ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਰਜ ਫਲਾਈਡ ਦੀ ਮੌਤ ਮਗਰੋਂ ਪੁਲਿਸ ਸੁਧਾਰਾਂ ’ਤੇ ਜ਼ੋਰ, ਤਿਆਰ ਹੋ ਰਿਹੈ ਬਿੱਲ ਦਾ ਖਰੜਾ

ਅਮਰੀਕੀ ਕਾਂਗਰਸ (ਸੰਸਦ) ਦੇ ਡੈਮੋਕਰੇਟ ਮੈਂਬਰ ਦੇਸ਼ ਚ ਪੁਲਿਸ ਸੁਧਾਰਾਂ ਲਈ ਇਕ ਬਿੱਲ ਤਿਆਰ ਕਰ ਰਹੇ ਹਨ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਕਥਿਤ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਕਾਰਨ ਅਫਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਈਡ ਅਤੇ ਹੋਰਾਂ ਦੀ ਮੌਤ ਦੇ ਜਵਾਬ ਚ ਇਹ ਕਦਮ ਚੁੱਕਿਆ ਜਾ ਰਿਹਾ ਹੈ। ਕੈਪੀਟੋਲ ਹਿੱਲ ਚ ਸੰਸਦ ਮੈਂਬਰ ਪੁਲਿਸ ਸੁਧਾਰਾਂ ਲਈ ਬਿੱਲ ਤਿਆਰ ਕਰਨ ਵਿਚ ਰੁੱਝੇ ਹੋਏ ਹਨ। ਕਾਨੂੰਨ ਲਾਗੂ ਕਰਨ ਦੀ ਨਿਗਰਾਨੀ ਲਈ ਲੰਬੇ ਸਮੇਂ ਚ ਇਹ ਇਕ ਸਭ ਤੋਂ ਮਹੱਤਵਪੂਰਨ ਕੋਸ਼ਿਸ਼ ਹੋਵੇਗੀ।

 

ਆਉਣ ਵਾਲੇ ਦਿਨਾਂ ਵਿੱਚ ਨਿਊ ਜਰਸੀ ਦੇ ਸੈਨੇਟਰ ਕੋਰੀ ਬੁਕਰ ਅਤੇ ਕੈਲੀਫੋਰਨੀਆ ਦੀ ਕਮਲਾ ਹੈਰਿਸ ਦੁਆਰਾ ਇੱਕ ਪੈਕੇਜ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਜਲਦੀ ਹੀ ਇਕ ਬਿੱਲ ਵੀ ਪੇਸ਼ ਕੀਤਾ ਜਾ ਰਿਹਾ ਹੈ। ਇਹ ਦੋਵੇਂ ਹੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਆਪਣੀ ਪਾਰਟੀ ਤੋਂ ਉਮੀਦਵਾਰੀ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਰਹੇ ਸਨ। ਸੈਨੇਟ ਅਤੇ ਪ੍ਰਤੀਨਿਧ ਸਦਨ ਦੋਵਾਂ ਦੁਆਰਾ ਕੀਤੇ ਜਾ ਰਹੇ ਯਤਨਾਂ ਚ ਪੁਲਿਸ ਜਵਾਬਦੇਹੀ ਕਾਨੂੰਨਾਂ ਚ ਤਬਦੀਲੀਆਂ ਸ਼ਾਮਲ ਕਰਨ ਦੀ ਉਮੀਦ ਹੈ।

 

ਇਹਨਾਂ ਚ ਛੋਟ ਦੇ ਪ੍ਰਬੰਧਾਂ ਦੀ ਸਮੀਖਿਆ ਕਰਨਾ ਤੇ ਪੁਲਿਸ ਦੀ ਵਰਤੋਂ ਦੀਆਂ ਘਟਨਾਵਾਂ ਦਾ ਡੇਟਾਬੇਸ ਤਿਆਰ ਕਰਨਾ ਸ਼ਾਮਲ ਹੈ। ਇਸ ਚ ਕਿਸੇ ਵਿਅਕਤੀ ਦੀ ਗਰਦਨ ਦੱਬ ਕੇ ਉਸ ਨੂੰ ਸਾਹ ਨਾ ਲੈਣ ਦੇਣ (ਚੋਕਹੋਲਡ) ਤੇ ਪਾਬੰਦੀ ਸ਼ਾਮਲ ਹੈ। ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਸੰਭਾਵਤ ਉਮੀਦਵਾਰ ਮੰਨੇ ਜਾ ਰਹੇ ਜੋਅ ਬਾਈਡੇਨ ਨੇ ਵੀ ਇਸ ਤਰ੍ਹਾਂ ਦੀ ਪਾਬੰਦੀ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।

 

ਕਾਂਗਰਸਨਲ ਬਲੈਕ ਕਾੱਕਸ (ਸੀਬੀਸੀ) ਦੀ ਚੇਅਰਪਰਸਨ ਕੈਰੇਨ ਬਾਸ ਨੇ ਬੁੱਧਵਾਰ (3 ਜੂਨ) ਨੂੰ ਇਕ ਕਾਨਫਰੰਸ ਸੱਦੇ ਦੌਰਾਨ ਕਿਹਾ, “ਸਾਡੇ ਕੋਲ ਆਪਣੇ ਦੇਸ਼ ਚ ਇਕ ਨੈਤਿਕ ਪਲ ਹੈ।ਚੋਣ ਦੇ ਸਾਲ ਚ ਪੁਲਿਸ ਸੁਧਾਰ ਲਈ ਕੀਤੀ ਗਈ ਕੋਈ ਵੀ ਪਹਿਲ ਰਾਜਨੀਤਿਕ ਪ੍ਰਭਾਵ ਪਾਏਗੀ, ਜਦੋਂ ਰਾਸ਼ਟਰਪਤੀ ਡੋਨਾਲਡ ਨੇ ਧਮਕੀ ਦਿੱਤੀ ਹੈ ਕਿ ਉਹ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਕਰਨ ਲਈ ਫ਼ੌਜ ਤਾਇਨਾਤ ਕਰਨਗੇ।

 

ਜਨਤਕ ਪ੍ਰਦਰਸ਼ਨਾਂ ਦਾ ਦੂਸਰਾ ਹਫ਼ਤਾ ਜਾਰੀ ਰਹਿਣ ਦੌਰਾਨ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਬੁੱਧਵਾਰ (3 ਜੂਨ) ਨੂੰ ਕੈਪੀਟਲ ਦੇ ਬਾਹਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ।

 

ਪ੍ਰਤੀਨਿਧੀ ਸਦਨ ਤੋਂ ਇਸ ਮਹੀਨੇ ਦੇ ਅੰਤ ਚ ਵੋਟਿੰਗ ਹੋਣ ਦੀ ਉਮੀਦ ਹੈ। ਪੇਲੋਸੀ ਨੇ ਐਮਐਸਐਨਬੀਸੀ ਤੋਂ ਕਿਹਾ, “ਅਸੀਂ ਕਾਰਜਸ਼ੀਲ ਰਹਾਂਗੇ। ਹਾਊਸ ਆਫ ਰਿਪ੍ਰੈਜ਼ਟੇਟੇਟਿਵ ਵਿੱਚ ਡੈਮੋਕਰੇਟਸ ਦੀ ਬਹੁਗਿਣਤੀ ਦੇ ਕਾਰਨ ਬਿਲ ਜ਼ਰੂਰ ਉਥੇ ਪਾਸ ਹੋ ਜਾਵੇਗਾ, ਪਰ ਸੈਨੇਟ ਵਿੱਚ ਇਹ ਮੁਸ਼ਕਲ ਹੋਵੇਗਾ। ਰਿਪਬਲੀਕਨ ਬਹੁਮਤ ਨੇਤਾ ਮਿਚ ਮੈਕ ਕੌਨਲ ਨੇ ਕਿਹਾ ਕਿ ਇਸ ਮੁੱਦੇ ਨੂੰ ਵੇਖਿਆ ਜਾਵੇਗਾ ਪਰ ਉਨ੍ਹਾਂ ਨੇ ਕਿਸੇ ਵਿਸ਼ੇਸ਼ ਕਾਨੂੰਨ ਨੂੰ ਸਹਿਮਤੀ ਨਹੀਂ ਦਿੱਤੀ ਹੈ।

 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਿਨੀਆਪੋਲਿਸ ਵਿੱਚ ਇੱਕ ਗੋਰੇ ਪੁਲਿਸ ਅਧਿਕਾਰੀ ਨੇ ਲਗਭਗ 7 ਮਿੰਟਾਂ ਲਈ ਜਾਰਜ ਫਲਾਈਡ ਦੀ ਗਰਦਨ ਦੱਬ ਕੇ ਰੱਖੀ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਨਿਊਯਾਰਕ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਵਿਚ ਸੜਕਾਂ 'ਤੇ ਉਤਰ ਆਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Democrats prepare police reform bills after George Floyd death