦੇ ਇਸ ਵਾਇਰਸ ਦੀ ਲਪੇਟ ’ਚ ਆਉਣ ਦੀ ਪੁਸ਼ਟੀ ਹੋ ਚੁੱਕੀ ਹੈ।

 

 

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਅੱਜ ਐਤਵਾਰ ਨੂੰ ਦੱਸਿਆ ਕਿ ਕੱਲ੍ਹ ਸਨਿੱਚਰਵਾਰ ਨੂੰ ਕੋਰੋਨਾ ਵਾਇਰਸ ਕਾਰਨ 89 ਹੋਰ ਵਿਅਕਤੀ ਮਾਰੇ ਗਏ ਹਨ ਤੇ ਕੱਲ੍ਹ ਹੀ 2,656 ਹੋਰ ਨਵੇਂ ਮਾਮਲੇ ਸਾਹਮਣੇ ਆਏ।

 

 

ਕਮਿਸ਼ਨ ਮੁਤਾਬਕ ਚੀਨ ਦੇ 31 ਸੂਬਿਆਂ ਵਿੱਚ ਹੁਣ ਤੱਕ ਕੁੱਲ 811 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਕੁੱਲ 37,198 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

 

 

ਕਮਿਸ਼ਨ ਮੁਤਾਬਕ ਸਨਿੱਚਰਵਾਰ ਨੂੰ ਕੋਰੋਨਾ ਵਾਇਰਸ ਕਾਰਨ ਜਾਨਾਂ ਗੁਆਉਣ ਵਾਲੇ 89 ਵਿਅਕਤੀਆਂ ਵਿੱਚੋਂ 81 ਇਕੱਲੇ ਹੁਵੇਈ ਸੂਬੇ ਦੇ ਸਨ। ਇਸ ਵਾਇਰਸ ਕਾਰਨ ਸਭ ਤੋਂ ਵੱਧ ਲੋਕ ਇਸੇ ਸੂਬੇ ’ਚ ਮਰੇ ਹਨ।

 

 

ਇਸ ਤੋਂ ਇਲਾਵਾ ਦੋ ਜਣੇ ਹੇਨਾਨ ਸੂਬੇ ’ਚ ਮਰੇ ਹਨ। ਇੰਝ ਹੀ ਹੇਬੇਈ, ਹੇਇਲੌਂਗਜਿਆਂਗ, ਅਨਹੁਈ, ਸ਼ਾਨਦੋਂਗ, ਹੁਨਾਨ ਤੇ ਗੁਆਂਗਸ਼ੀ ਜ਼ੁਆਂਗ ’ਚ ਕੱਲ੍ਹ ਇੱਕ–ਇੱਕ ਵਿਅਕਤੀ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਈ ਹੈ।

 

 

ਸਰਕਾਰੀ ਖ਼ਬਰ ਏਜੰਸੀ ‘ਜ਼ਿਨਹੂਆ’ ਦੀ ਖ਼ਬਰ ਮੁਤਾਬਕ ਸਨਿੱਚਰਵਾਰ ਨੂੰ 600 ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ; ਜਿਨ੍ਹਾਂ ਵਿੱਚੋਂ 324 ਵਿਅਕਤੀ ਹੁਵੇਈ ਸੂਬੇ ਤੋਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death Toll due to Corona Virus reaches 811 371978 affected