ਚੀਨ ਚ ਨਵੀਂ ਆਈ ਬੀਮਾਰੀ ਕੋਰੋਨਾ-ਵਾਇਰਸ ਤੋਂ ਬੁੱਧਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਚ ਵਾਧਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕੋਰੋਨਾ-ਵਾਇਰਸ ਕਾਰਨ ਹੁਣ ਤਕ 17 ਲੋਕਾਂ ਦੀ ਮੌਤ ਹੋ ਗਈ ਹੈ। ਇਸ ਬਿਮਾਰੀ ਦੇ ਮਾਮਲਿਆਂ ਚ ਤੇਜ਼ੀ ਨਾਲ ਇਜਾਫਾ ਹੋ ਰਿਹਾ ਹੈ ਤੇ ਹੁਣ ਤੱਕ ਦੇ ਚੀਨ ਚ ਪੀੜਤ ਲੋਕਾਂ ਦੇ 444 ਮਾਮਲੇ ਸਾਹਮਣੇ ਆ ਚੁੱਕੇ ਹਨ।
ਚੀਨੀ ਅਫਸਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਿਮਾਰੀ ਚਲ ਰਹੀਆਂ ਛੁੱਟੀਆਂ ਦੇ ਮੌਸਮ ਚ ਹੋਰ ਫੈਲ ਸਕਦੀ ਹੈ। ਅਖਬਾਰ 'ਚਾਈਨਾ ਡੇਲੀ' ਦੀਆਂ ਖ਼ਬਰਾਂ ਅਨੁਸਾਰ ਇਸ ਵਾਇਰਸ ਕਾਰਨ 17 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ।