ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੋਇੰਗ–737 ਮੈਕਸ ਦੇ ਨੁਕਸ ਦੂਰ ਕਰਨ ’ਚ ਲੱਗਣਗੇ 3 ਸਾਲ

ਬੋਇੰਗ–737 ਮੈਕਸ ਦੇ ਨੁਕਸ ਦੂਰ ਕਰਨ ’ਚ ਲੱਗਣਗੇ 3 ਸਾਲ

ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਬੇਹੱਦ ਅਹਿਮ ਜਹਾਜ਼ ਬੋਇੰਗ–737 ਮੈਕਸ ਦੀਆਂ ਖ਼ਾਮੀਆਂ ਦੂਰ ਕਰ ਰਹੀ ਹੈ। ਪਰ ਇਸ ਜਹਾਜ਼ ਦੇ ਨੁਕਸ ਦੂਰ ਕਰਨ ਵਿੱਚ ਬੋਇੰਗ ਕੰਪਨੀ ਨੂੰ ਤਿੰਨ ਸਾਲ ਲੱਗ ਜਾਣਗੇ। ਦੋ ਵੱਡੇ ਹਵਾਈ ਹਾਦਸਿਆਂ ਤੋਂ ਬਾਅਦ ਬੋਇੰਗ ਨੇ ਇਹ ਫ਼ੈਸਲਾ ਕੀਤਾ ਹੈ।

 

 

ਬੋਇੰਗ ਕੰਪਨੀ ਮੁਤਾਬਕ ਦੋ ਪ੍ਰਮੁੱਖ ਸੰਸਦ ਮੈਂਬਰਾਂ ਵੱਲੋਂ ਕੰਪਨੀ ਦਾ ਟਾਈਮ–ਟੇਬਲ ਦੱਸਣ ਤੋਂ ਬਾਅਦ ਸਾਲ 2020 ਦੌਰਾਨ ਕਾਕਪਿਟ ਚੇਤਾਵਨੀ ਲਾਈਟ ਠੀਕ ਕਰਨ ਦੀ ਯੋਜਨਾ ਉਲੀਕੀ ਗਈ ਹੈ।

 

 

ਓਰੇਗੌਨ ਦੇ ਸੰਸਦ ਮੈਂਬਰ ਪੀਟਰ ਡੇਫ਼ਾਜ਼ੀਓ ਤੇ ਵਾਸ਼ਿੰਗਟਨ ਦੇ ਸੰਸਦ ਮੈਂਬਰ ਰਿਕ ਲਾਰਸਨ ਨੇ ਬੋਇੰਗ ਤੇ ਫ਼ੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਤੋਂ ਪੁੱਛਿਆ ਸੀ ਕਿ ਸੁਰੱਖਿਆ ਏਜੰਸੀ ਤੇ ਏਅਰਲਾਈਨਜ਼ ਨੂੰ ਇਹ ਦੱਸਣ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਕਿਉਂ ਲੱਗਾ ਕਿ ਮੈਕਸ ਜੈੱਟ ਹਵਾਈ ਜਹਾਜ਼ਾਂ ਦਾ ਅਲਰਟ ਸੈਂਸਰ ਕੰਮ ਨਹੀਂ ਕਰਦਾ।

 

 

ਹਵਾਈ ਜਹਾਜ਼ ਵਿੱਚ ‘AOA ਅਲਰਟ’ ਨਾਂਅ ਦਾ ਇੱਕ ਸੈਂਸਰ ਹੁੰਦਾ ਹੈ, ਜੋ ਸਾਹਮਣੇ ਤੋਂ ਆ ਰਹੀਆਂ ਹਵਾਵਾਂ ਕਾਰਨ ਹਵਾਈ ਜਹਾਜ਼ ਦੀ ਨੱਕ ਉੱਤੇ ਜਾਂ ਹੇਠਾਂ ਹੋਣ ਬਾਰੇ ਪਾਇਲਟ ਨੂੰ ਜਾਣਕਾਰੀ ਦਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Defects of Boeing-737 MAX Aircraft will be resolved within 3 years