ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਪ੍ਰਸ਼ਾਸਨ ਅਧੀਨ ਅਮਰੀਕੀ ਜਮਹੂਰੀਅਤ ਖ਼ਤਰੇ `ਚ: ਸੀਮਾ ਨੰਦਾ

ਟਰੰਪ ਪ੍ਰਸ਼ਾਸਨ ਅਧੀਨ ਅਮਰੀਕੀ ਜਮਹੂਰੀਅਤ ਖ਼ਤਰੇ `ਚ: ਸੀਮਾ ਨੰਦਾ

ਅਮਰੀਕਾ ਦੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦੀ ਅਹਿਮ ਫ਼ੈਸਲੇ ਲੈਣ ਵਾਲੀ ਇਕਾਈ ਦੇ ਨਵ-ਨਿਯੁਕਤ ਸੀਈਓ ਸੀਮਾ ਨੰਦਾ ਨੇ ਕਿਹਾ ਹੈ ਕਿ ਅਮਰੀਕਾ ਦੀ ਜਮਹੂਰੀਅਤ `ਤੇ ਇਸ ਵੇਲੇ ਖ਼ਤਰੇ ਵਿੱਚ ਹੈ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਹਰ ਰੋਜ਼ ਦੇਸ਼ ਦੇ ਕਿਸੇ ਨਾ ਕਿਸੇ ਪਵਿੱਤਰ ਸੰਸਥਾਨ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।

ਸੀਮਾ ਨੰਦਾ ਭਾਵੇਂ ਭਾਰਤੀ ਮੂਲ ਦੇ ਹਨ ਪਰ ਉਨ੍ਹਾਂ ਦਾ ਜਨਮ ਅਮਰੀਕੀ ਸ਼ਹਿਰ ਸਿ਼ਕਾਗੋ `ਚ ਹੋਇਆ ਹੈ। ਉਨ੍ਹਾਂ ਦੇ ਮਾਪੇ ਪੰਜਾਬ ਨਾਲ ਸਬੰਧਤ ਹਨ। ਸੀਮਾ ਨੰਦਾ ਨੂੰ ਪਿਛਲੇ ਮਹੀਨੇ ਡੈਮੋਕ੍ਰੈਟਿਕ ਪਾਰਟੀ ਦੀ ਰਸਮੀ ਪ੍ਰਸ਼ਾਸਕੀ ਇਕਾਈ ‘ਡੈਮੋਕ੍ਰੈਟਿਕ ਨੈਸ਼ਨਲ ਕਮੇਟੀ` (ਡੀਐੱਨਸੀ) ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਗਿਆ ਸੀ। ਅਮਰੀਕਾ ਦੀ ਪ੍ਰਮੁੱਖ ਪਾਰਟੀ ਦੇ ਇੰਨੇ ਉੱਚ ਅਹੁਦੇ `ਤੇ ਪੁੱਜਣ ਵਾਲੇ ਸੀਮਾ ਨੰਦਾ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।

ਸੀਮਾ ਨੰਦਾ ਨੇ ਟਰੰਪ ਪ੍ਰਸ਼ਾਸਨ ਦੇ ਪਿਛਲੇ 18 ਮਹੀਨਿਆਂ ਦੇ ਕਾਰਜਕਾਲ ਨੂੰ ਅਮਰੀਕਾ ਦਾ ਸਭ ਤੋਂ ਔਖਾ ਸਮਾਂ ਕਰਾਰ ਦਿੱਤਾ। ਖ਼ਬਰ ਏਜੰਸੀ ਪੀਟੀਆਈ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਵੇਲੇ ਅਮਰੀਕਾ `ਤੇ ਬਹੁਤ ਔਖਾ ਵੇਲਾ ਚੱਲ ਰਿਹਾ ਹੈ। ਦੇਸ਼ ਦੇ ਬੁਨਿਆਦੀ ਤੇ ਪਵਿੱਤਰ ਸੰਸਥਾਨਾਂ ਨੂੰ ਸੱਚਮੁਚ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ। ‘‘ਅਸੀਂ ਹਰ ਰੋਜ਼ ਆਜ਼ਾਦ ਪ੍ਰੈੱਸ `ਤੇ ਹਮਲੇ ਹੁੰਦੇ ਵੇਖਦੇ ਹਾਂ। ਇਸ ਪ੍ਰਸ਼ਾਸਨ ਵੱਲੋਂ ਸੰਸਦ ਦੇ ਮੌਜੂਦਾ ਮੈਂਬਰਾਂ `ਤੇ ਭੈੜੇ ਹਮਲੇ ਕੀਤੇ ਜਾ ਰਹੇ ਹਨ। ਸਾਨੂੰ ਭ੍ਰਿਸ਼ਟਾਚਾਰ ਵਿਖਾਈ ਦੇ ਰਿਹਾ ਹੈ। ਡੈਮੋਕ੍ਰੈਟਿਕ ਪਾਰਟੀ ਜਿਹੜੇ ਅਸਲ ਮੁੱਦਿਆਂ ਬਾਰੇ ਗੱਲ ਕਰਨਾ ਚਾਹੁੰਦੀ ਹੈ, ਉਨ੍ਹਾਂ ਨੂੰ ਜਾਣਬੁੱਝ ਕੇ ਲਾਂਭੇ ਕੀਤਾ ਜਾ ਰਿਹਾ ਹੈ। ਇਹ ਨਿਰਾਸ਼ਾਜਨਕ ਗੱਲ ਹੈ।``

ਆਉਂਦੀ 23 ਜੁਲਾਈ ਤੋਂ ਸੀਮਾ ਨੰਦਾ ਤਾਕਤਵਰ ਡੀਐੱਨਸੀ ਦਾ ਰੋਜ਼ਮੱਰਾ ਦਾ ਕੰਮਕਾਜ ਸੰਭਾਲ ਲੈਣਗੇ। ਆਉਂਦੇ ਨਵੰਬਰ ਮਹੀਨੇ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡਾ ਪੂਰਾ ਧਿਆਨ ਇਸ ਵੇਲੇ ਜਮਹੂਰੀਅਤ ਦੀ ਰਾਖੀ ਕਰਨ `ਤੇ ਕੇਂਦ੍ਰਿਤ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Democracy under threat due to Donald Trump says Seema Nanda