ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਿਪਰੈਸ਼ਨ ਦੇ ਪੀੜਤ ਬੱਚਿਆਂ ਨੂੰ ਗੱਲਬਾਤ ਤੇ ਪੜ੍ਹਾਈ `ਚ ਹੁੰਦੀ ਹੈ ਜਿ਼ਆਦਾ ਪ੍ਰੇਸ਼ਾਨੀ

ਡਿਪਰੈਸ਼ਨ ਦੇ ਪੀੜਤ ਬੱਚਿਆਂ ਨੂੰ ਗੱਲਬਾਤ ਤੇ ਪੜ੍ਹਾਈ `ਚ ਹੁੰਦੀ ਹੈ ਜਿ਼ਆਦਾ ਪ੍ਰੇਸ਼ਾਨੀ

ਡਿਪਰੈਸ਼ਨ ਤੋਂ ਪੀੜਤ ਬੱਚਿਆਂ ਨੂੰ ਸਮਾਜਿਕ ਅਤੇ ਅਕਾਦਮਿਕ ਹੁਨਰ `ਚ ਕਮੀ ਛੇ ਗੁਣਾਂ ਜਿ਼ਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ ਬੱਚਿਆਂ ਨੂੰ ਲੋਕਾਂ ਨਾਲ ਗੱਲਬਾਤ ਅਤੇ ਪੜ੍ਹਾਈ `ਚ ਪ੍ਰੇਸ਼ਾਨੀ ਹੋ ਸਕਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਛੇ ਤੋਂ 12 ਸਾਲ ਤੱਕ ਦੀ ਉਮਰ ਦੇ ਤਿੰਨ ਫੀਸਦੀ ਬੱਚਿਆਂ `ਚ ਡਿਪਰੈਸ਼ਨ ਦੀ ਸਮੱਸਿਆ ਹੋ ਸਕਦੀ ਹੈ, ਪ੍ਰੰਤੂ ਮਾਤਾ ਪਿਤਾ ਅਤੇ ਅਧਿਆਪਕ ਬੱਚਿਆਂ `ਚ ਡਿਪਰੈਸ਼ਨ ਨੂੰ ਆਸਾਨੀ ਨਾਲ ਨਹੀਂ ਪਹਿਚਾਣ ਪਾਉਂਦੇ।


ਅਮਰੀਕਾ ਦੇ ਮਿਸੌਰੀ ਯੂਨੀਵਰਸਿਟੀ `ਚ ਪ੍ਰੋਫੈਸਰ ਕੀਥ ਹਰਮਨ ਨੇ ਕਿਹਾ ਕਿ ਜਦੋਂ ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਬੱਚਿਆਂ `ਚ ਡਿਪਰੈਸ਼ਨ ਪੱਧਰ ਮਾਪਣ ਲਈ ਕਹਿੰਦੇ ਹਨ ਤਾਂ ਆਮ ਤੌਰ `ਤੇ ਉਨ੍ਹਾਂ ਦੀ ਰੇਟਿੰਗ `ਚ 5-10 ਫੀਸਦੀ ਦਾ ਅੰਤਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਦਾਹਰਣ ਤੌਰ `ਤੇ ਅਧਿਆਪਕ ਨੂੰ ਇਹ ਪਤਾ ਹੋ ਸਕਦਾ ਹੈ ਕਿ ਬੱਚੇ ਨੂੰ ਕਲਾਸ `ਚ ਦੋਸਤ ਬਣਾਉਣ `ਚ ਪ੍ਰੇਸ਼ਾਨੀ ਆ ਰਹੀ ਹੈ, ਪ੍ਰੰਤੁ ਸ਼ਾਇਦ ਮਾਤਾ-ਪਿਤਾ ਘਰ `ਚ ਇਸ ਗੱਲ `ਤੇ ਧਿਆਨ ਨਾ ਦੇ ਸਕੇ ਹੋਣ।


ਖੋਜਕਰਤਾਵਾਂ ਨੇ ਇਸ ਅਧਿਐਨ ਲਈ ਪ੍ਰਾਇਮਰੀ ਸਕੂਲ ਦੇ 643 ਬੱਚਿਆਂ ਦੇ ਪ੍ਰੋਫਾਈਲ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੜ੍ਹਾਈ `ਚ 30 ਫੀਸਦੀ ਬੱਚਿਆਂ `ਚ ਡਿਪਰੈਸ਼ਨ ਦੇ ਹਲਕੇ ਤੋਂ ਜਿ਼ਆਦਾ ਅਨੁਭਵ ਹੋਇਆ, ਪ੍ਰੰਤੂ ਮਾਤਾ-ਪਿਤਾ ਅਤੇ ਅਧਿਆਪਕ ਅਕਸਰ ਬੱਚਿਆਂ `ਚ ਡਿਪਰੈਸ਼ਨ ਨੂੰ ਪਹਿਚਾਣਨ `ਚ ਅਸਫਲ ਹੋ ਜਾਂਦੇ ਹਨ। ਉਨ੍ਹਾਂ ਦੇਖਿਆ ਕਿ ਜਿਨ੍ਹਾਂ ਬੱਚਿਆਂ `ਚ ਡਿਪਰੈਸ਼ਨ ਦੇ ਸੰਕੇਤ ਹਨ, ਉਨ੍ਹਾਂ `ਚ ਆਪਣੀ ਉਮਰ ਦੇ ਹੋਰ ਬੱਚਿਆਂ ਦੇ ਮੁਕਾਬਲੇ ਹੁਨਰ ਦੀ ਕਮੀ ਛੇ ਗੁਣਾ ਜਿ਼ਆਦਾ ਡਰ ਹੋਣ ਦੀ ਗੱਲ ਸਾਹਮਣੇ ਆਈ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Depressed Children are more prone to problems of academic and social life