ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਈਜੀਰੀਆ 'ਚ ਪੈਟਰੋਲ ਪਾਈਪਲਾਈਨ ਧਮਾਕਾ, ਮਰਨ ਵਾਲਿਆਂ ਦੀ ਗਿਣਤੀ 12 ਹੋਈ

ਨਾਈਜੀਰੀਆ ਦੀ ਪੈਟਰੋਲ ਪਾਈਪਲਾਈਨ ਧਮਾਕਾ, ਮਰਨ ਵਾਲਿਆਂ ਦੀ ਗਿਣਤੀ 12 ਹੋਈ

ਨਾਈਜੀਰੀ ਦੇ ਵੱਡੇ ਵਾਪਰਿਕ ਸ਼ਹਿਰ ਲਾਗੋਸ ਵਿਚ ਪਿਛਲੇ ਹਫਤੇ ਇਕ ਪੈਟਰੋਲ ਦੀ ਪਾਈਪ ਲਾਈਨ ਵਿਚ ਹੋਏ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 12 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

 

ਇਸ ਸ਼ਹਿਰ ਦੇ ਲਜੇਗੁਨ ਇਲਾਕੇ ਵਿਚ ਵੀਰਵਾਰ ਨੂੰ ਇਸ ਪਾਈਪ ਲਾਈਨ ਤੋਂ ਕੁਝ ਲੋਕ ਪੈਟਰੋਲ ਚੋਰੀ ਕਰ ਰਹੇ ਸਨ, ਤਾਂ ਉਸ ਸਮੇਂ ਧਮਾਕਾ ਹੋ ਗਿਆ। ਚੋਰਾਂ ਨੇ ਈਧਨ ਪਾਈਪ ਲਾਈਨ ਤੋੜ ਦਿੱਤੀ ਜਿਸਦੇ ਬਾਅਦ ਲੱਗੀ ਅੱਗ ਨਾਲ ਦੋ ਲੋਕਾਂ ਦੀ ਉਸ ਸਮੇਂ ਮੌਤ ਹੋ ਗਈ ਅਤੇ 30 ਵਾਹਨ ਸੜ ਗਏ। ਇਸ ਦੇਸ਼ ਵਿਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਹੋ ਚੁੱਕੀਆਂ ਹਨ। ਨਾਈਜੀਰੀਆ ਅਫਰੀਕਾ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਅਤੇ ਨਿਰਯਾਤਕ ਦੇਸ਼ ਹੈ।

 

ਇਸ ਤੋਂ ਪਹਿਲਾਂ ਬੀਤੇ ਮੰਗਲਵਾਰ 2 ਜੁਲਾਈ ਨੂੰ ਮੱਧ ਨਾਈਜੀਰੀਆ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੈਟਰੋਲ ਟੈਂਕਰ ਵਿਚ ਧਮਾਕਾ ਹੋਣ ਨਾਲ ਘੱਟੋ ਘੱਟ 45 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਹਾਦਸੇ ਦੇ ਬਾਅਦ ਲੋਕ ਟੈਂਕਰ ਵਿਚੋਂ ਪੈਟਰੋਲ ਕੱਢਣ ਲਈ ਇਕੱਠੇ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Death toll in Nigeria petrol pipeline fire rises to 12